• Home
 • »
 • News
 • »
 • punjab
 • »
 • GARHSHANKAR MILLIONS OF JEWELERY AND CASH PURSE STOLEN DURING WEDDING PALACE

ਗੜ੍ਹਸ਼ੰਕਰ: ਪੈਲੇਸ ਵਿਚ ਵਿਆਹ ਪ੍ਰੋਗਰਾਮ ਦੌਰਾਨ ਲੱਖਾਂ ਦੇ ਗਹਿਣਿਆਂ ਤੇ ਨਗਦੀ ਵਾਲਾ ਪਰਸ ਚੋਰੀ 

ਗੜ੍ਹਸ਼ੰਕਰ: ਪੈਲੇਸ ਵਿਚ ਵਿਆਹ ਪ੍ਰੋਗਰਾਮ ਦੌਰਾਨ ਲੱਖਾਂ ਦੇ ਗਹਿਣਿਆਂ ਤੇ ਨਗਦੀ ਵਾਲਾ ਪਰਸ ਚੋਰੀ 

ਗੜ੍ਹਸ਼ੰਕਰ: ਪੈਲੇਸ ਵਿਚ ਵਿਆਹ ਪ੍ਰੋਗਰਾਮ ਦੌਰਾਨ ਲੱਖਾਂ ਦੇ ਗਹਿਣਿਆਂ ਤੇ ਨਗਦੀ ਵਾਲਾ ਪਰਸ ਚੋਰੀ 

 • Share this:
  ਸੰਜੀਵ ਕੁਮਾਰ

  ਗੜ੍ਹਸ਼ੰਕਰ: ਪੰਜਾਬ ਵਿਚ ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਦਾ ਗ੍ਰਾਫ ਲਗਾਤਾਰ ਵਧ ਰਿਹਾ ਹੈ। ਅਜਿਹਾ ਹੀ ਇਕ ਹੋਰ ਮਾਮਲਾ ਗੜ੍ਹਸ਼ੰਕਰ ਹੁਸ਼ਿਆਰਪੁਰ ਰੋਡ ’ਤੇ ਸਥਿਤ ਇਕ ਪੈਲੇਸ 'ਚ ਵਿਆਹ ਸਮਾਗਮ ਦੌਰਾਨ ਸਾਹਮਣੇ ਆਇਆ ਹੈ, ਜਿਥੇ ਲੜਕੀ ਦੇ ਪਰਿਵਾਰਕ ਮੈਂਬਰ ਵੱਡੀ ਲੁੱਟ ਦਾ ਸ਼ਿਕਾਰ ਹੋਏ ਹਨ।

  ਪੈਲੇਸ ਵਿਚ ਲੜਕੀ ਦੀ ਮਾਤਾ ਦਾ ਲੱਖਾਂ ਰੁਪਏ ਦੀ ਨਕਦੀ ਤੇ ਗਹਿਣਿਆਂ ਵਾਲਾ ਪਰਸ ਚੋਰੀ ਹੋ ਗਿਆ ਤੇ ਪਰਸ ਨੂੰ ਲੜਕੇ ਵੱਲੋਂ ਚੋਰੀ ਕਰਨ ਦੀ ਘਟਨਾ ਸੀ.ਸੀ.ਟੀ.ਵੀ. ਕੈਮਰੇ ਅਤੇ ਮੂਵੀ ਕੈਮਰੇ 'ਚ ਕੈਦ ਹੋ ਗਈ ਹੈ। ਗੜ੍ਹਸ਼ੰਕਰ ਵਿਖੇ ਸ੍ਰੀ ਅਨੰਦਪੁਰ ਸਾਹਿਬ ਰੋਡ 'ਤੇ ਸਥਿਤ ਅਨੰਦ ਨਗਰ ਦੇ ਵਸਨੀਕ ਰਿਟਾਇਰਡ ਐੱਸ.ਡੀ.ਓ. ਟੈਲੀਫੋਨ ਰਾਮ ਲੁਭਾਇਆ ਪੁੱਤਰ ਬਿਸ਼ਨ ਦਾਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੈਲੇਸ ਪਦਰਾਣਾ (ਗਰੈਂਡ ਮਨੋਰ) ਵਿਖੇ ਉਸ ਦੀ ਲੜਕੀ ਦਾ ਵਿਆਹ ਸੀ।

  ਉਸ ਨੇ ਦੱਸਿਆ ਕਿ ਵਿਆਹ ਦੌਰਾਨ ਜਦੋਂ ਵਿਆਹੁਤਾ ਜੋੜੇ ਨੂੰ ਸਟੇਜ ਉਤੇ ਸ਼ਗਨ ਪੈ ਰਿਹਾ ਸੀ ਤਾਂ ਹਾਲ ’ਚ ਮੌਜੂਦ ਮੇਰੀ ਪਤਨੀ ਸਤਿਆ ਦੇਵੀ ਦਾ ਪਰਸ ਸੌਫੇ 'ਤੇ ਪਿਆ ਸੀ ਅਤੇ ਉਹ ਨਾਲ ਹੀ ਇਕ ਹੋਰ ਔਰਤ ਨਾਲ ਖੜ੍ਹੀ ਸੀ ਜਿਸ ਦੌਰਾਨ ਅਚਾਨਕ ਪਰਸ ਚੋਰੀ ਹੋ ਗਿਆ। ਉਨ੍ਹਾਂ ਦੱਸਿਆ ਕਿ ਪਰਸ ਵਿਚ ਕਰੀਬ ਤਿੰਨ ਲੱਖ ਰੁਪਏ ਤੋਂ ਵਧੇਰੇ ਨਕਦੀ, ਸ਼ਗਨਾਂ ਵਾਲੇ ਲਿਫ਼ਾਫ਼ੇ ਤੇ ਕਰੀਬ ਡੇਢ ਲੱਖ ਦੀ ਕੀਮਤ ਦੇ ਗਹਿਣੇ ਸਨ।

  ਉਨ੍ਹਾਂ ਦੱਸਿਆ ਕਿ ਬਾਅਦ ਜਦੋਂ ਸੀ.ਸੀ.ਟੀ.ਵੀ. ਕੈਮਰੇ ਅਤੇ ਵਿਆਹ ਦੀ ਮੂਵੀ ਦੇਖੇ ਗਏ ਤਾਂ ਤਾਂ ਉਸ ਵਿਚ ਇਕ 10 ਕੁ ਸਾਲ ਦਾ ਲੜਕਾ ਜੋ ਪਿਛਲੀ ਕਤਾਰ ਵਿਚ ਮੌਜੂਦ ਸੀ, ਉਸ ਦੇ ਪਰਸ ਚੁੱਕ ਕੇ ਹਾਲ ਤੋਂ ਬਾਹਰ ਭੱਜ ਕੇ ਜਾਂਦੇ ਦੇ ਦ੍ਰਿਸ਼ ਕੈਦ ਹੋਏ ਹਨ।

  ਉਨ੍ਹਾਂ ਦੱਸਿਆ ਕਿ ਪਰਸ ਚੋਰੀ ਕਰਨ ਵਾਲਾ ਲੜਕਾ ਸੱਜ-ਧੱਜ ਕੇ ਆਇਆ ਹੋਇਆ ਸੀ ਜਿਸ ’ਤੇ ਕਿਸੇ ਨੂੰ ਸ਼ੱਕ ਵੀ ਨਹੀਂ ਹੋ ਸਕਿਆ। ਉਨ੍ਹਾਂ ਦੱਸਿਆ ਕਿ ਪਰਸ ਚੋਰੀ ਹੋਣ ਨਾਲ ਉਨ੍ਹਾਂ ਦਾ ਪੰਜ ਲੱਖ ਤੋਂ ਵਧੇਰੇ ਦਾ ਨੁਕਸਾਨ ਹੋਇਆ ਹੈ। ਐੱਸ.ਐੱਚ.ਓ. ਇਕਬਾਲ ਸਿੰਘ ਨੇ ਦੱਸਿਆ ਕਿ ਪਰਸ ਚੋਰੀ ਹੋਣ ਦੇ ਮਾਮਲੇ 'ਚ ਸੱਤਿਆ ਦੇਵੀ ਪਤਨੀ ਰਾਮ ਲੁਭਾਇਆ ਦੇ ਬਿਆਨਾਂ 'ਤੇ ਅਣਪਛਾਤੇ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ।

  ਉਨ੍ਹਾਂ ਦੱਸਿਆ ਕਿ ਸੀ.ਸੀ.ਟੀ.ਵੀ. ਫੁਟੇਜ਼ ਦੀ ਸਹਾਇਤਾ ਨਾਲ ਜਲਦ ਹੀ ਦੋਸ਼ੀ ਨੂੰ ਕਾਬੂ ਕੀਤਾ ਜਾਵੇਗਾ।
  Published by:Gurwinder Singh
  First published: