Home /News /punjab /

ਗੜ੍ਹਸ਼ੰਕਰ ਪੁਲਿਸ ਵੱਲੋਂ ਪਿਸਤੌਲ, ਹੌਂਡਾ ਸਿਟੀ ਕਾਰ ਤੇ ਨਸ਼ੀਲੇ ਪਦਾਰਥ ਸਣੇ ਤਿੰਨ ਕਾਬੂ

ਉਕਤ ਤਿੰਨਾਂ ਨੇ ਪੁਛਗਿੱਛ ਦੌਰਾਨ ਮੰਨਿਆ ਕਿ ਉਹ ਨਸ਼ਾ ਕਰਨ ਦੇ ਆਦੀ ਹਨ ਅਤੇ ਨਸ਼ੇ ਦੀ ਪੂਰਤੀ ਲਈ ਲੁੱਟਾਂ-ਖੋਹਾਂ ਵੀ ਕਰਦੇ ਹਨ ਅਤੇ ਉਨ੍ਹਾਂ ਨੇ ਸਤਨੌਰ ਲਾਗੇ ਇੱਕ ਅਲਟੋ ਕਾਰ ਵਿਚ ਜਾ ਰਹੇ ਪਰਿਵਾਰ ਨੂੰ ਰੋਕ ਕੇ ਉਹਨਾਂ ਪਾਸੋਂ ਪਿਸਤੌਲ ਦੀ ਨੋਕ ਉਤੇ 30 ਹਜਾਰ ਰੁਪਏ ਲੁੱਟੇ ਸਨ।

 • Share this:

  ਸੰਜੀਵ ਕੁਮਾਰ

  ਗੜ੍ਹਸ਼ੰਕਰ: ਥਾਣਾ ਗੜ੍ਹਸ਼ੰਕਰ ਪੁਲਿਸ ਨੇ ਇਕ ਪਿਸਤੌਲ, ਹੌਂਡਾ ਸਿਟੀ ਕਾਰ, ਨਸ਼ੀਲੇ ਪਦਾਰਥ ਸਮੇਤ ਇੱਕ ਮਹਿਲਾ ਅਤੇ 2 ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਰਨੈਲ ਸਿੰਘ ਐਸ.ਐਚ.ਓ ਥਾਣਾ ਗੜ੍ਹਸ਼ੰਕਰ ਨੇ ਦੱਸਿਆ ਕਿ ਡੀ.ਐਸ.ਪੀ ਦਲਜੀਤ ਸਿੰਘ ਖੱਖ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਸ.ਆਈ. ਕੁਲਦੀਪ ਸਿੰਘ ਨੇ ਪੁਲਿਸ ਪਾਰਟੀ ਸਮੇਤ ਅੱਡਾ ਪਦਰਾਣਾ ਜੀ.ਟੀ.ਰੋਡ ਤੇ ਨਾਕਾਬੰਦੀ ਕੀਤੀ ਹੋਈ ਸੀ।

  ਇਸ ਦੌਰਾਨ ਗੜ੍ਹਸ਼ੰਕਰ ਵਾਲੀ ਸਾਈਡ ਤੋਂ ਆ ਰਹੀ ਕਾਲੇ ਰੰਗ ਦੀ ਹਾਂਡਾ ਸਿਟੀ ਬਿਨਾਂ ਨੰਬਰੀ ਕਾਰ ਨੂੰ ਚੈਕ ਕਰਨ ਉਤੇ ਕਾਰ ਵਿਚ ਸਵਾਰ ਦੋ ਲੜਕੇ ਮਹਾਂਵੀਰ ਪੁੱਤਰ ਰਾਜ ਕੁਮਾਰ ਵਾਸੀ ਮਾਡਲ ਟਾਊਨ ਹੁਸ਼ਿਆਰਪੁਰ, ਰਾਹੁਲ ਪੁੱਤਰ ਦਾਰਾ ਸਿੰਘ ਵਾਸੀ ਮੋਇਲਾ ਵਾਹਿਦਪੁਰ ਅਤੇ ਇਕ ਲੜਕੀ ਕਰਿਕਤਾ ਪੁੱਤਰੀ ਸਤੀਸ਼ ਜੋਸ਼ੀ ਵਾਸੀ ਗੋਰਾਂ ਗੇਟ ਹੁਸ਼ਿਆਰਪੁਰ, ਨੂੰ ਕਾਬੂ ਕਰਕੇ ਕਾਰ ਦੀ ਤਲਾਸ਼ੀ ਕਰਨ ਉਤੇ ਡੈਸ਼ ਬੋਰਡ ਵਿਚੋਂ 510 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ।

  ਉਕਤ ਤਿੰਨਾਂ ਨੇ ਪੁਛਗਿੱਛ ਦੌਰਾਨ ਮੰਨਿਆ ਕਿ ਉਹ ਨਸ਼ਾ ਕਰਨ ਦੇ ਆਦੀ ਹਨ ਅਤੇ ਨਸ਼ੇ ਦੀ ਪੂਰਤੀ ਲਈ ਲੁੱਟਾਂ-ਖੋਹਾਂ ਵੀ ਕਰਦੇ ਹਨ ਅਤੇ ਉਨ੍ਹਾਂ ਨੇ ਸਤਨੌਰ ਲਾਗੇ ਇੱਕ ਅਲਟੋ ਕਾਰ ਵਿਚ ਜਾ ਰਹੇ ਪਰਿਵਾਰ ਨੂੰ ਰੋਕ ਕੇ ਉਹਨਾਂ ਪਾਸੋਂ ਪਿਸਤੌਲ ਦੀ ਨੋਕ ਉਤੇ 30 ਹਜਾਰ ਰੁਪਏ ਲੁੱਟੇ ਸਨ।

  ਮੁਲਜ਼ਮਾਂ ਪਾਸੋਂ ਵਾਰਦਾਤ ਵੇਲੇ ਵਰਤਿਆ ਪਿਸਤੌਲ ਅਤੇ ਲੁੱਟੇ ਗਏ  ਪੈਸਿਆਂ ਵਿਚੋ 10 ਹਜਾਰ 200 ਰੁਪਏ ਨਕਦ ਬਰਾਮਦ ਕੀਤੇ ਗਏ ਹਨ। ਐਸ.ਐੱਚ.ਓ ਕਰਨੈਲ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਡੂੰਘਾਈ ਨਾਲ ਪੁੱਛਗਿਛ ਕਰਨ ਲਈ ਉਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।

  Published by:Gurwinder Singh
  First published:

  Tags: Crime, Crime news