• Home
  • »
  • News
  • »
  • punjab
  • »
  • GARHSHANKAR POLICE ARRESTED TWO YOUTHS ALONG WITH 24 DRUG INJECTIONS AND A MOTORCYCLE

ਗੜ੍ਹਸ਼ੰਕਰ ਪੁਲਿਸ ਨੇ ਨਸ਼ੀਲੇ ਟੀਕਿਆਂ ਤੇ ਮੋਟਰਸਾਈਕਲ ਸਮੇਤ ਦੋ ਨੌਜਵਾਨ ਕੀਤੇ ਕਾਬੂ 

ਇੱਕ ਪਲਾਸਟਿਕ ਦੇ ਡੱਬੇ ਵਿੱਚ ਪਾ ਕੇ ਰੱਖੇ 12 ਟੀਕੇ ਬਰੂਫਨ 2/2 ਐਮ.ਐਲ ਤੇ 12 ਟੀਕੇ ਈਵਲ ਪਨਰਾਮਿਨ ਮੈਲਿਟ 10/10 ਐਮ.ਐਲ ਬਰਾਮਦ

ਗੜ੍ਹਸ਼ੰਕਰ ਪੁਲਿਸ ਨੇ ਨਸ਼ੀਲੇ ਟੀਕਿਆਂ ਤੇ ਮੋਟਰਸਾਈਕਲ ਸਮੇਤ ਦੋ ਨੌਜਵਾਨ ਕੀਤੇ ਕਾਬੂ 

  • Share this:
ਸੰਜੀਵ ਕੁਮਾਰ

ਗੜ੍ਹਸ਼ੰਕਰ : ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਵਲੋਂ ਨਸ਼ਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਏ.ਐਸ.ਪੀ ਗੜ੍ਹਸੰਕਰ ਤੁਸ਼ਾਰ ਗੁਪਤਾ  ਦੇ ਦਿਸ਼ਾ ਨਿਰਦੇਸ਼ਾਂ ਤੇ ਥਾਣਾ ਮੁਖੀ ਗੜ੍ਹਸੰਕਰ ਇਕਬਾਲ ਸਿੰਘ ਜੀ ਦੀ ਅਗਵਾਈ ਹੇਠ ਗੜ੍ਹਸ਼ੰਕਰ ਪੁਲਿਸ ਨੇ 24 ਨਸ਼ੀਲੇ ਟੀਕਿਆਂ ਅਤੇ ਮੋਟਰਸਾਈਕਲ ਸਮੇਤ 2 ਨੋਜਵਾਨਾਂ ਨੂੰ ਕਾਬੂ ਕਰਕੇ ਨਸ਼ਾ ਵਿਰੋਧੀ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇਕਬਾਲ ਸਿੰਘ ਨੇ ਦੱਸਿਆ ਕਿ ਸਬ ਇੰਸਪੈਕਟਰ ਰਾਕੇਸ਼ ਕੁਮਾਰ ਨੇ ਪੁਲਿਸ ਪਾਰਟੀ ਨਾਲ ਗਸ਼ਤ ਦੌਰਾਨ ਸਮਾ ਕਰੀਬ ਦੁਪਹਿਰ ਬਾਅਦ 2 ਕੁ ਵਜੇ ਦੇ ਕਰੀਬ ਗੜ੍ਹਸ਼ੰਕਰ ਤੋਂ ਕੋਟ ਫਤੂਹੀ ਵੱਲੋਂ ਨੂੰ ਜਾਦੀ ਬਿਸਤ ਦੋਆਬ ਨਹਿਰ  ਰਾਵਲ ਪਿੰਡੀ ਮੋੜ ਲਾਗੇ ਪੁੱਜੇ ਤਾ ਸਾਹਮਣੇ ਤੋਂ ਲਾਲ ਰੰਗ ਮੋਟਰਸਾਈਕਲ ਪੈਸ਼ਨ ਨੰਬਰਪੀ.ਬੀ-10- ਸੀ.ਜੇ-4751 ਸਵਾਰ ਆ ਰਹੇ ਦੋ ਨੋਜਵਾਨ ਪੁਲਿਸ ਨੇ ਦੇਖ ਕੇ ਪਿੱਛੇ ਮੁੜਨ ਲੱਗੇ ਤਾਂ  ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਉਨ੍ਹਾਂ ਦਾ ਨਾਮ ਪਤਾ ਪੁੱਛਿਆ ਤਾ ਮੋਟਰਸਾਈਕਲ ਸਵਾਰ ਨੇ ਆਪਣਾ ਨਾਮ ਰਜਿੰਦਰ ਕੁਮਾਰ ਪੁੱਤਰ ਦਰਵਾਰਾ ਰਾਮ ਅਤੇ ਪਿੱਛੇ ਬੈਠੇ ਨੋਜਵਾਨ ਨੇ ਆਪਣਾ ਨਾਮ ਰਜਿੰਦਰ ਕੁਮਾਰ ਪੁੱਤਰ ਬਲਦੇਵ ਰਾਜ ਵਾਸੀਅਨ ਕਰਨਾਣਾ ਥਾਣਾ ਸਦਰ ਬੰਗਾ ਦੱਸਿਆ। ਜਿਨ੍ਹਾਂ ਦੇ ਮੋਟਰਸਾਈਕਲ ਦੀ ਤਲਾਸ਼ੀ ਲੈਣ ਤੇ  ਹੈਡਲ ਨਾਲ ਬੰਨ੍ਹੇ ਮੋਮੀ ਲਿਫ਼ਾਫ਼ਾ ਰੰਗ ਕਾਲਾ ਵਿੱਚ ਕੋਈ ਨਸ਼ੀਲੀ ਚੀਜ਼ ਹੋਣ ਦਾ ਸ਼ੱਕ ਹੈ ਦੀ ਤਲਾਸ਼ੀ ਲੈਣ ਤੇ ਲਿਫਾਫੇ ਵਿੱਚ ਇੱਕ ਪਲਾਸਟਿਕ ਦੇ ਡੱਬੇ ਵਿੱਚ ਪਾ ਕੇ ਰੱਖੇ 12 ਟੀਕੇ ਬਰੂਫਨ 2/2 ਐਮ.ਐਲ ਤੇ 12 ਟੀਕੇ ਈਵਲ ਪਨਰਾਮਿਨ ਮੈਲਿਟ 10/10 ਐਮ.ਐਲ ਬਰਾਮਦ ਕੀਤੇ।ਪੁਲਿਸ ਨੇ ਦੋਸ਼ੀਆਂ ਨੂੰ ਮੋਟਰਸਾਈਕਲ ਸਮੇਤ ਕਾਬੂ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਅਤੇ ਹੋਰ ਵੀ ਖੁਲਾਸੇ ਹੋ ਸਕਦੇ ਹਨ।
Published by:Ashish Sharma
First published:
Advertisement
Advertisement