
ਗੜ੍ਹਸ਼ੰਕਰ: ਸਹੁਰਾ ਪਰਿਵਾਰ ਵੱਲੋਂ ਕੁੱਟਮਾਰ ਪਿੱਛੋਂ ਨੌਜਵਾਨ ਨੇ ਲਿਆ ਫਾਹਾ
ਸੰਜੀਵ ਕੁਮਾਰ
ਗੜ੍ਹਸ਼ੰਕਰ: ਨਜ਼ਦੀਕੀ ਪਿੰਡ ਸਾਧੋਵਾਲ ਵਿਚ ਇਕ 32 ਸਾਲਾ ਵਿਅਕਤੀ ਵੱਲੋਂ ਫਾਹਾ ਲਗਾ ਕੇ ਖੁਦਕੁਸ਼ੀ ਕਰਨ ਦੀ ਖ਼ਬਰ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਹੁਸਨ ਲਾਲ ਪੁੱਤਰ ਪਰੀਤੂ ਰਾਮ ਵਾਸੀ ਸਾਧੋਵਾਲ ਥਾਣਾ ਗੜ੍ਹਸ਼ੰਕਰ ਨੇ ਦੱਸਿਆ ਕਿ ਉਸ ਦੀਆਂ 2 ਲੜਕੀਆਂ ਅਤੇ 2 ਲੜਕੇ ਹਨ।
ਸਭ ਤੋਂ ਛੋਟੇ ਲੜਕੇ ਨਰਿੰਦਰ ਕੁਮਾਰ ਦਾ ਦੋ ਸਾਲ ਪਹਿਲਾਂ ਪਿੰਡ ਹੰਸਰੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਰਹਿਣ ਵਾਲੀ ਨਿਸ਼ਾ ਪੁੱਤਰੀ ਸ਼ਿੰਗਾਰਾ ਰਾਮ ਨਾਲ ਵਿਆਹ ਹੋਇਆ ਸੀ। ਨਿਸ਼ਾ ਬੱਚਾ ਹੋਣ ਤੋਂ ਪਹਿਲਾਂ ਆਪਣੇ ਪੇਕੇ ਘਰ ਰਹਿ ਰਹੀ ਸੀ। 15 ਦਿਨ ਪਹਿਲਾਂ ਉਹ ਅਤੇ ਉਸ ਦਾ ਲੜਕਾ ਨਰਿੰਦਰ ਕੁਮਾਰ ਨਿਸ਼ਾ ਨੂੰ ਲੈਣ ਲਈ ਗਏ ਸਨ ਪਰ ਉਸ ਦੇ ਸਹੁਰਾ ਪਰਿਵਾਰ ਨੇ ਨਿਸ਼ਾ ਨੂੰ ਭੇਜਣ ਤੋਂ ਨਾਂਹ ਕਰ ਦਿੱਤੀ।
ਨਰਿੰਦਰ ਕੁਮਾਰ 3 ਜੁਲਾਈ ਨੂੰ ਦੁਬਾਰਾ ਉਸ ਨੂੰ ਲੈਣ ਗਿਆ ਤਾਂ ਉਸ ਦੇ ਸਾਲਿਆਂ ਨੇ ਨਰਿੰਦਰ ਕੁਮਾਰ ਨਾਲ ਗਾਲੀ-ਗਲੋਚ ਅਤੇ ਕੁੱਟਮਾਰ ਕੀਤੀ। ਉਸ ਨੇ ਘਰ ਆ ਕੇ ਸਾਰੀ ਗੱਲ ਦੱਸੀ ਅਤੇ ਫਾਹਾ ਲਗਾ ਕੇ ਮਰਨ ਦੀਆਂ ਗੱਲਾਂ ਕਰਨ ਲੱਗਾ। 4 ਜੁਲਾਈ ਸ਼ਾਮ ਨੂੰ ਉਸ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ।
ਗੜ੍ਹਸ਼ੰਕਰ ਪੁਲਿਸ ਵੱਲੋਂ ਅਮਨ ਅਤੇ ਦੀਪਾ ਪੁੱਤਰਾਨ ਸ਼ਿੰਗਾਰਾ ਰਾਮ ਵਾਸੀ ਹੰਸਰੋਂ ਥਾਣਾ ਸਦਰ ਨਵਾਂਸ਼ਹਿਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕਰ ਲਿਆ ਗਿਆ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।