Home /News /punjab /

ਆਪ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੂੰ ਸੌਂਪਿਆ ਬਿਜਲੀ ਮੁੱਦੇ 'ਤੇ ਮੰਗ ਪੱਤਰ

ਆਪ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੂੰ ਸੌਂਪਿਆ ਬਿਜਲੀ ਮੁੱਦੇ 'ਤੇ ਮੰਗ ਪੱਤਰ

ਆਪ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੂੰ ਸੌਂਪਿਆ ਬਿਜਲੀ ਮੁੱਦੇ 'ਤੇ ਮੰਗ ਪੱਤਰ

ਆਪ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੂੰ ਸੌਂਪਿਆ ਬਿਜਲੀ ਮੁੱਦੇ 'ਤੇ ਮੰਗ ਪੱਤਰ

ਮੁਕਤਸਰ ਵਿੱਚ  ਜਨਰਲ ਸਮਾਜ ਹੋਇਆ ਇੱਕਜੁਟ, ਸ੍ਰੀ ਰਘੂਨਾਥ ਮੰਦਰ ਚ ਕੀਤੀ ਭਰਵੀਂ ਮੀਟਿੰਗ 

  • Share this:

ਆਮ ਆਦਮੀ ਪਾਰਟੀ ਵੱਲੋਂ 600 ਯੂਨਿਟ ਬਿਜਲੀ ਫ੍ਰੀ ਕਰਨ ਨੂੰ ਲੈ ਕੇ ਜਿੱਥੇ ਵਿਰੋਧੀ ਧਿਰਾਂ ਦੇ ਆਮ ਆਦਮੀ ਪਾਰਟੀ ਨਿਸ਼ਾਨੇ 'ਤੇ ਹੈ, ਉੱਥੇ ਹੀ ਲੋਕ ਵੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰ ਰਹੇ ਹਨ l   ਸ੍ਰੀ ਮੁਕਤਸਰ ਸਾਹਿਬ  ਦੇ ਜਨਰਲ ਸਮਾਜ ਦੀ ਇੱਕ ਅਹਿਮ ਮੀਟਿੰਗ ਸ੍ਰੀ ਰਘੂਨਾਥ ਮੰਦਰ ਵਿਖੇ ਹੋਈ। ਜਿਸ ਚ ਵੱਡੀ ਗਿਣਤੀ 'ਚ ਪਹੁੰਚੇ ਜਰਨਲ ਸਮਾਜ ਦੇ ਲੋਕਾਂ ਵੱਲੋਂ ਇੱਕਜੁਟਤਾ ਦਾ ਪ੍ਰਦਰਸ਼ਨ ਕਰਦਿਆਂ ਬਿਜਲੀ ਮੁੱਦੇ ਤੇ ਕੀਤੇ ਗਏ ਆਮ ਆਦਮੀ ਪਾਰਟੀ ਦੇ ਪੱਖਪਾਤੀ ਫੈਸਲੇ ਦਾ ਵਿਰੋਧ ਕੀਤਾ ਗਿਆ। ਨਾਲ ਹੀ ਆਪਣੀਆਂ ਮੰਗਾਂ ਤੇ ਅਧਿਕਾਰਾਂ ਪ੍ਰਤੀ ਜਰਨਲ ਸਮਾਜ ਨੂੰ ਇੱਕਜੁਟ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ ਗਿਆ। ਮੀਟਿੰਗ 'ਚ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਵੀ ਪਹੁੰਚੇ, ਜਿਨਾਂ ਨੂੰ ਜਰਨਲ ਸਮਾਜ ਵੱਲੋਂ ਬਿਜਲੀ ਮੁੱਦੇ ਤੇ ਆਪਣਾ ਮੰਗ ਪੱਤਰ ਵੀ ਸੌਂਪਿਆ ਗਿਆ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਸਮਾਜਸੇਵਕ ਦੀਪਕਪਾਲ ਸ਼ਰਮਾ, ਜੀਵਨ ਸ਼ਰਮਾ, ਸੰਦੀਪ ਗਿਰਧਰ, ਨਰਿੰਦਰ ਬਾਂਸ਼ਲ, ਰਾਜੇਸ਼ ਕਟਾਰੀਆ ਸਮੇਤ ਹੋਰਾਂ ਨੇ ਕਿਹਾ ਕਿ ਜਦੋਂ ਤੱਕ ਜਰਨਲ ਸਮਾਜ ਇੱਕਜੁਟ ਹੋ ਕੇ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਨਹੀਂ ਹੋ ਜਾਂਦਾ ਉਦੋਂ ਤੱਕ ਸਮਾਜ ਨਾਲ ਵਿਤਕਰਾ ਹੁੰਦਾ ਹੀ ਰਹੇਗਾ। ਬੁਲਾਰਿਆਂ ਨੇ ਮੰਗ ਕੀਤੀ ਕਿ ਇੱਕ ਕਿਲੋਵਾਟ ਚ ਜਨਰਲ ਵਰਗ ਨੂੰ ਵੀ ਅਨੂਸੂਚਤ ਜਾਤੀ ਵਰਗ ਦੀ ਤਰਜ ਤੇ ਛੂਟ ਦਿੱਤੀ ਜਾਵੇ। ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਜਰਨਲ ਸਮਾਜ ਸੰਘਰਸ਼ ਦੇ ਰਾਹ ਤੇ ਚੱਲਣ ਲਈ ਮਜ਼ਬੂਰ ਹੋ ਜਾਵੇਗਾ।

ਮੀਟਿੰਗ ਚ ਵਿਸ਼ਾਲ ਕਮਰਾ, ਰਾਜਕੁਮਾਰ ਮੇਲੂ, ਅਸ਼ਵਨੀ ਗਿਰਧਰ, ਰਾਜੂ ਸ਼ਰਮਾ, ਇੰਦਰਜੀਤ ਬਾਂਸਲ, ਅਨੁਰਾਗ ਸ਼ਰਮਾ, ਦੀਪਕ ਗਰਗ, ਸੰਜੀਵ ਧੂਡ਼ੀਆ, ਬਬਲੂ ਪੰਜਮਣਾ, ਬ੍ਰਿਜੇਸ਼ ਗੁਪਤਾ, ਪਵਨ ਤਨੇਜਾ, ਅਨਿਲ ਅਨੇਜਾ, ਭੀਤਾ ਭਾਊ, ਟਿੰਕੂ ਸਾਲਾਸਰ, ਪੰਕਜ ਪਠੇਲਾ, ਬਿੱਟੂ ਜਰਨੇਟਰ ਵਾਲਾ, ਨੀਟਾ ਸਰਪੰਚ, ਚੰਦਰ ਮੋਹਨ ਸ਼ਰਮਾ, ਲਾਡੀ ਬੱਤਰਾ ਸਮੇਤ ਵੱਡੀ ਗਿਣਤੀ ਚ ਜਰਨਲ ਸਮਾਜ ਦੇ ਲੋਕ ਮੌਜੂਦ ਸਨ।

Published by:Ashish Sharma
First published:

Tags: AAP Punjab, Electricity, Muktsar