ਥਾਣਾ ਗਿੱਦੜਬਾਹਾ ਦੀ ਪੁਲਿਸ ਵੱਲੋਂ 10 ਚੋਰੀ ਦੇ ਮੋਟਰਸਾਇਕਲਾਂ ਤੇ 1 ਕਾਰ ਸਣੇ 8 ਕਾਬੂ

News18 Punjabi | News18 Punjab
Updated: July 6, 2021, 4:29 PM IST
share image
ਥਾਣਾ ਗਿੱਦੜਬਾਹਾ ਦੀ ਪੁਲਿਸ ਵੱਲੋਂ 10 ਚੋਰੀ ਦੇ ਮੋਟਰਸਾਇਕਲਾਂ ਤੇ 1 ਕਾਰ ਸਣੇ 8 ਕਾਬੂ
ਥਾਣਾ ਗਿੱਦੜਬਾਹਾ ਦੀ ਪੁਲਿਸ ਵੱਲੋਂ 10 ਚੋਰੀ ਦੇ ਮੋਟਰਸਾਇਕਲਾਂ ਤੇ 1 ਕਾਰ ਸਣੇ 8 ਕਾਬੂ

  • Share this:
  • Facebook share img
  • Twitter share img
  • Linkedin share img
Ashphaq Dhuddy

ਵਹੀਕਲ ਚੋਰੀ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਲਗਾਤਾਰ ਯਤਨ ਕਰ ਰਹੀ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਅੱਜ ਉਦੋਂ ਸੁੱਖ ਦਾ ਸਾਹ ਲਿਆ ਜਦ ਚੋਰੀ ਦੇ ਵਹੀਕਲਾਂ ਸਮੇਤ 8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਸ੍ਰੀ ਮੁਕਤਸਰ ਸਾਹਿਬ ਦੇ ਥਾਣਾ ਗਿੱਦੜਬਾਹਾ ਦੀ ਟੀਮ ਨੇ ਇੰਸਪੈਕਟਰ ਹਰਜੀਤ ਸਿੰਘ ਦੀ ਅਗਵਾਈ ਵਿਚ ਚੋਰੀ ਦੇ ਮੋਟਰਸਾਇਕਲਾਂ ਸਮੇਤ 8 ਨੂੰ ਗਿ੍ਫਤਾਰ ਕੀਤਾ ਹੈ।

ਵਰਨਣਯੋਗ ਹੈ ਕਿ ਕਾਬੂ ਕੀਤੇ ਵਿਅਕਤੀ ਗਿੱਦੜਬਾਹਾ ਦੇ ਨੇੜਲੇ ਪਿੰਡਾਂ ਵਿਚੋੋਂ ਹਨ। ਇਨ੍ਹਾਂ ਕੋਲੋਂ 10 ਮੋਟਰਸਾਇਕਲ ਅਤੇ ਇਕ ਕਾਰ ਬਰਾਮਦ ਕੀਤੀ ਗਈ ਹੈ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਵਿਅਕਤੀ ਜਾਅਲੀ ਆਰਸੀ ਤਿਆਰ ਕਰਕੇ ਜਾਅਲੀ ਨੰਬਰ ਪਲੇਟਾਂ ਲਾ ਕੇ ਅੱਗੇ ਮੋਟਰਸਾਇਕਲ ਵੇਚਦੇ ਸਨ।
ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਪੁੱਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।
Published by: Gurwinder Singh
First published: July 6, 2021, 4:29 PM IST
ਹੋਰ ਪੜ੍ਹੋ
ਅਗਲੀ ਖ਼ਬਰ