• Home
 • »
 • News
 • »
 • punjab
 • »
 • GIFTS FOR POLICE AND SOLDIERS BY MANN GOVERNMENT 2 IMPORTANT DECISIONS TAKEN IN THE PUNJAB CABINET MEETING

ਮਾਨ ਸਰਕਾਰ ਵੱਲੋਂ ਪੁਲਿਸ ਤੇ ਫੌਜੀਆਂ ਲਈ ਸੌਗਾਤ, ਕੈਬਨਿਟ ਦੀ ਮੀਟਿੰਗ 'ਚ ਲਏ 2 ਅਹਿਮ ਫ਼ੈਸਲੇ

ਮੁੱਖ ਮੰਤਰੀ ਮਾਨ ਨੇ ਟਵਿੱਟ ਕੀਤਾ ਹੈ ਕਿ ਪੰਜਾਬ ਦੇ ਸਾਡੇ ਵੀਰ ਸਪੂਤ ਦੇਸ਼ ਅਤੇ ਪੰਜਾਬ ਦੀ ਰੱਖਿਆ ਕਰਨ ਲਈ, ਸ਼ਾਂਤੀ ਬਣਾਏ ਰੱਖਣ ਲਈ ਆਪਣੀ ਜਾਨ ਦੀ ਬਾਜ਼ੀ ਲਗਾ ਦਿੰਦੇ ਨੇ... ਉਨ੍ਹਾਂ ਬਹਾਦਰ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਖ਼ਿਆਲ ਰੱਖਣਾ ਸਮਾਜ ਦੀ ਜ਼ਿੰਮੇਵਾਰੀ ਹੁੰਦੀ ਹੈ। ਇਸੇ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਪੰਜਾਬ ਕੈਬਨਿਟ ਦੀ ਮੀਟਿੰਗ 'ਚ 2 ਅਹਿਮ ਫੈਸਲੇ ਲਏ।

(file photo)

 • Share this:
  ਚੰਡੀਗੜ੍ਹ-  ਪੰਜਾਬ ਸਰਕਾਰ ਨੇ ਅੱਜ ਕੈਬਨਿਟ ਮੀਟਿੰਗ ਵਿੱਚ ਪੰਜਾਬ ਪੁਲਿਸ ਅਤੇ ਫੌਜੀਆਂ ਬਾਰੇ ਦੋ ਅਹਿਮ ਫੈਸਲੇ ਲਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਹੈ ਕਿ ਕੈਬਨਿਟ ਮੀਟਿੰਗ 'ਚ 2 ਅਹਿਮ ਫੈਸਲੇ ਲਏ ਹਨ, ਜਿਨ੍ਹਾਂ ਵਿੱਚ ਸਾਡੇ ਪੰਜਾਬ ਦੇ ਬਹਾਦਰ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਖ਼ਿਆਲ ਰੱਖਣ ਵਾਲੇ ਵੀਰਾ ਦੇ ਪਰਿਵਾਰਾਂ ਲਈ ਸਹਾਇਤਾ ਰਾਸ਼ੀ ਇੱਕ ਕਰੋੜ ਰੁਪਏ ਕਰ ਦਿੱਤੀ ਗਈ ਹੈ। ਪੰਜਾਬ ਦੇ ਬਹਾਦਰ ਵੀਰ ਜਵਾਨਾਂ ਦੀਆਂ ਰੱਖਿਆ ਸੇਵਾਵਾਂ ਬਦਲੇ ਇਨਾਮ ਜੇਤੂਆਂ ਲਈ ਜਮੀਨ ਬਦਲੇ ਨਕਦ ਰਾਸ਼ੀ ਅਤੇ ਇਨਾਮੀ ਰਾਸ਼ੀ ਵਿਚ 40 ਫੀਸਦੀ ਵਾਧਾ ਕੀਤਾ ਗਿਆ ਹੈ।  ਮੁੱਖ ਮੰਤਰੀ ਮਾਨ ਨੇ ਟਵਿੱਟ ਕੀਤਾ ਹੈ ਕਿ ਪੰਜਾਬ ਦੇ ਸਾਡੇ ਵੀਰ ਸਪੂਤ ਦੇਸ਼ ਅਤੇ ਪੰਜਾਬ ਦੀ ਰੱਖਿਆ ਕਰਨ ਲਈ, ਸ਼ਾਂਤੀ ਬਣਾਏ ਰੱਖਣ ਲਈ ਆਪਣੀ ਜਾਨ ਦੀ ਬਾਜ਼ੀ ਲਗਾ ਦਿੰਦੇ ਨੇ... ਉਨ੍ਹਾਂ ਬਹਾਦਰ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਖ਼ਿਆਲ ਰੱਖਣਾ ਸਮਾਜ ਦੀ ਜ਼ਿੰਮੇਵਾਰੀ ਹੁੰਦੀ ਹੈ। ਇਸੇ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਪੰਜਾਬ ਕੈਬਨਿਟ ਦੀ ਮੀਟਿੰਗ 'ਚ 2 ਅਹਿਮ ਫੈਸਲੇ ਲਏ।
  Published by:Ashish Sharma
  First published: