Home /News /punjab /

Amritsar: ਪਿਆਰ 'ਚੋਂ ਮਿਲੇ ਧੋਖੇ ਤੋਂ ਪਰੇਸ਼ਾਨ ਲੜਕੀ ਨੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ 'ਚ ਲਿਖਿਆ ਮਾਮਲਾ

Amritsar: ਪਿਆਰ 'ਚੋਂ ਮਿਲੇ ਧੋਖੇ ਤੋਂ ਪਰੇਸ਼ਾਨ ਲੜਕੀ ਨੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ 'ਚ ਲਿਖਿਆ ਮਾਮਲਾ

ਸਪਨਾ ਵਰਮਾ  ਅਤੇ ਉਸ ਵੱਲੋਂ ਲਿਖਿਆ ਸੁਸਾਈਡ ਨੋਟ।

ਸਪਨਾ ਵਰਮਾ ਅਤੇ ਉਸ ਵੱਲੋਂ ਲਿਖਿਆ ਸੁਸਾਈਡ ਨੋਟ।

  • Share this:

ਅੰਮ੍ਰਿਤਸਰ ਦੀ ਸਪਨਾ ਵਰਮਾ ਨਾਮ ਦੀ ਇੱਕ ਲੜਕੀ ਨੇ ਖੁਦਕੁਸ਼ੀ ਕਰ ਲਈ ਹੈ। ਲੜਕੀ ਵੱਲੋਂ ਲਿਖੇ ਸੁਸਾਈਡ ਨੋਟ ਵਿੱਚ ਸ਼ਿਵਮ ਵਰਮਾ ਨਾਮ ਦੇ ਲੜਕੇ ਉੱਤੇ ਪਿਆਰ ਵਿੱਚ ਧੋਖੇ ਦਾ ਇਲਜ਼ਾਮ ਲਗਾਇਆ ਹੈ। ਇਸੇ ਵਜ੍ਹਾ ਨਾਲ ਲੜਕੀ ਨੇ ਖੁਦਕੁਸ਼ੀ ਕੀਤੀ ਹੈ। ਪਿਤਾ ਨੇ ਲੜਕੀ ਦਾ ਸੁਸਾਈਡ ਨੋਟ ਦਿੱਤਾ ਹੈ। ਸ਼ਿਵਮ ਨੰਦਾ ਇੱਕ ਹੋਟਲ ਦਾ ਮਾਲਕ ਹੈ।

ਪੁਲਿਸ ਨੇ ਲੜਕੀ ਦੇ ਬਿਆਨਾਂ ਦੇ ਆਧਾਰਿਤ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਸ਼ਿਵਮ ਨੰਦਾ ਅਤੇ ਉਸਦਾ ਪਰਿਵਾਰ ਘਰ ਤੋਂ ਫਰਾਰ ਹੈ। ਲੜਕੀ ਨੇ ਇਕ ਕਾਗਜ਼ ਪਿਤਾ ਨੂੰ ਦਿੰਦੇ ਹੋਏ ਕਿਹਾ ਕਿ ਪਾਪਾ ਮੇਰੇ ਤੋਂ ਗਲਤੀ ਹੋ ਗਈ ਹੈ। ਮੈ ਤੁਹਾਨੂੰ ਦੱਸ ਨਾ ਸਕੀ ਕਿ ਸ਼ਿਵਮ ਨੰਦਾ ਨੇ ਮੇਰੇ ਨਾਲ ਕੀ-ਕੀ ਕੀਤਾ ਹੈ। ਉਸਨੇ ਮੈਨੂੰ ਧੋਖਾ ਦਿੱਤਾ ਹੈ।ਲੜਕੀ ਦੇ ਪਿਤਾ ਨੇ ਸ਼ਰੀਰ ਦਾ ਰੰਗ ਨੀਲਾ ਹੁੰਦਾ ਦੇਖ ਕੇ ਉਸਨੂੰ ਹਸਪਤਾਲ ਲੈ ਕੇ ਗਿਆ। ਲੜਕੀ ਨੇ ਆਖਰੀ ਵਾਰ ਮਰਦੇ ਹੋਏ ਕਿਹਾ ਸੀ ਕਿ ਸ਼ਿਵਮ ਨੰਦਾ ਮੇਰੀ ਮੌਤ ਦਾ ਜਿੰਮੇਵਾਰ ਹੈ।


ਪੁਲਿਸ ਨੇ ਸ਼ਿਵਮ ਨੰਦਾ ਦੇ ਖਿਲਾਫ ਮਾਮਲਾ ਕੀਤਾ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ। ਜਿਕਰਯੋਗ ਹੈ ਕਿ ਲੜਕੀ ਨੇ ਤਿੰਨ ਤਾਰੀਖ ਨੂੰ ਨੀਦ ਦੀਆ ਗੋਲੀਆ ਖਾਦੀਆਂ ਸੀ। ਉਸਤੋ ਬਾਅਦ ਗੁਰੂ ਨਾਨਕ ਦੇਵ ਹਸਪਤਾਲ ਵਿਚ ਭਰਤੀ ਕਰਵਾਇਆ ਹੈ ਅਤੇ 10 ਤਾਰੀਖ ਨੂੰ ਡਾਕਟਰਾਂ ਨੇ ਲੜਕੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਸੀ।

Published by:Sukhwinder Singh
First published:

Tags: Amritsar, Love, Suicide