ਪਰਿਵਾਰ ਨਾਲ ਸੈਰ ਕਰ ਰਹੀ ਲੜਕੀ ਅਗਵਾ, ਪੁਲਿਸ ਵੱਲੋਂ ਜਾਂਚ ਸ਼ੁਰੂ

ਪਰਿਵਾਰ ਨਾਲ ਸੈਰ ਕਰ ਰਹੀ ਲੜਕੀ ਅਗਵਾ, ਪੁਲਿਸ ਵੱਲੋਂ ਜਾਂਚ ਸ਼ੁਰੂ

 • Share this:
  Amit Sharma

  ਅਜਨਾਲ਼ਾ ਦੇ ਨਜ਼ਦੀਕੀ ਪਿੰਡ ਮਹਿਲ ਬੁਖਾਰੀ ਨਜ਼ਦੀਕ ਆਪਣੇ ਪਰਿਵਾਰ ਸਮੇਤ ਸੈਰ ਕਰ ਰਹੀ ਲੜਕੀ ਨੂੰ ਉਸ ਦੇ ਨਜ਼ਦੀਕੀ ਰਿਸ਼ਤੇਦਾਰ ਵੱਲੋਂ  ਬੀਤੀ ਰਾਤ ਹਥਿਆਰਾਂ ਦੀ ਨੋਕ ਤੇ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਪਿਤਾ ਤੇ ਮਾਤਾ ਨੇ ਲੜਕੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਅਗਵਾਹਕਾਰਾਂ ਵੱਲੋ ਮਾਰਨ ਦੀ ਧਮਕੀ  ਦੇਕੇ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਧੱਕਾ ਦੇਕੇ ਸੁੱਟ ਦਿੱਤਾ ਅਤੇ ਕੁੜੀ ਨੂੰ ਅਗਵਾ ਕਰਕੇ ਲੈ ਗਏ।

  ਇਸ ਸਬੰਧੀ ਜਾਣਕਾਰੀ ਦਿੰਦੇ ਹੋਏ 23 ਸਾਲਾਂ ਲੜਕੀ ਦੇ ਪਿਤਾ ਪਰਗਟ ਸਿੰਘ ਨੇ ਦੱਸਿਆ ਕਿ ਉਹ ਆਪਣੇ ਲੜਕੀ, ਪਤਨੀ , ਭਾਬੀ ਨਾਲ ਰੋਜ਼ਾਨਾ ਤੇ ਤਰ੍ਹਾਂ ਘਰੋਂ ਸੈਰ ਕਰਨ ਨਿਕਲੇ ਸਨ। ਉਹਨਾਂ  ਦੇ ਸਾਮਣੇ ਅਚਾਨਕ ਇਕ ਗੱਡੀ ਆਕੇ ਰੁੱਕੀ, ਜਿਸ ਵਿਚੋਂ ਪੰਜ ਹਥਿਆਰਬੰਦ ਲੜਕੇ ਬਾਹਰ ਨਿਕਲੇ ਤੇ ਉਹਨਾਂ ਨੂੰ ਧਮਕੀਆਂ ਦੇਣ ਲਗ ਗਏ। ਉਹਨਾਂ ਨੂੰ ਧੱਕਾ ਮਾਰ ਜਮੀਨ ਤੇ ਸੁੱਟ ਪਿਸਤੌਲ ਦੀ ਨੋਕ ਉਤੇ ਲੜਕੀ ਨੂੰ ਅਗਵਾ ਕਰਕੇ ਲੈ ਗਏ। ਪਰਗਟ ਸਿੰਘ ਨੇ ਦੱਸਿਆ ਕਿ ਉਹਨਾ ਦੇ ਵੱਡੇ ਲੜਕਾ ਦਾ ਸਾਲਾ ਪਿਛਲੇ ਕੁਝ ਦਿਨਾਂ ਤੋਂ ਲੜਕੀ ਨਾਲ ਵਿਆਹ ਕਰਵਾਉਣ ਚਾਹੁੰਦਾ ਸੀ ਅਤੇ ਉਹਨਾਂ ਵਲੋਂ ਵਿਆਹ ਲਈ ਮਨਾਂ ਕਰਨ ਉਤੇ ਲੜਕੇ ਦੇ ਸਾਲੇ ਵਲੋਂ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਉਹਨਾ ਮੰਗ ਕੀਤੀ ਕਿ ਉਹਨਾਂ ਨੂੰ ਇਨਸਾਫ ਦਿਵਾਇਆ ਜਾਏ ਅਤੇ ਉਹਨਾ ਦੀ ਲਕੜੀ ਨੂੰ ਜਲਦ ਉਹਨਾਂ ਕੋਲ  ਪਹੁੰਚਾਇਆ ਜਾਏ।

  ਇਸ ਸਬੰਧੀ ਪੁਲਸ ਜਾਂਚ ਅਧਿਕਾਰੀ ਰਣਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਵਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
  Published by:Ashish Sharma
  First published:
  Advertisement
  Advertisement