ਸਿਰਫਿਰੇ ਦੀ ਕਰਤੂਤ, ਕੁੜੀ ਦੇ ਨਾ ਕਹਿਣ 'ਤੇ ਪਰਿਵਾਰ ਉਤੇ ਕੀਤਾ ਹਮਲਾ

News18 Punjabi | News18 Punjab
Updated: July 31, 2020, 9:07 PM IST
share image
ਸਿਰਫਿਰੇ ਦੀ ਕਰਤੂਤ, ਕੁੜੀ ਦੇ ਨਾ ਕਹਿਣ 'ਤੇ ਪਰਿਵਾਰ ਉਤੇ ਕੀਤਾ ਹਮਲਾ
ਸਿਰਫਿਰੇ ਦੀ ਕਰਤੂਤ, ਕੁੜੀ ਦੇ ਨਾ ਕਹਿਣ 'ਤੇ ਪਰਿਵਾਰ ਉਤੇ ਕੀਤਾ ਹਮਲਾ

  • Share this:
  • Facebook share img
  • Twitter share img
  • Linkedin share img
ਨੀਰਜ ਬਾਲੀ/ ਬਿਸ਼ੰਬਰ ਬਿੱਟੂ

ਗੁਰਦਾਸਪੁਰ ਦੇ ਪਿੰਡ ਤਿਬੜ ਵਿੱਚ ਇਕ ਸਿਰਫਿਰੇ ਆਸ਼ਕ ਦੀ ਇਕ ਅਜਿਹੀ ਕਰਤੂਤ ਸਾਹਮਣੇ ਆਈ ਹੈ ਜਿਸਨੂੰ ਦੇਖ ਕੇ ਕਿਸੇ ਦੀ ਵੀ ਰੂਹ ਕੰਬ ਜਾਵੇਗੀ। ਦਰਅਸਲ ਮਸਲਾ ਇਹ ਹੈ ਕਿ  ਇਕ ਸਿਰਫਿਰੇ ਆਸ਼ਿਕ ਨੇ ਲੜਕੀ ਨੂੰ ਪ੍ਰੇਮ ਸੰਬੰਧ ਬਣਾਉਣ ਲਈ ਕਿਹਾ ਪਰ ਕੁੜੀ ਨੇ ਉਸ ਸਿਰਫਿਰੇ ਆਸ਼ਿਕ ਨੂੰ ਮਨਾ ਕਰ ਦਿੱਤਾ। ਜਿਸ ਤੋਂ ਬਾਅਦ ਅੱਗ ਬਬੂਲਾ ਹੋਇਆ ਸਿਰਫਿਰਾ ਆਸ਼ਕ ਨੇ ਸਾਰੀਆਂ ਹੱਦਾਂ ਪਾਰ ਦਿੱਤੀਆਂ। ਉਸ ਨੇ  ਆਪਣੇ ਨਾਲ ਕੁਝ ਸਾਥੀਆਂ  ਨੂੰ ਲੈਕੇ ਕੁੜੀ ਦੇ ਪਰਿਵਾਰ ਵਾਲਿਆਂ ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਉਕਤ ਦੋਸ਼ੀ ਨੇ ਕੁੜੀ ਤੇ ਤੇਜਾਬ ਵੀ ਸੁਟਿਆ। ਇਨ੍ਹਾਂ ਹੀ ਨਹੀਂ ਕੁੜੀ ਦੇ ਪਿਤਾ ਦੀ ਲੱਤ ਤੋੜ ਦਿੱਤੀ ਅਤੇ ਭਰਾ ਵੀ ਜਖਮੀ ਹੋ ਗਿਆ ਹੈ।

ਹਮਲੇ ਤੋਂ ਬਾਅਦ ਪੀੜਤ ਕੁੜੀ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਚਲ ਰਿਹਾ ਹੈ। ਆਪਣੀ ਭੈਣ ਨੂੰ ਇਸ ਹਾਲਤ ਵਿਚ ਵੇਖ ਕੇ ਪੀੜਤ ਦਾ ਭਰਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮ ਲੜਕੇ ਦਾ ਰਿਸ਼ਤੇਦਾਰ ਪੁਲਿਸ ਮਹਿਕਮੇ ਵਿਚ ਹੋਣ ਕਾਰਨ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਹੈ ਤੇ ਅਜੇ ਤੱਕ ਮੁਲਜ਼ਮ ਖਿਲਾਫ ਮਾਮਲਾ ਦਰਜ ਨਹੀਂ ਹੋਇਆ ਹੈ। ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ।
ਇਸ ਮਾਮਲੇ ਤੇ ਐਸਐਚਓ ਤਿਬੜ ਕੁਲਵੰਤ ਸਿੰਘ ਨੇ ਕਿਹਾ ਕਿ ਉਹਨਾਂ ਕਿਹਾ ਕਿ ਲੜਕੀ ਦੇ ਬਿਆਨ ਦਰਜ ਕਰ ਲਏ ਹਨ। ਲੜਕੀ ਦਾ ਕਹਿਣਾ ਕਿ ਉਸ ਉਪਰ ਤੇਜ਼ਾਬੀ ਹਮਲਾ ਹੋਇਆ ਹੈ ਮੈਡੀਕਲ ਰਿਪੋਰਟ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ ।
Published by: Ashish Sharma
First published: July 31, 2020, 9:07 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading