Amritsar 'ਚ ਵਿਆਹ ਦੇ ਐਨ ਮੌਕੇ ਇੱਕ ਲੜਕੀ ਨੇ ਵਿਆਹ ਕਰਨ ਤੋਂ ਹੀ ਸਾਫ਼ ਤੌਰ 'ਤੇ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਘਰ ਵਿੱਚ ਵਿਆਹ ਦੀਆਂ ਰੋਣਕਾਂ ਗਮ ਵਿੱਚ ਤਬਦੀਲ ਹੋ ਗਈਆਂ। ਫਲਾਂ ਦੇ ਟੋਕਰੇ ਦੇ ਕਾਰਨ ਵਿਆਹ ਨੂੰ ਲੈ ਕੇ ਕੀਤੀਆਂ ਤਿਆਰੀਆਂ ਲਟਕ ਗਈਆਂ।
ਦਰਅਸਲ, ਮਾਮਲਾ ਅੰਮ੍ਰਿਤਸਰ ਦੇ ਘਨੁਪੁਰ ਕਾਲੇ ਦਾ ਹੈ। ਜਿੱਥੇ ਸਤਪਾਲ ਨਾਂਅ ਦੇ ਸ਼ਖਸ ਦਾ ਜੋੜਾ ਫਾਟਕਾਂ ਕੋਲ ਰਹਿਣ ਵਾਲੀ ਕੁੜੀ ਨਾਲ 10 ਮਈ ਨੂੰ ਵਿਆਹ ਹੋਣਾ ਸੀ,ਲੜਕੇ ਵਾਲਿਆਂ ਦਾ ਕਹਿਣਾ ਐ ਕਿ, ਵਿਆਹ ਤੋਂ ਕੁਝ ਦਿਨ ਪਹਿਲਾਂ ਸ਼ਗਨ ਵਿੱਚ ਲੜਕੀ ਵਾਲਿਆਂ ਨੇ ਫਲਾਂ ਦਾ ਟੋਕਰਾ ਭੇਜਿਆ ਸੀ, ਜਿਸ ਵਿੱਚ ਖ਼ਰਾਬ ਫਲ ਸਨ, ਜੋ ਕੀ ਚੂਹੇ ਦੇ ਖਾਦੇ ਹੋਏ ਸੀ, ਉਨ੍ਹਾਂ ਫਲਾਂ ਦਾ ਟੋਕਰਾ ਲੜਕੀ ਵਾਲਿਆਂ ਨੂੰ ਵਾਪਸ ਕਰ ਦਿੱਤਾ, ਜਿਸ ਤੋਂ ਬਾਅਦ ਹੁਣ ਲੜਕੀ ਵਾਲਿਆਂ ਨੇ ਵਿਆਹ ਦੀ ਤਰੀਕ ਵਾਲੇ ਦਿਨ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ, ਬਹਰਹਾਲ ਪੂਰਾ ਮਾਮਲਾ ਪੁਲਿਸ ਕੋਲ ਪਹੁੰਚ ਗਿਆ ਐ, ਜਿੱਥੇ ਦੋਵੇਂ ਧਿਰਾਂ ਨੇ ਇੱਕ ਦੂਜੇ 'ਤੇ ਧੋਖਾ ਦੇਣ ਦੇ ਇਲਜ਼ਾਮ ਲਗਾਏ ਨੇ ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।