
ਗ੍ਰਿਫਤਾਰ ਕੀਤੀ ਵਿਦਿਆਰਥਣ ਨੂੰ ਕੋਰਟ ਵਿੱਚ ਪੇਸ਼ ਕਰਦੇ ਹੋਏ ਅਧਿਕਾਰੀ।
ਅੰਮ੍ਰਿਤਸਰ : ਕਾਊਂਟਰ ਇੰਟੈਲੀਜੈਂਸ ਨੂੰ ਮਿਲੀ ਵੱਡੀ ਕਾਮਯਾਬੀ ਤਹਿਤ 6 ਕਿਲੋ ਹੈਰੋਇਨ ਸਮੇਤ 3 ਮੁਲਜ਼ਮ ਕਾਬੂ ਕੀਤੇ ਹਨ। ਫੜੇ ਗਏ ਸਮੱਗਲਰਾਂ ਵਿੱਚ ਖਾਲਸਾ ਕਾਲਜ ਦੀ ਇੱਕ ਵਿਦਿਆਰਥਣ ਵੀ ਸ਼ਾਮਲ ਹੈ। ਇਹ ਲੜਕੀ ਕੋਟਕਪੁਰਾ ਦੀ ਰਹਿਣ ਵਾਲੀ ਹੈ। ਇਸ ਤੋਂ ਇਲਾਵਾ ਦੋ ਤਸਕਰ ਅਟਾਰੀ ਦੇ ਪਿੰਡ ਮਾਹਵਾ ਨਾਲ ਸਬੰਧਤ ਹਨ। ਇਹ ਤਿੰਨੋਂ ਫਾਰਚੂਨਰ ਕਾਰ 'ਚ ਘੁੰਮਦੇ ਸਮੇਂ ਗ੍ਰਿਫਤਾਰ ਹੋਏ ਹਨ। ਤਸਕਰ ਵੱਲਾ ਬਾਈਪਾਸ ਨੇੜੇ ਕਾਰ 'ਚ ਘੁੰਮ ਰਹੇ ਸੀ । ਫੜ੍ਹੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 30 ਕਰੋੜ ਦੇ ਕਰੀਬ ਹੈ।
ਕਾਊਂਟਰ ਇੰਟੈਲੀਜੈਂਸ ਦੇ ਅਧਿਕਾਰੀਆਂ ਅਨੁਸਾਰ ਦੋ ਨੌਜਵਾਨ ਸਰਹੱਦੀ ਪਿੰਡ ਮਾਹਵਾ ਦੇ ਰਹਿਣ ਵਾਲੇ ਹਨ ਅਤੇ ਲੜਕੀ ਦਾ ਨਾਂ ਲਵਪ੍ਰੀਤ ਹੈ, ਜੋ ਕਿ ਕੋਟਕਪੂਰਾ, ਪੰਜਾਬ ਦੀ ਰਹਿਣ ਵਾਲੀ ਹੈ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਪੜ੍ਹਦੀ ਹੈ।
ਅੰਮ੍ਰਿਤਸਰ Amritsar 'ਚ ਵੱਡੀ ਡਰੱਗਸ ਰਿਕਵਰੀ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਹੀ ਹੈ ਕਿ ਇਹ ਹੋਰੋਇਨ ਕਿੱਥੋਂ ਲੈ ਕੇ ਆਏ ਸਨ ਤੇ ਕਿੱਥੇ ਡਿਲੀਵਰੀ ਕੀਤੀ ਜਾ ਰਹੀ ਸੀ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।