ਫਰੀਦਕੋਟ ਦੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੇਲਥ ਸਾਈਸ ਦੇ University college of nursing ਦੀ ਬੀਐਸਸੀ ਨਰਸਿੰਗ ਦੇ ਤੀਜੇ ਸਾਲ ਦੀ ਵਿਦਿਆਰਥਣ ਦੁਆਰਾ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਮੋਗਾ ਜਿਲ੍ਹੇ ਦੇ ਬਾਘਾਪੁਰਾਨਾ ਕਸਬੇ ਹਰਮਨਪ੍ਰੀਤ ਕੌਰ ਨੇ ਹਾਸਟਲ ’ਚ ਆਪਣੇ ਕਮਰੇ ਨੰਬਰ 243 ਚ ਪੰਖੇ ਤੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਫਿਲਹਾਲ ਖੁਦਕੁਸ਼ੀ ਪਿੱਛੇ ਕੀ ਕਾਰਨ ਰਹੇ ਇਸਦੀ ਕੋਈ ਜਾਣਕਾਰੀ ਨਹੀਂ ਹੈ।
ਨਰਸਿੰਗ ਕਾਲੇਜ ਦੇ ਪ੍ਰਿਸਿੰਪਲ ਹਰੀਸ਼ ਚੰਦਰ ਰਾਵਤ ਨੇ ਦੱਸਿਆ ਹੈ ਕਿ ਉਨ੍ਹਾਂ ਨੇ 5.30 ਵਜੇ ਦੇ ਕਰੀਬ ਇਸ ਘਟਨਾ ਦੇ ਬਾਰੇ ਚ ਸੂਚਨਾ ਮਿਲੀ ਸੀ ਅਤੇ ਲੜਕੀ ਨੂੰ ਤੁਰੰਤ ਹਸਪਤਾਲ ਲੈ ਜਾਇਆ ਗਿਆ ਜਿੱਥੇ ਡਾਕਟਰਾਂ ਨੇ ਵਿਦਿਆਰਥਣ ਨੂੰ ਮ੍ਰਿਤ ਐਲਾਨ ਕਰ ਦਿੱਤਾ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਵਿਦਿਆਰਥਣ ਠੀਕ ਸੀ ਤੇ ਉਸਨੇ ਆਪਣੀ ਕਲਾਸਾਂ ਵੀ ਲਗਾਈਆਂ ਸੀ। ਉਹ ਕਿਸੇ ਵੀ ਤਰ੍ਹਾਂ ਪ੍ਰੇਸ਼ਾਨ ਨਹੀਂ ਲੱਗ ਰਹੀ ਸੀ।
ਉਨ੍ਹਾਂ ਵੱਲੋਂ ਆਉਟਿੰਗ ਵੀ ਕੀਤੀ ਜਾਣੀ ਸੀ ਜਿਸ ਕਾਰਨ ਵਿਦਿਆਰਥਣ ਬਾਜਾਰ ਵੀ ਗਈ ਸੀ ਇਸ ਤੋਂ ਬਾਅਦ ਕੀ ਹੋਇਆ ਕਿਸੇ ਨੂੰ ਕੁਝ ਵੀ ਪਤਾ ਨਹੀਂ ਚਲਿਆ। ਮੌਕੇ ਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਰਿਵਾਰ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਹੈ। ਨਾਲ ਹੀ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।