• Home
  • »
  • News
  • »
  • punjab
  • »
  • GIRL WHO STOPPED RAJA WARING CAR AND SEEKING THE JOB NOW APPOINTED CONDUCTOR IN PRTC

ਰਾਜਾ ਵੜਿੰਗ ਦੀ ਕਾਰ ਰੋਕ ਕੇ ਨੌਕਰੀ ਮੰਗਣ ਵਾਲੀ ਕੁੜੀ PRTC 'ਚ ਕੰਡਕਟਰ ਨਿਯੁਕਤ

ਰਾਜਾ ਵੜਿੰਗ ਦੀ ਕਾਰ ਰੋਕ ਕੇ ਨੌਕਰੀ ਮੰਗਣ ਵਾਲੀ ਕੁੜੀ PRTC 'ਚ ਕੰਡਕਟਰ ਨਿਯੁਕਤ

  • Share this:
    ਕੁਝ ਦਿਨ ਪਹਿਲਾਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦੀ ਕਾਰ ਰੋਕ ਕੇ ਨੌਕਰੀ ਮੰਗਣ ਵਾਲੀ ਕੁੜੀ ਨੂੰ PRTC 'ਚ ਕੰਡਕਟਰ ਦੀ ਨੌਕਰੀ ਮਿਲ ਗਈ ਹੈ। ਰਾਜਾ ਵੜਿੰਗ ਨੇ ਇਸ ਸਬੰਧੀ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ।

    ਰਾਜਾ ਵੜਿੰਗ ਨੇ ਟਵੀਟ ਕੀਤਾ ਹੈ- 'ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸੋਨੀਆ ਨੌਕਰੀ ਲਈ ਯੋਗ ਪਾਈ ਗਈ ਹੈ ਅਤੇ ਪੀਆਰਟੀਸੀ ਵਿੱਚ ਕੰਡਕਟਰ ਵਜੋਂ ਨਿਯੁਕਤ ਕੀਤਾ ਗਿਆ ਹੈ। ਮੈਨੂੰ ਯਕੀਨ ਹੈ ਕਿ ਖੇਤਰ ਵਿੱਚ ਉਸ ਦੀ ਵਚਨਬੱਧਤਾ ਹੋਰ ਨੌਜਵਾਨ ਕੁੜੀਆਂ ਨੂੰ ਅਜਿਹੀਆਂ ਰੁਕਾਵਟਾਂ ਨੂੰ ਤੋੜਨ ਲਈ ਪ੍ਰੇਰਿਤ ਕਰੇਗੀ। ਮੈਂ ਉਸ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ!'


    ਦੱਸ ਦਈਏ ਕਿ ਕੁਝ ਦਿਨ ਪਹਿਲਾਂ ਇਹ ਕੁੜੀ ਰਾਜਾ ਵੜਿੰਗ ਦੀ ਕਾਰ ਅੱਗੇ ਖੜ੍ਹ ਗਈ ਸੀ ਤੇ ਮੰਗ ਕੀਤੀ ਗਈ ਸੀ ਕਿ ਉਸ ਕੋਲ ਹੈਵੀ ਲਾਇਸੈਂਸ ਹੈ ਤੇ ਉਹ ਡਰਾਈਵਰ ਦੀ ਨੌਕਰੀ ਕਰਨਾ ਚਾਹੁੰਦੀ ਹੈ। ਇਸ ਉਤੇ ਰਾਜਾ ਵੜਿੰਗ ਨੇ ਉਸੇ ਸਮੇਂ ਐਮਡੀ ਨੂੰ ਫੋਨ ਲਾ ਕੇ ਇਸ ਕੁੜੀ ਨੂੰ ਯੋਗਤਾ ਮੁਤਾਬਕ ਨੌਕਰੀ ਦੇਣ ਲ਼ਈ ਕਿਹਾ ਸੀ।

    ਅੱਜ ਵੜਿੰਗ ਨੇ ਟਵੀਟ ਕੀਤਾ-ਰਾਜਾ ਵੜਿੰਗ ਨੇ ਟਵੀਟ ਕੀਤਾ ਹੈ- 'ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸੋਨੀਆ ਨੌਕਰੀ ਲਈ ਯੋਗ ਪਾਈ ਗਈ ਹੈ ਅਤੇ ਪੀਆਰਟੀਸੀ ਵਿੱਚ ਕੰਡਕਟਰ ਵਜੋਂ ਨਿਯੁਕਤ ਕੀਤਾ ਗਿਆ ਹੈ। ਮੈਨੂੰ ਯਕੀਨ ਹੈ ਕਿ ਖੇਤਰ ਵਿੱਚ ਉਸ ਦੀ ਵਚਨਬੱਧਤਾ ਹੋਰ ਨੌਜਵਾਨ ਕੁੜੀਆਂ ਨੂੰ ਅਜਿਹੀਆਂ ਰੁਕਾਵਟਾਂ ਨੂੰ ਤੋੜਨ ਲਈ ਪ੍ਰੇਰਿਤ ਕਰੇਗੀ। ਮੈਂ ਉਸ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ!'
    Published by:Gurwinder Singh
    First published: