
Chandigarh News : ਕਾਲਜ 'ਚ ਦੋ ਕੁੜੀਆਂ ਹੋਈਆਂ ਥੱਪੜੋ-ਥੱਪੜੀ, ਜਾਣੋ ਕਿਉਂ
ਚੰਡੀਗੜ੍ਹ ਦੇ DAV ਕਾਲਜ 'ਚ ਲੜਕੀਆਂ ਵਿਚਾਲੇ ਕੁੱਟਮਾਰ ਹੋਈ। ਸੈਕਟਰ 10 ਦੇ DAV ਕਾਲਜ ਦੀਆਂ ਤਸਵੀਰਾਂ ਸਾਹਮਣੇ ਆਇਆ ਹਨ। ਬਹਿਸ ਤੋਂ ਬਾਅਦ ਕੁੜੀਆਂ ਆਪਸ 'ਚ ਭਿੜੀਆਂ ਤੇ ਇੱਕ-ਦੂਜੇ 'ਤੇ ਜੰਮ ਕੇ ਥੱਪੜ ਵਰ੍ਹਾਏ। ਕੁੜੀਆਂ ਨੇ ਇੱਕ ਦੂਜੇ ਦੇ ਵਾਲ ਵੀ ਖਿੱਚੇ। ਨੌਜਵਾਨ ਨੇ ਕਿਸੇ ਤਰ੍ਹਾਂ ਨਾਲ ਸ਼ਾਂਤ ਕਰਵਾਇਆ। ਝਗੜੇ ਦੀ ਵਜ੍ਹਾ ਨਹੀਂ ਪਤਾ ਪਰ ਵੀਡੀਓ ਸੋਸ਼ਲ਼ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।
ਚੰਡੀਗੜ੍ਹ ਸੈਕਟਰ 10 ਦੇ ਡੀਏਵੀ ਕਾਲਜ ਵਿੱਚ ਦੋ ਲੜਕੀਆਂ ਵਿੱਚ ਲੜਾਈ ਹੋ ਗਈ। ਪਹਿਲਾਂ ਦੋਵਾਂ ਕੁੜੀਆਂ 'ਚ ਕਹੀ-ਸੁਣੀ ਹੋਈ ਤੇ ਫਿਰ ਹੱਥੋਪਾਈ 'ਤੇ ਆ ਗਈਆਂ। ਇਕ ਨੌਜਵਾਨ ਨੇ ਦਖਲ ਦੇ ਕੇ ਮਾਮਲਾ ਸ਼ਾਂਤ ਕਰਵਾਇਆ। ਆਖਿਰਕਾਰ ਤਕਰਾਰ ਅਤੇ ਲੜਾਈ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਇਹ ਸਾਰਾ ਹਾਈਵੋਲਟੇਜ ਡਰਾਮਾ ਕਾਲਜ ਕੈਂਪਸ ਵਿੱਚ ਹੋਇਆ।
ਦੋਹਾਂ ਕੁੜੀਆਂ ਨੇ ਇੱਕ ਦੂਜੇ 'ਤੇ ਥੱਪੜ, ਮੁੱਕੇ ਅਤੇ ਵਾਲ ਖਿੱਚੇ। ਕਾਲਜ ਦੇ ਵਿਦਿਆਰਥੀ ਨੇ ਵੀਡੀਓ ਬਣਾਈ। ਵਿਦਿਆਰਥੀ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।