Home /News /punjab /

ਖਡੂਰ ਸਾਹਿਬ: ਟਰੈਕਟਰ-ਟਰਾਲੀ ਪਲਟਣ ਕਾਰਨ ਪਿਉ-ਪੁੱਤ ਦੀ ਮੌਤ

ਖਡੂਰ ਸਾਹਿਬ: ਟਰੈਕਟਰ-ਟਰਾਲੀ ਪਲਟਣ ਕਾਰਨ ਪਿਉ-ਪੁੱਤ ਦੀ ਮੌਤ

ਖਡੂਰ ਸਾਹਿਬ: ਟਰੈਕਟਰ-ਟਰਾਲੀ ਪਲਟਣ ਕਾਰਨ ਪਿਉ-ਪੁੱਤ ਦੀ ਮੌਤ

ਖਡੂਰ ਸਾਹਿਬ: ਟਰੈਕਟਰ-ਟਰਾਲੀ ਪਲਟਣ ਕਾਰਨ ਪਿਉ-ਪੁੱਤ ਦੀ ਮੌਤ

ਜਾਣਕਾਰੀ ਅਨੁਸਾਰ ਰਸਤੇ 'ਚ ਧੁੰਦ ਹੋਣ ਕਾਰਨ ਉਹਨਾਂ ਦੇ ਟਰੈਕਟਰ ਦਾ ਸੰਤੁਲਨ ਵਿਗੜ ਗਿਆ ਤੇ ਟਰੈਕਟਰ ਸੜਕ ਤੋਂ ਹੇਠਾਂ ਉਤਰ ਗਿਆ। ਪਿਓ- ਪੁੱਤ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ।

  • Share this:

ਸ੍ਰੀ ਗੋਇੰਦਵਾਲ ਸਾਹਿਬ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਹਲਕਾ ਖਡੂਰ ਸਾਹਿਬ ਦੇ ਅਧੀਨ ਕਸਬਾ ਫਤਿਆਬਾਦ ਤੋਂ ਪਿੰਡ ਖੇਲੇ ਨੂੰ ਜਾਂਦੇ ਰਸਤੇ ਉਤੇ ਸੇਂਟ ਫਰਾਂਸਿਸ ਸਕੂਲ ਕੋਲ ਟਰੈਕਟਰ-ਟਰਾਲੀ ਪਲਟਣ ਕਾਰਨ ਪਿਉ-ਪੁੱਤ ਦੀ ਮੌਕੇ ਉਤੇ ਮੌਤ ਹੋ ਗਈ।

ਮਰਨ ਵਾਲਿਆਂ ਦੀ ਪਛਾਣ ਰਣਜੀਤ ਸਿੰਘ (40) ਤੇ ਇਸ ਦੇ ਪੁੱਤ ਜੋਬਣ ਸਿੰਘ (13) ਵਜੋਂ ਹੋਈ ਹੈ, ਜੋ ਫਤਿਆਬਾਦ ਦੀ ਸਬਜ਼ੀ ਮੰਡੀ ਵਿਚ ਆਪਣੀ ਮਟਰਾਂ ਦੀ ਫਸਲ ਵੇਚ ਕੇ ਟਰੈਕਟਰ ਟਰਾਲੀ ਰਾਹੀਂ ਆਪਣੇ ਪਿੰਡ ਭੋਈਆ ਜਾ ਰਹੇ ਸੀ।

ਪ੍ਰਾਪਤ ਜਾਣਕਾਰੀ ਮੁਤਾਬਕ ਟਰੈਕਟਰ-ਟਰਾਲੀ ਤੋਂ ਸੰਤੁਲਨ ਵਿਗੜਨ ਕਾਰਨ ਹਾਦਸਾ ਵਾਪਰਿਆ। ਪੁਲਿਸ ਨੇ ਲਾਸ਼ਾਂ ਕਬਜ਼ੇ ਵਿਚ ਲੈ ਲਈਆਂ ਹਨ।

ਜਾਣਕਾਰੀ ਅਨੁਸਾਰ ਰਸਤੇ ਵਿਚ ਧੁੰਦ ਹੋਣ ਕਾਰਨ ਉਨ੍ਹਾਂ ਦੇ ਟਰੈਕਟਰ ਦਾ ਸੰਤੁਲਨ ਵਿਗੜ ਗਿਆ ਤੇ ਟਰੈਕਟਰ ਸੜਕ ਤੋਂ ਹੇਠਾਂ ਉੱਤਰ ਗਿਆ। ਪਿਉ- ਪੁੱਤ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ।

Published by:Gurwinder Singh
First published:

Tags: Accident, Road accident