• Home
  • »
  • News
  • »
  • punjab
  • »
  • GOLDIE BRAR RESPONSIBILITY FOR MUKTSAR SAHIB MURDER CASE BY POSTING ON FACEBOOK GW

ਸ੍ਰੀ ਮੁਕਤਸਰ ਸਾਹਿਬ ਕਤਲ ਮਾਮਲੇ ’ਚ ਗੋਲਡੀ ਬਰਾੜ ਨੇ ਫੇਸਬੁੱਕ ਉਤੇ ਪੋਸਟ ਪਾ ਕੇ ਲਈ ਜ਼ਿੰਮੇਵਾਰੀ

ਸ੍ਰੀ ਮੁਕਤਸਰ ਸਾਹਿਬ ਕਤਲ ਮਾਮਲੇ ’ਚ ਗੋਲਡੀ ਬਰਾੜ ਨੇ ਫੇਸਬੁੱਕ ਉਤੇ ਪੋਸਟ ਪਾ ਕੇ ਲਈ ਜ਼ਿੰਮੇਵਾਰੀ (ਫਾਇਲ ਫੋਟੋ)

ਸ੍ਰੀ ਮੁਕਤਸਰ ਸਾਹਿਬ ਕਤਲ ਮਾਮਲੇ ’ਚ ਗੋਲਡੀ ਬਰਾੜ ਨੇ ਫੇਸਬੁੱਕ ਉਤੇ ਪੋਸਟ ਪਾ ਕੇ ਲਈ ਜ਼ਿੰਮੇਵਾਰੀ (ਫਾਇਲ ਫੋਟੋ)

  • Share this:
    ਸ੍ਰੀ ਮੁਕਤਸਰ ਸਾਹਿਬ ਗੈਂਗਵਾਰ ’ਚ ਨੌਜਵਾਨ ਦੀ ਦਿਨ-ਦਿਹਾੜੇ ਹੱਤਿਆ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਨੇ ਲਈ ਹੈ। ਗੋਲਡੀ ਬਰਾੜ ਜੋ ਕਿ ਸ੍ਰੀ ਮੁਕਤਸਰ ਸਾਹਿਬ ਦਾ ਵਾਸੀ ਹੈ ਅਤੇ ਹੁਣ ਕੈਨੇਡਾ ਰਹਿ ਰਿਹਾ ਹੈ, ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਹੈ ਕਿ ਜੋ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਸ਼ਾਮੇ ਦਾ ਕਤਲ ਹੋਇਆ ਹੈ, ਉਹ ਅਸੀਂ ਕਰਵਾਇਆ, ਇਹ ਸਾਡੇ ਹਰ ਇਕ ਦੁਸ਼ਮਣ ਦਾ ਸਾਥ ਦਿੰਦਾ ਸੀ ਅਤੇ ਸ਼ਹਿਰ ਵਿਚ ਸਾਡੀ ਮੁਖਬਰੀ ਕਰਦਾ ਸੀ। ਜੋ ਗੁਰਲਾਲ ਬਰਾੜ ਵੀਰੇ ਦਾ ਨੁਕਸਾਨ ਹੋਇਆ, ਉਹ ਵੀ ਇਸ ਕਰਕੇ ਹੋਇਆ ਸੀ।

    ਉਸ ਨੇ ਪੋਸਟ ਵਿਚ ਲਿਖਿਆ ਹੈ- 'ਇਹਨੇ ਗੋਲੀਆਂ ਦਿੱਤੀਆਂ ਸਨ, ਅੱਜ ਕੱਲ੍ਹ ਇਹ ਸ਼ਹਿਰ ਦੀ ਪ੍ਰਾਪਰਟੀ ਵਾਲੇ ਮੈਟਰ ਵਿਚ ਵੀ ਸਾਡੇ ਵਿਰੋਧੀ ਬੰਦਿਆਂ ਨੂੰ ਸ਼ਾਮਲ ਕਰ ਰਿਹਾ ਸੀ। ਇਹ ਹੈ ਸਾਡਾ ਨਿੱਜੀ ਕਾਰਨ, ਦੂਜਾ ਕਾਰਨ ਸੀ ਇਹ ਹਰੇਕ ਗਰੀਬ ਅਤੇ ਮਿਹਨਤੀ ਬੰਦੇ ਤੋਂ ਧੱਕੇ ਨਾਲ ਹਫਤਾ ਲੈਂਦਾ ਸੀ ਅਤੇ ਗਰੀਬਾਂ ਦੀਆਂ ਦੁਕਾਨਾਂ ਉਤੇ ਕਬਜੇ ਕਰਾਉਂਦਾ ਸੀ। ਵਾਹਿਗੁਰੂ ਨੇ ਸਾਡੇ ਤੋਂ ਪੁੰਨ ਕਰਵਾਇਆ ਹੈ। ਅੱਜ ਬਹੁਤ ਲੋਕ ਸੁੱਖ ਦੀ ਨੀਂਦ ਸੌਣਗੇ। ਅਸੀਂ ਨਹੀਂ ਕਹਿੰਦੇ ਅਸੀਂ ਚੰਗੇ ਹਾਂ ਪਰ ਗਰੀਬ ਨਿਰਦੋਸ਼ ਨਾਲ ਕਦੇ ਧੱਕਾ ਨਹੀਂ ਕੀਤਾ।'



    'ਬਾਕੀ ਰਹੀ ਗੱਲ ਸਾਡੀ ਗੈਂਗਵਾਰ ਦੀ ਤਾਂ ਅਜੇ ਵੀ ਮੌਕਾ ਜੋ ਸਾਡੇ ਦੁਸ਼ਮਣਾਂ ਨਾਲ ਵਰਤਦੇ, ਉਨ੍ਹਾਂ ਕੋਲ ਕੁਛ ਨਹੀਂ ਪਿਆ। ਇਨ੍ਹਾਂ ਚੀਜਾਂ ’ਚ ਅਜੇ ਵੀ ਟਲਜੋ ਨਹੀਂ ਤਾਂ ਇਹੀ ਹੋਣਾ ਤੁਹਾਡੇ ਸਾਰਿਆਂ ਨਾਲ। ਇਹ ਲੜਾਈ ਬਹੁਤ ਲੰਮੀ ਜਾਣੀ ਹੈ। ਮੌਤ ਬਹੁਤ ਨੇੜੇ ਹੈ ਸਭ ਦੇ ਟਾਇਮ ਦੀ ਗਲ ਹੈ ਬਸ । ਰਬ ਰਾਖਾ, ਜੈ ਬਜਰੰਗ ਬਲੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।''
    Published by:Gurwinder Singh
    First published: