Home /News /punjab /

ਸਿੱਧੂ ਮੂਸੇਵਾਲਾ ਕਤਲ ਕੇਸ 'ਚ ਗੋਲਡੀ ਬਰਾੜ ਨੇ ਨਿਊਜ਼18 'ਤੇ ਖੋਲ੍ਹੇ ਰਾਜ, ਕਤਲ ਪਿੱਛੇ ਦੀ ਦੱਸੀ ਵਜ੍ਹਾ

ਸਿੱਧੂ ਮੂਸੇਵਾਲਾ ਕਤਲ ਕੇਸ 'ਚ ਗੋਲਡੀ ਬਰਾੜ ਨੇ ਨਿਊਜ਼18 'ਤੇ ਖੋਲ੍ਹੇ ਰਾਜ, ਕਤਲ ਪਿੱਛੇ ਦੀ ਦੱਸੀ ਵਜ੍ਹਾ

ਸਿੱਧੂ ਮੂਸੇਵਾਲਾ ਕਤਲ ਕੇਸ 'ਚ ਗੋਲਡੀ ਬਰਾੜ ਨੇ ਨਿਊਜ਼18 'ਤੇ ਖੋਲ੍ਹੇ ਰਾਜ, ਕਤਲ ਪਿੱਛੇ ਦੀ ਦੱਸੀ ਵਜ੍ਹਾ

ਸਿੱਧੂ ਮੂਸੇਵਾਲਾ ਕਤਲ ਕੇਸ 'ਚ ਗੋਲਡੀ ਬਰਾੜ ਨੇ ਨਿਊਜ਼18 'ਤੇ ਖੋਲ੍ਹੇ ਰਾਜ, ਕਤਲ ਪਿੱਛੇ ਦੀ ਦੱਸੀ ਵਜ੍ਹਾ

Goldy Brar reveals on News 18-ਕੀ ਸਿੱਧੂ ਮੂਸੇਵਾਲਾ ਨੇ ਗੋਲਡੀ ਬਰਾੜ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਸੀ। ਡੀਲ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਕੀ ਮੂਸੇਵਾਲਾ ਨੇ ਗੈਂਗਸਟਰਾਂ ਨੂੰ ਕਰੋੜਾਂ ਦਾ ਆਫ਼ਰ ਦਿੱਤਾ ਸੀ। ਇਹ ਵੀ ਤੁਹਾਨੂੰ ਦੱਸਾਂਗੇ ਕਿ ਆਖਿਰ ਗੋਲਡੀ ਬਰਾੜ ਨੇ ਇਸ ਸਭ ਤੇ ਕੀ ਖੁਲਾਸੇ ਕੀਤੇ। ਸਿਲਸਿਲੇਵਾਰ ਤਰੀਕੇ ਨਾਲ ਸਭ ਕੁੱਝ ਖ਼ਬਰ ਵਿੱਚ ਪੜ੍ਹੋ। ਗੈਂਗਸਟਰ ਦੇ ਇੱਕ ਤੋਂ ਬਾਅਦ ਇੱਕ ਖੁਲਾਸੇ। ਸਭ ਤੋਂ ਪਹਿਲਾਂ ਗੋਲਡੀ ਬਰਾੜ ਦਾ ਮੂਸੇਵਾਲਾ ਕਤਲ 'ਤੇ ਕਬੂਲਨਾਮਾ ਦੇਖੋ...

ਹੋਰ ਪੜ੍ਹੋ ...
  • Share this:

ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲ ਕਤਲ ਕੇਸ ਵਿੱਚ ਮੁੱਖ ਮੁਲਜ਼ਮ ਗੈਂਗਸਟਰ ਗੋਲਡੀ ਬਰਾੜ ਨੇ ਨਿਊਜ਼ 18 'ਤੇ ਕਤਲ ਦੀ ਵਜ੍ਹਾ ਦੱਸੀ ਹੈ। ਗੋਲਡੀ ਬਰਾੜ ਨੇ ਕਿਹਾ ਕਿ ਕਿ ਅਸੀਂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਂਦੇ ਹਾਂ ਅਤੇ  ਕੋਈ ਅਫ਼ਸੋਸ ਨਹੀਂ ਹੈ। ਸਿੱਧੂ ਸਾਡੇ ਭਰਾਵਾਂ ਦੇ ਨੁਕਸਾਨ ਦਾ ਜ਼ਿੰਮੇਵਾਰ ਸੀ।

ਗੋਲਡੀ ਬਰਾੜ ਦਾ 'ਕਬੂਲਨਾਮਾ'

'ਮੇਰਾ ਨਾਮ ਗੋਲਡੀ ਬਰਾੜ ਹੈ, ਮੈਂ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਹਾਂ। ਹੁਣੇ ਮੇਰਾ ਨਾਂ ਸਿੱਧੂ ਮੂਸੇਵਾਲੇ ਕੇਸ ਨਾਲ ਜੋੜਿਆ ਗਿਆ। ਅਸੀਂ ਪਹਿਲਾਂ ਵੀ ਇਹ ਜ਼ਿੰਮੇਵਾਰੀ ਲਈ ਸੀ, ਹੁਣ ਵੀ ਜ਼ਿੰਮੇਵਾਰੀ ਲੈਂਦੇ ਹਾਂ। ਇਹ ਕੰਮ ਅਸੀਂ ਕਰਵਾਇਆ ਸੀ, ਸਾਨੂੰ ਇਸ ਚੀਜ਼ ਤੇ ਕੋਈ ਅਫ਼ਸੋਸ ਨਹੀਂ, ਸਮੇਂ ਦੀ ਇਹ ਹੀ ਮੰਗ ਸੀ। ਸਿੱਧੂ ਦੋਸ਼ੀ ਸੀ ਸਾਡੇ ਭਰਾਵਾਂ ਦਾ ਨੁਕਸਾਨ ਹੋਣ 'ਚ, ਦੋ ਭਰਾਵਾਂ ਦੇ ਕਤਲ 'ਚ ਸਿੱਧੇ ਅਸਿੱਧੇ ਤੌਰ 'ਤੇ ਇਹਦਾ ਹੱਥ ਸੀ। ਇਸ ਨੇ ਆਪਣੇ ਗਾਣਿਆਂ ਵਾਲੇ ਅਕਸ ਨੂੰ, ਗਾਣਿਆਂ ਵਾਲੀ ਇਮੇਜ਼ ਨੂੰ ਸੱਚ ਕਰਨ ਲਈ ਉਹ ਚੀਜ਼ਾਂ ਕੀਤੀਆਂ, ਉਹ ਗਲਤੀਆਂ ਕੀਤੀਆਂ ਜੋ ਭੁੱਲਣਯੋਗ ਨਹੀਂ ਸੀ, ਜਿਹਨਾਂ ਦੀ ਸਜ਼ਾ ਦੇਣੀ ਬਣਦੀ ਸੀ। ਅਸੀਂ ਜਸਟਿਸ, ਕਾਨੂੰਨ ਤੋਂ ਉਡੀਕ ਵੀ ਕੀਤੀ ਤਾਂ ਕਿ ਕਾਨੂੰਨ ਤੇ ਜਸਟਿਸ ਇਸ ਨੂੰ ਸਜ਼ਾ ਦੇਵੇ। ਤੁਹਾਨੂੰ ਪਤਾ ਗਰੀਬਾਂ ਲਈ ਕਾਨੂੰਨ ਆ, ਆਮ ਬੰਦਿਆਂ ਲਈ ਕਾਨੂੰਨ ਆ, ਸਾਡੇ ਕੋਲ ਕੋਈ ਹੋਰ ਆਪਸ਼ਨ ਨਹੀਂ ਸੀ, ਜੋ ਆਪਸ਼ਨ ਸੀ ਅਸੀਂ ਉਹ ਕੀਤਾ। ਅਸੀਂ ਆਪ ਹਥਿਆਰ ਚੱਕੇ, ਆਪਣਾ ਬਦਲਾ ਲੈ ਲਿਆ। ਲੋਕ ਸਿੱਧੂ ਨੂੰ ਜਿਉਂਦੇ ਨੂੰ ਗਾਲ੍ਹਾਂ ਕੱਢਦੇ ਰਹੇ ਆ। 95 ਫੀਸਦ ਲੋਕ ਉਹਨੂੰ ਗਾਲਾਂ ਹੀ ਕੱਢਦੇ ਸੀ। ਉਹਦੇ ਮਰਨ ਤੋਂ ਬਾਅਦ ਉਹ ਸੱਚਾ ਹੋ ਗਿਆ, ਇੱਕੋ ਦਮ ਲੋਕਾਂ ਦੀ ਸੋਚ ਬਦਲ ਗਈ। ਪਾਵਰਫੁੱਲ ਬੰਦਿਆਂ ਦੇ ਕਸੂਰ ਮੁਹਰੇ ਨਹੀਂ ਆਉਂਦੇ ਇਤਹਾਸ ਗਵਾਹ ਹੈ। ਸਾਨੂੰ ਸਾਡੇ ਘਰੇ ਸੱਥਰ ਦੇਖਣੇ ਪਏ ਆ, ਉਦੋਂ ਇਹਦਾ ਨਾਂ ਆਉਂਦਾ ਸੀ ਹਰ ਥਾਂ 'ਤੇ, ਕਿਤੇ ਨਾ ਕਿਤੇ ਇਹਦੀ ਸ਼ਮੂਲੀਅਤ ਆਉਂਦੀ ਸੀ। ਉਹ ਗਾਣਿਆਂ ਚ ਵੀ ਅਜਿਹੀ ਟੌਂਟਬਾਜ਼ੀ ਕਰੇ ਬਈ ਮੇਰਾ ਕੀ ਕਰ ਲਿਆ ਮੇਰਾ ਕੀ..। ਸਾਡੀ ਥਾਂ 'ਤੇ ਆ ਕੇ ਸੋਚੇ, ਤੁਸੀਂ ਸਾਡੀ ਥਾਂ ਤੇ ਹੁੰਦੇ ਕੀ ਕਰਦੇ। ਤੁਹਾਡੇ ਨਾਲ ਇੰਝ ਹੁੰਦੀ, ਤੁਹਾਡਾ ਬੇਕਸੂਰ ਭਰਾ ਮਾਰਿਆ ਜਾਵੇ। ਉਸ ਵਿੱਚ ਇਹਦਾ ਵੀ ਹਿੱਸਾ ਸੀ ਜਿਹੜਾ ਭੁੱਲਿਆ ਨਹੀਂ ਜਾ ਸਕਦਾ ਸੀ। ਤੁਸੀਂ ਇਸ ਨੂੰ ਸਿੱਖ ਸ਼ਹੀਦਾਂ ਜਾਂ ਕੌਮੀ ਯੋਧਿਆਂ ਬਰਾਬਰ ਬਿਠਾ ਦਿੱਤਾ ਇਹ ਹੱਕਦਾਰ ਨਹੀਂ ਸੀ। ਤੁਸੀਂ ਇਸ ਨੂੰ ਸਿੱਖ ਯੋਧਿਆਂ, ਸਿੱਖ ਸ਼ਹੀਦਾਂ ਨਾਲ ਬਿਠਾ ਕੇ ਸਿੱਖ ਯੋਧਿਆਂ ਦੀ ਬੇਇੱਜ਼ਤੀ ਕੀਤੀ ਹੈ। ਇਹ ਕੌਮ ਦਾ ਦਰਦੀ ਹੁੰਦਾ ਤਾਂ ਪਤਾ ਹੀ ਨਹੀਂ ਇਹ ਕੌਮ ਦਾ ਕਿਹੜੇ ਕਿਹੜੇ ਹਿਸਾਬ ਨਾਲ ਫਾਇਦਾ ਕਰ ਸਕਦਾ ਸੀ।'

ਬਰਗਾੜੀ ਦੇ ਦੋਸ਼ੀਆਂ ਨਾਲ ਨੱਚਦੇ ਰਹੇ ਉਨ੍ਹਾਂ ਨੂੰ ਸ਼ਹੀਦ ਅਤੇ ਸਾਨੂੰ ਤੁਸੀਂ ਗੱਦਾਰ ਦੱਸ ਰਹੇ

ਗੋਲਡੀ ਬਰਾੜ ਨੇ ਕਿਹਾ ਕਿ 'ਜਿਹੜੇ ਬੰਦੇ ਬਹਿਬਲ ਗੋਲੀਕਾਂਡ ਅਤੇ ਬਰਗਾੜੀ ਦੇ ਦੋਸ਼ੀਆਂ ਨਾਲ ਨੱਚਦੇ ਰਹੇ ਉਨ੍ਹਾਂ ਨੂੰ ਸ਼ਹੀਦ ਅਤੇ ਸਾਨੂੰ ਤੁਸੀਂ ਗੱਦਾਰ ਦੱਸ ਰਹੇ ਹੋ। ਲਾਰੈਂਸ ਬਿਸ਼ਨੋਈ ਨੂੰ ਤੁਸੀਂ ਗੱਦਾਰ ਦੱਸ ਰਹੇ ਹੋ। ਬਰਗਾੜੀ ਬੇਅਦਬੀ ਨਾਲ ਸੰਬਧਿਤ ਜਵਾਹਰ ਸਿੰਘ ਆਲ਼ੇ ਦਾ ਪ੍ਰੇਮੀ ਦੁਕਾਨਦਾਰ ਸੀ। ਉਹਨੂੰ ਸਿੰਘਾਂ ਨੇ ਸੋਧਾ ਲਾਇਆ ਸੀ। ਉਹ ਮੁੰਡੇ ਸਾਡੇ ਭਰਾ ਸਨ। ਸਕੂਲਾਂ ਕਾਲਜਾਂ ਵਿੱਚ ਵੀ ਸਾਨੂੰ ਜਾਣਦੇ ਹੁੰਦੇ ਸੀ, ਅੱਜ ਤਾਈਂ ਜਿੰਨੀਂ ਉਨ੍ਹਾਂ ਦੀ ਮਦਦ ਕਰ ਸਕਦੇ ਸੀ ਕੀਤੀ ਹੈ। ਮੇਰੇ ਕੋਲ ਆਪਣੀ ਸੁਰੱਖਿਆ ਲਈ ਇੱਕ ਪ੍ਰਾਈਵੇਟ ਪਿਸਤੌਲ ਹੁੰਦਾ ਸੀ। ਵੀਰ ਹੋਣੀ ਮੇਰੇ ਕੋਲ਼ ਲੈ ਗਏ ਸੀ। ਹੋ ਸਕਦਾ ਮਹਾਰਾਜ ਨੇ ਉਦੋਂ ਵੀ ਸੇਵਾ ਲਾਈ ਹੋਵੇ। ਉਸੇ ਹਥਿਆਰ ਨਾਲ ਹੀ ਉਸ ਦਾ ਸੋਧਾ ਲੱਗਿਆ ਹੋਵੇ। ਵੀਰ ਦਾ ਨਾਂ ਭਾਈ ਅਮਰਦੀਪ ਸਿੰਘ ਤੇ ਭਾਈ ਗੁਰਪ੍ਰੀਤ ਸਿੰਘ ਹੈ। ਉਸ ਕੇਸ ਵਿੱਚ ਉਨ੍ਹਾਂ ਨੂੰ ਉਮਰ ਕੈਦ ਵੀ ਹੋ ਗਈ। ਉਹ ਜੇਲ੍ਹਾਂ ਕੱਟ ਰਹੇ ਹਨ। ਤੁਹਾਨੂੰ ਯਾਦ ਉਹ ਸਿੰਘ ਨਹੀਂ ਸੀ, ਜਿਹਨਾਂ ਨੇ ਕੁੱਝ ਕਰਿਆ। ਗਾਣਿਆਂ ਵਾਲੇ ਤੁਹਾਨੂੰ ਸ਼ਹੀਦ ਯਾਦ ਆ ਰਹੇ. ਜਿੰਨਾਂ ਨੇ ਕਦੇ ਕੁੱਝ ਕਰਿਆ ਹੀ ਨਹੀਂ ਕੀਤਾ, ਜਿੰਨਾਂ ਨੇ ਹਰੇਕ ਥਾਂ 'ਤੇ ਸਿੱਖ ਕੌਮ ਦਾ ਸਿਰ ਹੀ ਨੀਵਾਂ ਕਰਾਇਆ।'

ਲੱਖਾਂ ਦੀ ਕੀਮਤ ਦੇ ਦੋ ਇਮਪੋਰਟਿਡ ਪਿਸਤੌਲ ਲੈ ਕੇ ਦਿੱਤੇ

ਗੈਂਗਸਟਰ ਗੋਲਡੀ ਬਰਾੜ ਨੇ ਕਿਹਾ ਕਿ 'ਬਰਗਾੜੀ ਬੇਅਦਬੀ ਨਾਲ ਇੱਕ ਬੰਦਾ ਸ਼ਕਤੀ ਸਿੰਘ ਜਿਹੜਾ ਪ੍ਰੇਮੀ ਸੀ। ਜਿਹਦਾ ਨਾਂ ਗੁਰੂ ਸਾਹਿਬ ਦੀ ਬੀੜ ਚੁੱਕਣ 'ਚ ਆਉਂਦਾ ਸੀ। ਉਹਦੇ ਘਰੇ ਵੀ ਪਿਛਲੇ ਸਾਲ ਬੰਦੇ ਭੇਜੇ ਅਸੀਂ ਆਪਣੇ। ਆਪਾਂ ਤਾਂ ਕੌਣ ਭੇਜਣ ਵਾਲੇ, ਗੁਰੂ ਸਾਹਿਬ ਨੇ ਸੇਵਾ ਲਾਈ ਸੀ। ਮੈਨੂੰ ਕੋਈ ਦੋ ਭਰਾ ਮਿਲੇ। ਇੱਦਾਂ ਹੀ ਕਿਸੇ ਭਰਾ ਨੇ ਜਾਣ ਪਛਾਣ ਕਰਾਈ। ਨਿਹੰਗ ਸਿੰਘ ਭੋਲਾ ਸਿੰਘ ਉਹਦਾ ਨਾਂ ਹੈ। ਫਰੀਦਕੋਟ ਜੇਲ੍ਹ ਚ ਉਹ ਮੁੰਡਾ ਬੰਦ ਹੈ। ਪਹਿਲਾਂ ਵੀ ਮਰਡਰ 'ਚ ਭਗੌੜੇ ਸੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਬਾਰੇ ਫੇਸਬੁੱਕ 'ਤੇ ਗਲਤ ਲਿਖ ਲਿਖ ਕੇ ਪਾਉਂਦਾ ਸੀ। ਉਨ੍ਹਾਂ ਨੇ ਉਸ ਨੂੰ ਸੋਧਾ ਲਾ ਦਿੱਤਾ ਸੀ। ਉਹ ਮੈਨੂੰ ਕਹਿੰਦੇ ਬਈ ਸਾਨੂੰ ਹਥਿਆਰ ਚਾਹੀਦੇ। ਸਾਡੇ ਕੋਲ ਹਥਿਆਰ ਹੈ ਨਹੀਂ ਕੱਟੇ ਕੁੱਟੇ ਨੇ ਸਾਡੇ ਕੋਲ਼ ਦੇਸੀ ਅਤੇ ਅਸੀਂ ਉਨ੍ਹਾਂ ਦਾ ਸੋਧਾ ਲਾਉਣਾ, ਜਿੰਨਾਂ ਨੇ ਬੇਅਦਬੀ ਗੁਰੂ ਸਾਹਿਬ ਦੀ ਕੀਤੀ ਸੀ।  ਦੇਣ ਨੂੰ ਮੈਂ ਉਨ੍ਹਾਂ ਦਾ ਡੰਗ ਸਾਰਣ ਨੂੰ 50 ਹਜ਼ਾਰ ਲੱਖ ਰੁਪਏ ਦਾ ਦੇਸੀ ਪਿਸਤੌਲ ਵੀ ਲੈ ਕੇ ਦੇ ਸਕਦਾ ਸੀ ਪਰ ਮਹਾਰਾਜ ਨੇ ਸੇਵਾ ਲਾਈ ਸੀ। ਸੱਚੇ ਮਨ ਨਾਲ ਮੈਂ ਕਿਹਾ ਨਹੀਂ ਜੇਕਰ ਇਹ ਮਹਾਰਾਜ ਦਾ ਕੰਮ ਆ ਤਾਂ ਕੌਮ ਦਾ ਕੰਮ ਆ। ਇਹਦੇ ਚ ਕਿਰਸ ਨਹੀਂ ਕਰਨੀ। ਇਹਦੇ ਚ ਕੱਚਾ ਨਹੀਂ ਰਹਿਣਾ ਚਾਹੀਦਾ ਕੰਮ। ਭਰਾਵਾਂ ਨੇ ਰਲ਼ ਕੇ ਉਨ੍ਹਾਂ ਨੂੰ 7-7, 8-8 ਲੱਖ ਦੀ ਕੀਮਤ ਦੇ ਦੋ ਇਮਪੋਰਟਿਡ ਪਿਸਤੌਲ ਲੈ ਕੇ ਦਿੱਤੇ। ਉਨ੍ਹਾਂ ਨੂੰ ਇਹ ਗੱਲ ਕਹੀ ਸੀ ਕਿ ਮੈਂ ਕਿਹਾ ਵੀਰ ਮੇਰੇਉ ਤੁਸੀਂ ਕੌਮ ਵਾਸਤੇ ਕੰਮ ਕਰਨਾ ਚਾਹੁੰਦੇ ਹੋ ਨਾਂ.. ਆ ਲਓ ਅਸਲੇ। ਤੁਹਾਡੇ ਤੋਂ ਨਹੀਂ ਅਸੀਂ ਕਦੇ ਕੋਈ ਕੰਮ ਕਰਾਉਣਾ। ਸਾਡਾ ਕੰਮ ਨੀ ਤੁਸੀਂ ਕੋਈ ਕਰਨਾ। ਆਪਣੇ ਕੰਮ ਅਸੀਂ ਆਪ ਕਰਦੇ ਰਹਿੰਦੇ ਹਾਂ। ਤੁਸੀਂ ਜਿਹੜੇ ਕੰਮ ਵਾਸਤੇ ਖੜ੍ਹੇ ਹੋ... ਤੁਸੀਂ ਉਹੀ ਕਰੋ। ਸਾਡੇ ਮਹਾਰਾਜ ਨੇ ਇੰਨੀ ਸੇਵਾ ਸਾਡੀ ਕਿਸਮਤ 'ਚ ਪਾਈ ਆ। ਤੁਸੀਂ ਚੱਲ ਕੇ ਸਾਡੇ ਕੋਲ਼ ਆਏ ਹੋ। ਅਸੀਂ ਜਵਾਬ ਨਹੀਂ ਦੇਵਾਂਗੇ। ਉਨ੍ਹਾਂ ਬੰਦਿਆਂ ਤੋਂ ਇੱਕ ਟੁੱਟਾ ਰੁਪਿਆ ਵੀ ਨਹੀਂ ਲਿਆ। ਜਿੰਨੀ ਉਨ੍ਹਾਂ ਦੀ ਮਦਦ ਕਰ ਸਕਦੇ ਸੀ ਕੀਤੀ।ਸ਼ਕਤੀ ਸਿੰਘ ਦੇ ਬੰਦੇ ਉਹਦੇ ਘਰੇ ਵੀ ਗਏ ਸੀ, ਜਿੰਨੇ ਬੇਅਦਬੀ ਕੀਤੀ ਸੀ ਪਰ ਉਹ ਉਨ੍ਹਾਂ ਨੂੰ ਉੱਥੇ ਮਿਲਿਆ ਨਹੀਂ। ਉੱਥੇ ਪੁਲਿਸ ਦਾ ਟਰੈਪ ਲੱਗ ਗਿਆ ਤੇ ਫੜੇ ਗਏ। ਅਤੇ ਹੁਣ ਸਾਨੂੰ ਤੁਸੀਂ ਗੱਦਾਰ ਦੱਸਦੇ ਹੋ ਅਤੇ ਇਹ ਗੱਲਾਂ ਅਸੀਂ ਕਦੇ ਨਹੀਂ ਕੀਤੀਆਂ ਸਨ। ਸਾਨੂੰ ਲੋੜ ਹੀ ਨਹੀਂ ਯਾਰ ਮਹਾਰਾਜ ਨੇ ਸੇਵਾ ਲਾਈ ਆ ਅਤੇ ਅਸੀਂ ਕੌਣ ਹਾਂ ਕਰਾਉਣ ਵਾਲੇ।'

'ਕਦੇ ਸੁਪਾਰੀ ਲੈ ਕੇ ਕੰਮ ਕਦੇ ਨਹੀਂ ਕਰਾਇਆ'

ਗੋਲਡੀ ਨੇ ਕਿਹਾ ਕਿ 'ਲੋਕ ਕਹਿਣਗੇ ਤੁਸੀਂ ਕੌਮ ਵਾਸਤੇ ਸਿੱਧੇ ਕਿਉਂ ਨਹੀਂ ਲੜਦੇ ਪਰਸਨਲ ਲੜਾਈਆਂ ਚ ਕਿਉਂ ਪਏ ਹੋ। ਕੋਈ ਬੰਦਾ ਆਪਣੇ ਘਰ ਵਾਸਤੇ ਨਹੀਂ ਲੜ ਸਕਦਾ, ਉਹ ਕੌਮ ਵਾਸਤੇ ਕੀ ਲੜੂਗਾ, ਉਹ ਕਿਸੇ ਨਾਲ ਲੜਾਈ ਕੀ ਲੜੇਗਾ, ਜਿਹੜਾ ਆਪਣੀ ਲੜਾਈ ਨਹੀਂ ਲੜ ਸਕਦਾ। ਜਿਹੜੀ ਸੇਵਾ ਮਹਾਰਾਜ ਨੇ ਸਾਡੇ ਤੋਂ ਲਈ। ਕਦੇ ਪਹਿਲਾਂ ਵੀ ਨਹੀਂ ਸੀ ਪਿੱਛੇ ਹੋਏ ਅਤੇ ਅੱਗੇ ਵੀ ਨਹੀਂ ਹੋਵਾਂਗੇ। ਸਾਡੇ ਤਾਂ ਗਰੀਬ ਘਰਾਂ ਦੇ ਮੁੰਡੇ ਨੇ ਜੀ। ਮੈਂ ਵੀ ਗਰੀਬ ਘਰ ਦਾ ਮੁੰਡਾ ਹਾਂ। ਜਿਵੇਂ ਮੀਡੀਆ ਚ ਕਹੀ ਜਾਂਦੇ ਨੇ ਕੀ ਸੁਪਾਰੀ ਲੈ ਕੇ ਮਾਰਤੇ। ਇਹ ਗੱਲਾਂ ਕਦੇ ਨਹੀਂ ਹੋਈਆਂ। ਕੰਮ ਕਰਨ ਵਾਸਤੇ ਨਾ ਪੈਸਾ ਦਿੱਤਾ, ਨਾ ਕਿਸੇ ਤੋਂ ਪੈਸਾ ਲਿਆ। ਠੀਕ ਆ ਆਪਣਾ ਭਰਾਵਾਂ ਦਾ ਪਰਿਵਾਰ ਹੈ। ਜੋ ਸਾਡੀਆਂ ਲੋੜਾਂ ਹੁੰਦੀਆਂ ਨੇ ਅਸੀਂ ਪੂਰੀਆਂ ਕਰਦੇ ਹਾਂ...ਪਰ ਕਦੇ ਸੁਪਾਰੀ ਲੈ ਕੇ ਕੰਮ ਕਦੇ ਨਹੀਂ ਕਰਾਇਆ। '

'ਗੱਲ ਕਰਦੇ ਹਾਂ ਕਿ ਸਾਡੇ ਪਰਸਨਲ ਇਸ਼ੂ ਕੀ ਸਨ...'

ਗੋਲਡੀ ਬਰਾੜ ਨੇ ਕਿਹਾ ਕਿ 'ਜਿਹੜਾ ਤੁਸੀਂ ਇਸ ਨੂੰ ਸ਼ਹੀਦ ਬਣਾਈ ਜਾਂਦੇ ਹੋ, ਉਹ ਸਿੰਘਾਂ ਦੀ ਬੇਇੱਜ਼ਤੀ ਆ। ਲਾਰੈਂਸ ਬਿਸ਼ਨੋਈ ਰਾਜਸਥਾਨ ਪੇਸ਼ੀ ਵੇਲੇ ਦੁਰਮਾਲਾ ਸਜਾ ਕੇ ਆਉਂਦਾ ਸੀ। ਰੋਜ਼ ਪਤਾ ਨਹੀਂ ਕਿੰਨੇ ਕਿੰਨੇ ਘੰਟੇ ਉਹ ਪਾਠ ਕਰਦਾ । ਜ਼ਿੰਦਗੀ ਚ ਉਹਨੇ ਕਦੇ ਕੋਈ ਨਸ਼ਾ ਮੂੰਹ ਤੇ ਨਹੀਂ ਧਰਿਆ। ਕਾਲਜ ਵੇਲੇ ਸਾਡੇ ਤੇ ਪਰਚਾ ਪਿਆ, ਮੈਂ ਤੇ ਲਾਰੈਂਸ ਦਿੱਲੀ ਭੱਜ ਗਏ ।ਅਸੀਂ ਜਗਦੀਸ਼ ਟਾਈਟਲਰ ਦੀ ਰੇਕੀ ਲਈ ਜਾਂਦੇ ਰਹੇ ਕਿ ਲੱਭ ਜਾਵੇ ਤਾਂ ਮਾਰ ਦਵਾਂਗੇ। ਸਿੱਧੂ ਸਾਡੇ ਐਂਟੀਆਂ ਦੇ ਨੇੜੇ ਸੀ। ਕਰਨ ਔਜਲੇ ਦੇ ਘਰੇ ਗੋਲੀਆਂ ਮਰਵਾਈਆਂ। ਮਿੱਡੂਖੇੜਾ ਅਤੇ ਗੁਰਲਾਲ ਬਰਾੜ ਵਾਲੇ ਕੇਸ ਵਿੱਚ ਜਿਹਨਾਂ ਬੰਦਿਆਂ ਦੀ ਪੇਸ਼ੀ ਹੋਈ। ਉਨ੍ਹਾਂ ਦੀਆਂ ਪੇਸ਼ੀਆਂ ਸਿੱਧੂ ਅਤੇ ਰਾਜਾ ਵੜਿੰਗ ਹੁਰਾਂ ਨੇ ਕਰਵਾਈਆਂ ਸਨ। ਇਸੇ ਕਰਕੇ ਛੋਟੀਆਂ ਧਾਰਾਵਾਂ ਉਨ੍ਹਾਂ ਦੇ ਖਿਲਾਫ ਲੱਗੀਆਂ। ਦੋ-ਦੋ ਮਹੀਨੇ ਵਿੱਚ ਉਨ੍ਹਾਂ ਦੀਆਂ ਜ਼ਮਾਨਤਾਂ ਹੋ ਗਈਆਂ। ਉਹ ਸਿੱਧੂ ਦੀ ਬੁਲੇਟ ਪਰੂਫ ਗੱਡੀ ਵਿੱਚ ਘੁੰਮਦੇ ਰਹੇ। ਵਿੱਕੀ ਮਿੱਡੂਖੇੜਾ ਦੇ ਕਤਲ ਤੋਂ ਬਾਅਦ ਸਿੱਧੂ ਨੇ ਟੈਟੂ ਬਣਵਾਇਆ ਸੀ। ਮੋਢੇ ਤੇ ਬਣਾਏ ਟੈਟੂ ਵਿੱਚ ਹਥਿਆਰ ਵੀ ਬਣਵਾਏ ਸਨ। ਬਦਮਾਸ਼ ਬਣਦਾ ਸੀ ਫਿਰ ਬਦਮਾਸ਼ਾਂ ਵਾਲੀ ਕਰਾ ਲਈ। ਸ਼ਗਨਪ੍ਰੀਤ ਸਿੱਧੂ ਦਾ ਸਾਰਾ ਕੰਮ ਸਾਂਭਦੀ ਸੀ । ਸ਼ਗਨਪ੍ਰੀਤ ਨੇ ਮਿੱਡੂਖੇੜਾ ਦੇ ਕਾਤਲਾਂ ਦੀ ਮਦਦ ਕੀਤੀ।'

'ਬਠਿੰਡਾ ਅਤੇ ਲੁਧਿਆਣਾ ਵਿੱਚ ਹੋਏ ਕਤਲਾਂ 'ਚ ਵੀ ਸਿੱਧੂ ਦਾ ਹੱਥ'

ਗੈਂਗਸਟਰ ਗੋਲਡੀ ਨੇ ਕਿਹਾ ਕਿ 'ਗੁਰਲਾਲ ਬਰਾੜ ਦੀ ਮੌਤ ਤੋਂ ਕੁੱਝ ਦਿਨ ਪਹਿਲਾਂ ਅਫਸਾਨਾ ਖ਼ਾਨ ਉਸ ਨੂੰ ਮਿਲੀ ਸੀ। ਮਨਦੀਪ ਧਾਲੀਵਾਲ ਵੀ ਗੱਡੀ ਵਿੱਚ ਮੌਜੂਦ ਸੀ। ਗੁਰਲਾਲ ਬਰਾੜ ਮਿਊਜ਼ਿਕ ਕੰਪਨੀ ਖੋਲ੍ਹਣਾ ਚਾਹੁੰਦਾ ਸੀ। ਅਫਸਾਨਾ ਸਾਹਮਣੇ ਗੁਰਲਾਲ ਨੇ ਸਿੱਧੂ ਬਾਰੇ ਕੋਈ ਵਧਵੀਂ ਘਟਵੀਂ ਗੱਲ ਕਰ ਦਿੱਤੀ ਸੀ। ਮਨਦੀਪ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਕੁਲਬੀਰ ਨਰੂਆਣਾ ਨੂੰ ਗੋਲ਼ੀਆਂ ਮਰਵਾਉਣ ਵਿੱਚ ਵੀ ਹੱਥ ਸੀ। ਬਠਿੰਡਾ ਅਤੇ ਲੁਧਿਆਣਾ ਵਿੱਚ ਹੋਏ ਕਤਲਾਂ 'ਚ ਵੀ ਸਿੱਧੂ ਦਾ ਹੱਥ ਹੈ। ਕਾਨੂੰਨ ਜੇਕਰ ਸਾਨੂੰ ਇਨਸਾਫ ਨਾ ਦੇਉ ਤਾਂ ਅਸੀਂ ਤਾਂ ਲੈਣਾ ਹੀ ਸੀ... । '

'ਅਸੀਂ ਕਿਸੇ ਤੋਂ ਕੋਈ ਫਿਰੌਤੀ... ਰੰਗਦਾਰੀ ਨਹੀਂ ਮੰਗੀ'

ਗੋਲਡੀ ਨੇ ਕਿਹਾ ਕਿ 'ਜਿਹੜੀਆਂ ਲੋਕਾਂ ਦੇ ਘਰਾਂ ਚ ਚਿੱਠੀਆਂ ਜਾ ਰਹੀਆਂ ਨੇ ਪੈਸੇ ਮੰਗ ਰਹੇ ਹਾਂ। ਅਸੀਂ ਕਿਸੇ ਤੋਂ ਕੋਈ ਫਿਰੌਤੀ, ਰੰਗਦਾਰੀ ਨਹੀਂ ਮੰਗੀ। ਪੁਲਿਸ ਨਾਲ ਆਪ ਦਾ ਜੋ ਕੋ ਆਪਰੇਟ ਕਰ ਸਕਦੇ ਹੋ ਕਰੋ ਅਤੇ ਕਾਰਵਾਈ ਕਰੋ। ਅਸੀਂ ਰੰਗਦਾਰੀ ਉਨ੍ਹਾਂ ਬੰਦਿਆਂ ਤੋਂ ਮੰਗਦੇ ਹਾਂ ਜਿਹੜੇ ਲੋਕਾਂ ਦਾ ਖੂਨ ਚੂਸਦੇ ਆ। ਜਿੰਨਾਂ ਦਾ ਬੈਂਕਾਂ ਵਿੱਚ ਕਰੋੜਾਂ ਰੁਪਈਆ ਪਿਆ, ਜਿੰਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਅਸੀਂ ਆਮ ਬੰਦਿਆਂ ਨੂੰ ਨਾ ਕਦੇ ਤੰਗ ਕੀਤਾ ਨਾ ਕਰਾਂਗੇ ।'

'ਸਿੰਘ ਸਾਹਿਬ ਦੀ ਮੈਂ ਬਹੁਤ ਇੱਜ਼ਤ ਕਰਦਾਂ'

ਗੈਂਗਸਟਰ ਨੇ ਕਿਹਾ ਕਿ 'ਸਿੰਘ ਸਾਹਿਬ ਦੀ ਮੈਂ ਬਹੁਤ ਇੱਜ਼ਤ ਕਰਦਾ ਕੁੱਕੀ ਗਿੱਲ ਜੀ,  ਤੁਸੀਂ ਸਾਡੇ ਬਾਰੇ ਮਾੜਾ ਬੋਲ ਰਹੇ ਹੋ।  ਤੁਹਾਡੇ ਤੋਂ ਛੋਟੇ ਹਾਂ ਅਸੀਂ ਸੁਣ ਵੀ ਸਕਦੇ ਹਾਂ। ਪਰ ਗੱਲ ਉਦਾਂ ਦੀ ਨਹੀਂ ਕਿ ਹਰਿਆਣੇ ਤੋਂ ਆ ਕੇ ਮੁੰਡੇ ਲੋਕਾਂ ਨੂੰ ਮਾਰ ਗਏ । ਸਿੱਧੂ ਹੁਰਾਂ ਨੇ ਹਰਿਆਣੇ ਤੋਂ ਸੱਦ ਕੇ ਮੁੰਡੇ ਮਰਵਾਏ। ਤੁਸੀਂ ਵੀ ਕੌਮ ਲਈ ਕੀਤਾ... ਅਸੀਂ ਵੀ ਕੌਮ ਲਈ ਕਰ ਰਹੇ ਹਾਂ। ਤੁਸੀਂ ਬਿਆਨ ਦਿੱਤਾ ਕਿ ਲਾਰੈਂਸ ਬਿਸ਼ਨੋਈ ਵਰਗੇ ਕੁਸਕਦੇ ਵੀ ਨਹੀਂ ਸੀ। ਬਾਈ ਜੀ ਤੁਹਾਡੀ ਇੱਜ਼ਤ ਕਰਦੇ ਹਾਂ... ਡਰਦੇ ਕਿਸੇ ਤੋਂ ਵੀ ਨਹੀਂ। ਤੁਹਾਨੂੰ ਬੇਨਤੀ ਆ ਕਿ ਇਹ ਗੱਲਾਂ ਨਾ ਕਰੋ.. ਚੰਗੇ ਨਹੀਂ ਲੱਗਦਾ। '

Published by:Sukhwinder Singh
First published:

Tags: Crime news, Exclusive Interview, Gangsters, News18, Sidhu Moosewala