ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦੀ 10ਵੀਂ ਦੀ ਪਾਸ ਪ੍ਰਤੀਸ਼ਤ 15% ਵਧੀ

News18 Punjabi | News18 Punjab
Updated: July 15, 2020, 9:12 PM IST
share image
ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦੀ 10ਵੀਂ ਦੀ ਪਾਸ ਪ੍ਰਤੀਸ਼ਤ 15% ਵਧੀ
ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦੀ 10ਵੀਂ ਦੀ ਪਾਸ ਪ੍ਰਤੀਸ਼ਤ 15% ਵਧੀ

  • Share this:
  • Facebook share img
  • Twitter share img
  • Linkedin share img
ਅਰਸ਼ਦੀਪ ਅਰਸ਼ੀ

ਸੈਂਟਰਲ ਬੋਰਡ ਫਾਰ ਸੈਕੰਡਰੀ ਐਜੂਕੇਸ਼ਨ (CBSE) ਦੇ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਇਸ ਵਾਰ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦੀ ਪਾਸ ਪ੍ਰਤੀਸ਼ਤ 15.29% ਵਧੀ। ਇਸ ਵਾਰ ਸਰਕਾਰੀ ਸਕੂਲਾਂ ਦੀ ਪਾਸ ਪ੍ਰਤੀਸ਼ਤ 77.18 ਰਹੀ।

ਪਿਛਲੇ ਦੋ ਸਾਲਾਂ ਦੀ ਐਵਰੇਜ ਪਾਸ ਪ੍ਰਤੀਸ਼ਤ 61.89% ਸੀ ਜਿਸ ਦੌਰਾਨ ਇਮਤਿਹਾਨ ਦਾ ਪੈਟਰਨ ਦੁਬਾਰਾ ਬਦਲ ਕੇ ਬੋਰਡ ਇਮਤਿਹਾਨ ਕੀਤਾ ਗਿਆ। 8541 ਵਿਦਿਆਰਥੀਆਂ ਨੇ ਇਮਤਿਹਾਨ ਦਿੱਤੇ ਸਨ।
ਚੰਡੀਗੜ੍ਹ ਵਿੱਚ 93 ਸਰਕਾਰੀ ਹਾਈ ਸਕੂਲ ਹਨ। ਇਹਨਾਂ ਵਿੱਚੋਂ ਪੰਜ ਦਾ ਰਿਜ਼ਲਟ 100% ਰਿਹਾ। ਸੈਕਟਰ 16, 18, 21, 33 ਅਤੇ 37 ਦੇ ਸਕੂਲਾਂ ਦਾ ਰਿਜ਼ਲਟ 100% ਰਿਹਾ। ਇਸ ਤੋਂ ਇਲਾਵਾ 26 ਸਕੂਲਾਂ ਦਾ ਰਿਜ਼ਲਟ 90% ਤੋਂ ਵੱਧ ਰਿਹਾ।

ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸੈੈਕਟਰ 22 ਦੀ ਵਿਜੇਤਾ ਨੇ 96.80% ਅੰਕ ਹਾਸਿਲ ਕਰਕੇ ਸਰਕਾਰੀ ਸਕੂਲਾਂ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸੈੈਕਟਰ 16 ਤੋਂ ਗੌਰਿਕਾ ਅਤੇ ਮੰਨਤ ਚੌਧਰੀ ਨੇ ਕ੍ਰਮਵਾਰ 96.60% ਅਤੇ 96.40% ਅੰਕ ਹਾਸਲ ਕਰਕੇ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। 41 ਵਿਦਿਆਰਥੀਆਂ ਨੇ 90% ਤੋਂ ਜ਼ਿਆਦਾ ਅੰਕ ਹਾਸਲ ਕੀਤੇ।
Published by: Ashish Sharma
First published: July 15, 2020, 9:11 PM IST
ਹੋਰ ਪੜ੍ਹੋ
ਅਗਲੀ ਖ਼ਬਰ