ਅਰਧ ਸੈਨਿਕ ਬਲਾਂ ਦੇ ਜਵਾਨਾਂ ਨੂੰ ਮਿਲ ਸਕਦੀ ਹੈ ਸਾਲ ਵਿਚ 100 ਦਿਨਾਂ ਦੀ ਛੁੱਟੀ

News18 Punjabi | News18 Punjab
Updated: December 29, 2019, 4:32 PM IST
share image
ਅਰਧ ਸੈਨਿਕ ਬਲਾਂ ਦੇ ਜਵਾਨਾਂ ਨੂੰ ਮਿਲ ਸਕਦੀ ਹੈ ਸਾਲ ਵਿਚ 100 ਦਿਨਾਂ ਦੀ ਛੁੱਟੀ
ਅਰਧ ਸੈਨਿਕ ਬਲਾਂ ਦੇ ਜਵਾਨਾਂ ਨੂੰ ਮਿਲ ਸਕਦੀ ਹੈ ਸਾਲ ਵਿਚ 100 ਦਿਨਾਂ ਦੀ ਛੁੱਟੀ

  • Share this:
  • Facebook share img
  • Twitter share img
  • Linkedin share img
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਮੋਦੀ ਸਰਕਾਰ ਦੇਸ਼ ਦੀ ਰੱਖਿਆ ਕਰਨ ਵਾਲੇ ਕੇਂਦਰੀ ਸੁਰੱਖਿਆ ਬਲਾਂ ਦੇ ਜਵਾਨਾਂ ਦੇ ਪਰਿਵਾਰਾਂ ਦੀ ਦੇਖਭਾਲ ਲਈ ਵਚਨਬੱਧ ਹੈ। ਸੀਆਰਪੀਐਫ ਦੇ ਨਵੇਂ ਹੈੱਡਕੁਆਰਟਰ ਭਵਨ ਦਾ ਨੀਂਹ ਪੱਥਰ ਰੱਖਣ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਰਕਾਰ ਇਹ ਨਿਸ਼ਚਤ ਕਰਨ ਲਈ ਕੰਮ ਕਰ ਰਹੀ ਹੈ ਕਿ ਅਰਧ ਸੈਨਿਕ ਬਲ ਦੇ ਹਰ ਕਰਮਚਾਰੀ ਆਪਣੇ ਪਰਿਵਾਰਾਂ ਨਾਲ ਘੱਟੋ ਘੱਟ 100 ਦਿਨ ਬਿਤਾਉਣ।

ਉਨ੍ਹਾਂ ਇਹ ਵੀ ਕਿਹਾ ਕਿ ਅਰਧ ਸੈਨਿਕ ਬਲਾਂ ਦੇ ਜਵਾਨਾਂ ਦੇ ਪਰਿਵਾਰਾਂ ਨੂੰ ਸਿਹਤ ਕਾਰਡ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਸੀਆਰਪੀਐਫ ਦੇ ਤਿੰਨ ਲੱਖ ਤੋਂ ਵੱਧ ਜਵਾਨ ਹਨ ਅਤੇ ਇਹ ਫੋਰਸ ਨਕਸਲ ਵਿਰੋਧੀ ਅਭਿਆਨ ਦਾ ਮੁੱਖ ਅਧਾਰ ਰਿਹਾ ਹੈ। ਕੇਂਦਰੀ ਰਿਜ਼ਰਵ ਪੁਲਿਸ ਬਲ ਦਾ ਨਵਾਂ ਹੈਡਕੁਆਰਟਰ ਲੋਧੀ ਰੋਡ 'ਤੇ ਲਗਭਗ 277 ਕਰੋੜ ਰੁਪਏ ਦੀ ਲਾਗਤ ਨਾਲ 2.23 ਏਕੜ ਜ਼ਮੀਨ' ਉਤੇ ਬਣਾਇਆ ਜਾਵੇਗਾ।

ਸੀਆਰਪੀਐਫ ਦਾ ਮੌਜੂਦਾ ਹੈੱਡਕੁਆਰਟਰ ਲੋਧੀ ਰੋਡ 'ਤੇ ਕੇਂਦਰ ਸਰਕਾਰ ਦਫਤਰ (ਸੀ.ਜੀ.ਓ.) ਕੰਪਲੈਕਸ ਦੇ ਬਲਾਕ ਨੰਬਰ 1 ਵਿਚ ਸਥਿਤ ਹੈ, ਪਰ ਹੈੱਡਕੁਆਰਟਰ ਦੀ ਇਮਾਰਤ ਵਿਚ ਜਗ੍ਹਾ ਦੀ ਘਾਟ ਹੈ। ਇਸ ਦੇ ਕਾਰਨ ਬਹੁਤ ਸਾਰੇ ਦਫਤਰ ਜਿਵੇਂ ਆਰਏਐਫ, ਕੋਬਰਾ, ਮੈਡੀਕਲ, ਸਿਖਲਾਈ, ਸੰਚਾਰ ਅਤੇ ਕਾਰਜ ਅਤੇ ਭਰਤੀ ਦਫਤਰ ਰਾਸ਼ਟਰੀ ਰਾਜਧਾਨੀ ਵਿੱਚ ਵੱਖ ਵੱਖ ਥਾਵਾਂ ਉਤੇ ਸਥਿਤ ਹਨ। ਨਵਾਂ ਹੈੱਡਕੁਆਰਟਰ 12 ਮੰਜ਼ਿਲਾ, ਆਡੀਟੋਰੀਅਮ, ਕਾਨਫਰੰਸ ਰੂਮ, ਅਧੀਨ ਕੰਮ ਕਰਨ ਵਾਲੇ ਸਟਾਫ ਲਈ ਬੈਰਕ, ਕੰਟੀਨ, ਜਿਮਨੇਜ਼ੀਅਮ, ਗੈਸਟ ਹਾਊਸ, ਰਸੋਈ ਅਤੇ ਡਾਇਨਿੰਗ ਰੂਮ ਅਤੇ 520 ਕਾਰਾਂ ਅਤੇ 15 ਬੱਸਾਂ ਦੀ ਪਾਰਕਿੰਗ ਦੀ ਵਿਵਸਥਾ ਹੋਵੇਗੀ।
Published by: Gurwinder Singh
First published: December 29, 2019, 4:32 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading