Home /News /punjab /

ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ ਸਰਕਾਰ ਵੱਲੋਂ 2 ਲੱਖ ਰੁਪਏ ਇਨਾਮ

ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ ਸਰਕਾਰ ਵੱਲੋਂ 2 ਲੱਖ ਰੁਪਏ ਇਨਾਮ

 • Share this:
  ਪੰਚਾਇਤੀ ਚੋਣਾਂ ਨੂੰ ਲੈ ਕੇ ਕੇ ਕਈ ਥਾਈਂ ਤਣਾਅ ਹੈ ਤਾਂ ਕਈ ਥਾਈਂ ਸਰਬਸੰਮਤੀ ਨਾਲ ਪੰਚਾਇਤਾਂ ਚੁਣੀਆਂ ਜਾ ਰਹੀਆਂ ਨੇ....ਫ਼ਰੀਦਕੋਟ ਜ਼ਿਲ੍ਹੇ ਦੇ 45 ਪਿੰਡਾਂ ਵਿੱਚ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ ਹੈ।

  ਫ਼ਰੀਦਕੋਟ ਜ਼ਿਲ੍ਹੇ ਵਿੱਚ 243 ਪਿੰਡ ਨੇ..ਇਨ੍ਹਾਂ ਵਿੱਚੋਂ 45 ਪਿੰਡਾਂ ਦੀ ਪੰਚਾਇਤ ਸਰਬ ਸੰਮਤੀ ਨਾਲ ਚੁਣੀ ਗਈ ਹੈ।ਇਨ੍ਹਾਂ ਪਿੰਡਾਂ ਦੇ ਲੋਕਾਂ ਨੇ ਫਾਲਤੂ ਖਰਚਿਆਂ ਨੂੰ ਤਿਆਗ ਕੇ ਪਿੰਡ ਦੀ ਏਕਤਾ ਦਾ ਸਬੂਤ ਦਿੱਤਾ ਹੈ। ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਤੋਂ ਪਿੰਡ ਵਾਸੀਆਂ ਨੂੰ ਕਈ ਉਮੀਦਾਂ ਨੇ। ਇਨ੍ਹਾਂ ਹੀ ਪਿੰਡਾਂ ਵਿੱਚੋਂ ਇੱਕ ਹੈ ਫ਼ਰੀਦਕੋਡਟ ਦਾ ਪਿੰਡੀ ਬਲੋਚਾਂ...ਜਿੱਥੇ ਸਰਬਸੰਮਤੀ ਨਾਲ ਮਹਿਲਾ ਸਰਪੰਚ ਨੂੰ ਚੁਣਿਆ ਗਿਆ ਹੈ। ਪਿੰਡ ਵਿੱਚ ਖੁਸੀ ਦਾ ਮਾਹੌਲ ਦਿਸਿਆ...ਪਿੰਡ ਵਾਸੀਆਂ ਨੇ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਨਵੀਂ ਸਰਪੰਚ ਤੋਂ ਪਿੰਡ ਦੇ ਵਿਕਾਸ ਦੀ ਉਮੀਦ ਜਤਾਈ।

  ਨਵੀਂ ਚੁਣੀ ਸਰਪੰਚ ਨੇ ਲੋਕਾਂ ਦੀ ਉਮੀਦਾਂ ਤੇ ਖਰੇ ਉਤਰਨ ਦਾ ਭਰੋਸਾ ਜਤਾਇਆ ਹੈ। ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ ਸਰਕਾਰ ਵੱਲੋਂ 2 ਲੱਖ ਰੁਪਏ ਇਨਾਮ ਦਾ ਵੀ ਇਲਾਨ ਕੀਤਾ ਹੋਇਐ।
  First published:

  Tags: Panchayat polls, Punjab

  ਅਗਲੀ ਖਬਰ