Home /News /punjab /

ਕਿਸਾਨਾਂ ਦੇ ਬਕਾਏ ਨਾ ਦਿੱਤੇ ਤਾਂ ਨਿੱਜੀ ਗੰਨਾ ਮਿੱਲਾਂ ਨੂੰ ਸਰਕਾਰ ਆਪਣੇ ਕਬਜ਼ੇ ’ਚ ਲੈ ਲਵੇਗੀ: ਧਾਲੀਵਾਲ

ਕਿਸਾਨਾਂ ਦੇ ਬਕਾਏ ਨਾ ਦਿੱਤੇ ਤਾਂ ਨਿੱਜੀ ਗੰਨਾ ਮਿੱਲਾਂ ਨੂੰ ਸਰਕਾਰ ਆਪਣੇ ਕਬਜ਼ੇ ’ਚ ਲੈ ਲਵੇਗੀ: ਧਾਲੀਵਾਲ

ਬਕਾਏ ਨਾ ਦਿੱਤੇ ਤਾਂ ਨਿੱਜੀ ਗੰਨਾ ਮਿੱਲਾਂ ਨੂੰ ਸਰਕਾਰ ਆਪਣੇ ਕਬਜ਼ੇ ’ਚ ਲਵੇਗੀ: ਧਾਲੀਵਾਲ (ਫਾਇਲ ਫੋਟੋ)

ਬਕਾਏ ਨਾ ਦਿੱਤੇ ਤਾਂ ਨਿੱਜੀ ਗੰਨਾ ਮਿੱਲਾਂ ਨੂੰ ਸਰਕਾਰ ਆਪਣੇ ਕਬਜ਼ੇ ’ਚ ਲਵੇਗੀ: ਧਾਲੀਵਾਲ (ਫਾਇਲ ਫੋਟੋ)

 • Share this:

  ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਐਲਾਨ ਕੀਤਾ ਹੈ ਕਿ ਜੇਕਰ ਪ੍ਰਾਈਵੇਟ ਗੰਨਾਂ ਮਿੱਲਾਂ ਨੇ ਕਿਸਾਨਾਂ ਨੂੰ ਸਮੇਂ ਸਿਰ ਬਕਾਏ ਦੀ ਅਦਾਇਗੀ ਨਾ ਕੀਤੀ ਤਾਂ ਪੰਜਾਬ ਸਰਕਾਰ ਨਿੱਜੀ ਗੰਨਾ ਮਿੱਲਾਂ ਨੂੰ ਬੰਦ ਕਰੇਗੀ।  ਉਨ੍ਹਾਂ ਇੱਥੋਂ ਤੱਕ ਕਿਹਾ ਕਿ ਜੇਕਰ ਪ੍ਰਾਈਵੇਟ ਮਾਲਕ ਗੰਨਾਂ ਮਿੱਲਾਂ ਨੂੰ ਚਲਾਉਣ ਤੋਂ ਅਸਮਰੱਥ ਹੋਏ ਤਾਂ ਇਨ੍ਹਾਂ ਪ੍ਰਾਈਵੇਟ ਮਿੱਲਾਂ ਨੂੰ ਪੰਜਾਬ ਸਰਕਾਰ ਆਪਣੇ ਕਬਜ਼ੇ ਵਿਚ ਲੈ ਲਵੇਗੀ।

  ਉਨ੍ਹਾਂ ਮਿਉਂਸਿਪਲ ਭਵਨ ਵਿਚ ਸੰਯੁਕਤ ਕਿਸਾਨ ਮੋਰਚੇ ਨਾਲ ਮੀਟਿੰਗ ਦੌਰਾਨ ਐਲਾਨ ਕੀਤਾ ਕਿ ਸਹਿਕਾਰੀ ਮਿੱਲਾਂ ਵੱਲ ਗੰਨਾ ਕਾਸ਼ਤਕਾਰਾਂ ਦੇ 300 ਕਰੋੜ ਰੁਪਏ ਦੇ ਬਕਾਏ ਤਿੰਨ ਕਿਸ਼ਤਾਂ ਵਿੱਚ ਅਦਾ ਕੀਤੇ ਜਾਣਗੇ। ਪਹਿਲੀ ਕਿਸ਼ਤ ਵਜੋਂ 100 ਕਰੋੜ 30 ਜੁਲਾਈ ਤੱਕ ਅਦਾ ਕੀਤੇ ਜਾਣਗੇ ਜਦੋਂ ਕਿ 100 ਕਰੋੜ ਰੁਪਏ ਦੀ ਦੂਜੀ ਕਿਸ਼ਤ 30 ਅਗਸਤ ਤੱਕ ਜਾਰੀ ਹੋਵੇਗੀ ਅਤੇ ਸੌ ਕਰੋੜ ਦੀ ਆਖ਼ਰੀ ਕਿਸ਼ਤ 15 ਸਤੰਬਰ ਤੱਕ ਜਾਰੀ ਹੋਵੇਗੀ।

  ਉਨ੍ਹਾਂ ਦੱਸਿਆ ਕਿ ਸੂਬੇ ਦੀਆਂ ਗੰਨਾਂ ਮਿੱਲਾਂ ਨੂੰ ਅਤਿ ਆਧੁਨਿਕ ਮਸ਼ੀਨਰੀ ਨਾਲ ਲੈਸ ਕਰਨ ਹਿੱਤ ਬਟਾਲਾ ਅਤੇ ਗੁਰਦਾਸਪੁਰ ਦੀਆਂ ਮਿੱਲਾਂ ਵਿਚ ਨਵੀਂ ਮਸ਼ੀਨਰੀ ਸਥਾਪਤ ਕੀਤੀ ਜਾ ਰਹੀ ਹੈ। ਸੰਯੁਕਤ ਕਿਸਾਨ ਮੋਰਚੇ ਵੱਲੋਂ 56 ਸੂਤਰੀ ਮੰਗ ਪੱਤਰ ਖੇਤੀ ਮੰਤਰੀ ਅੱਗੇ ਪੇਸ਼ ਕੀਤਾ ਗਿਆ।

  ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਸਵਾ ਸੌ ਪਰਿਵਾਰਾਂ ਦੇ ਵਾਰਸਾਂ ਨੂੰ ਹਾਲੇ ਤੱਕ ਮੁਆਵਜ਼ਾ ਅਤੇ ਨੌਕਰੀ ਨਹੀਂ ਮਿਲੀ। ਇਨ੍ਹਾਂ ਪਰਿਵਾਰਾਂ ਨੂੰ ਖੇਤੀ ਕੁਨੈਕਸ਼ਨ ਜਾਰੀ ਕੀਤੇ ਜਾਣ ਅਤੇ ਸ਼ਹੀਦ ਕਿਸਾਨਾਂ ਦੀ ਯਾਦ ਵਿਚ ਯਾਦਗਾਰ ਬਣਾਈ ਜਾਵੇ।

  Published by:Gurwinder Singh
  First published:

  Tags: Aam Aadmi Party, Kuldeep Dhaliwal, Punjab farmers