
ਗਵਰਨਰ ਵੀਪੀ ਬਦਨੋਰ ਨੇ ਚੰਡੀਗੜ੍ਹ ਮਿਲਟਰੀ ਲਿਟਰੇਚਰ ਫੈਸਟੀਵਲ 2018 ਦਾ ਕੀਤਾ ਉਦਘਾਟਨ
ਚੰਡੀਗੜ੍ਹ ਦੇ ਲੇਕ ਕਲੱਬ ਵਿੱਚ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ ਚੰਡੀਗੜ੍ਹ ਮਿਲਟਰੀ ਲਿਟਰੇਚਰ ਫੈਸਟੀਵਲ 2018 ਦਾ ਉਦਘਾਟਨ ਕੀਤਾ ਤੇ ਇਸਨੂੰ ਪਹਿਲੇ ਵਿਸ਼ਵ ਯੁੱਧ ਵਿੱਚ ਆਪਣੀਆਂ ਜਾਨਾਂ ਵਾਰਨ ਵਾਲੇ 74000 ਭਾਰਤੀਆਂ ਦੀ ਬਹਾਦਰੀ ਨੂੰ ਸਮਰਪਿਤ ਕਰਨ ਦੀ ਗੱਲ ਕਹੀ। ਉਹਨਾਂ ਨੇ ਇਸ ਫੈਸਟੀਵਲ ਨੂੰ ਮਹਾਨ ਯੁੱਧ ਦੀ ਸ਼ਤਾਬਦੀ ਵਰ੍ਹੇ ਮੱਦੇਨਜ਼ਰ ਅਣਪਛਾਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਪਹਿਲੇ ਤੇ ਦੂਜੇ ਵਿਸ਼ਵ ਯੁੱਧ ਵਿਚ ਭਾਰਤੀ ਸਿਪਾਹੀਆਂ ਦੀ ਬੇਮਿਸਾਲ ਕੁਰਬਾਨੀ ਨੂੰ ਯਾਦ ਕਰਦਿਆਂ ਗਵਰਨਰ ਨੇ ਕਿਹਾ ਇਸ ਸਾਲ 1914-19 18 ਦੇ ਮਹਾਨ ਯੁੱਧ ਦੀ ਸ਼ਤਾਬਦੀ ਵੀ ਹੈ ਅਤੇ ਇਹ ਸਮਾਂ 74,000 ਸ਼ਹੀਦ ਅਤੇ 67, 000 ਬੁਰੀ ਤਰ੍ਹਾਂ ਜ਼ਖ਼ਮੀ ਹੋਏ ਭਾਰਤੀਆਂ ਨੂੰ ਯਾਦ ਕਰਨ ਦਾ ਵੀ ਹੈ, ਜਿਨ੍ਹਾਂ ਵਿਚੋਂ ਬਹੁਤਿਆਂ ਨੂੰ ਕਦੇ ਲੱਭਿਆ ਹੀ ਨਹੀਂ ਗਿਆ ਜਾਂ ਉਨ੍ਹਾਂ ਦੀਆਂ ਅਸਥੀਆਂ ਵਿਦੇਸ਼ੀ ਧਰਤੀ ਵਿੱਚ ਹੀ ਸਮਾ ਗਈਆਂ। ਗਵਰਨਰ ਨੇ ਕਿਹਾ ਕਿ ਇਹ ਦੇਸ਼ ਲਈ ਬਹੁਤ ਮਾਣ ਵਾਲੀ ਗੱਲ ਹੈ ਜਿਸ ਨੇ ਇਨ੍ਹਾਂ ਮੁਹਿੰਮਾਂ ਵਿਚ 13 ਲੱਖ ਸੈਨਿਕਾਂ ਨੂੰ ਭੇਜਿਆ ਗਿਆ ਸੀ।
ਉਹਨਾਂ ਅੱਗੇ ਕਿਹਾ ਕਿ ਭਾਰਤੀ ਫੌਜੀਆਂ ਨੇ 11 ਵਿਕਟੋਰੀਆ ਕਰਾੱਸ ਜਿੱਤ ਕੇ ਇਨ੍ਹਾਂ ਅਭਿਆਨਾਂ ਵਿੱਚ ਆਪਣੀ ਬੇਮਿਸਾਲ ਕਾਬਲੀਅਤ ਦਾ ਸਬੂਤ ਦਿੱਤਾ ਅਤੇ ਭਾਰਤੀ ਫੌਜੀਆਂ ਦੀ ਅਗਵਾਈ ਵਿਚ ਪ੍ਰਮੁੱਖ ਬ੍ਰਿਟਿਸ਼ ਅਫਸਰਾਂ ਨੇ ਛੇ ਹੋਰ ਜਿੱਤਾਂ ਹਾਸਿਲ ਕੀਤੀਆਂ।
ਰਾਜਪਾਲ ਨੇ ਇਸ ਤੱਥ ਦੀ ਸ਼ਲਾਘਾ ਕੀਤੀ ਕਿ ਐਮ.ਐਲ.ਐਫ ਨੂੰ ਵਿਸ਼ਵ ਯੁੱਧਾਂ ਤੱਕ ਸੀਮਤ ਨਹੀਂ ਰੱਖਿਆ ਗਿਆ ਬਲਕਿ ਮਹਾਰਾਜਾ ਪ੍ਰਤਾਪ, ਸ਼ਿਵਾਜੀ ਅਤੇ ਹੋਰ ਬਹੁਤ ਸਾਰੇ ਅਜਿਹੇ ਯੋਧਿਆਂ ਦੀ ਬਹਾਦਰੀ ਅਤੇ ਅਸਾਧਾਰਨ ਹਿੰਮਤ 'ਤੇ ਵੀ ਧਿਆਨ ਕੇਂਦਰਿਤ ਕੀਤਾ ਜਾਵੇਗਾ ਜੋ ਹਮੇਸ਼ਾ ਪ੍ਰੇਰਨਾ ਦਾ ਇੱਕ ਵੱਡਾ ਸਰੋਤ ਰਹੇ ਹਨ। ਉਹਨਾਂ ਕਿਹਾ ਕਿ ਐਮ.ਐਲ.ਐਫ ਸੰਸਾਰ ਦੇ ਸਭ ਤੋਂ ਲੰਬੇ ਮਹਾਂਕਾਵਿ ਮਹਾਂਭਾਰਤ 'ਤੇ ਵਿਚਾਰ ਵਟਾਂਦਰਾ ਕਰਨ ਜਾ ਰਿਹਾ ਹੈ।
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।