ਬੇਅਦਬੀ ਦੀ ਝੂਠੀ ਅਫਵਾਹ ਫੈਲਾਉਣ ਵਾਲਾ ਗ੍ਰੰਥੀ ਸਿੰਘ,ਪਤਨੀ ਤੇ ਲੜਕੀ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

News18 Punjabi | News18 Punjab
Updated: August 3, 2021, 7:17 PM IST
share image
ਬੇਅਦਬੀ ਦੀ ਝੂਠੀ ਅਫਵਾਹ ਫੈਲਾਉਣ ਵਾਲਾ ਗ੍ਰੰਥੀ ਸਿੰਘ,ਪਤਨੀ ਤੇ ਲੜਕੀ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਬੇਅਦਬੀ ਦੀ ਝੂਠੀ ਅਫਵਾਹ ਫੈਲਾਉਣ ਵਾਲਾ ਗ੍ਰੰਥੀ ਸਿੰਘ,ਪਤਨੀ ਤੇ ਲੜਕੀ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

  • Share this:
  • Facebook share img
  • Twitter share img
  • Linkedin share img
ਭੁਪਿੰਦਰ ਸਿੰਘ ਨਾਭਾ

ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਪੁਲਸ ਵੱਲੋਂ ਦੋਸ਼ੀਆਂ ਨੂੰ ਭਾਵੇਂ ਹੀ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਪਹੁੰਚਾਇਆ ਜਾ ਰਿਹਾ ਹੈ। ਪਰ ਹੁਣ ਗੁਰੂ ਗ੍ਰੰਥ ਸਾਹਿਬ ਦੀਆਂ ਝੂਠੀਆਂ ਬੇਅਦਬੀਆਂ ਦੀਆਂ ਅਫਵਾਹਾਂ ਫੈਲਾਉਣ ਵਾਲਾ ਗ੍ਰੰਥੀ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਹੈ ਨਾਭਾ ਬਲਾਕ ਦਾ ਪਿੰਡ ਖੁਰਦ ਜਿੱਥੇ ਗੁਰੂ ਘਰ ਪੁਲੀਸ ਛਾਉਣੀ ਵਿੱਚ ਤਬਦੀਲ ਹੋ ਗਿਆ, ਕਿਉਂਕਿ ਗ੍ਰੰਥੀ ਸਿੰਘ ਨੇ ਅਜਿਹਾ ਕੰਮ ਕੀਤਾ ਹੈ ਜੋ ਕੋਈ ਸੋਚ ਵੀ ਨਹੀਂ ਸਕਦਾ, ਪਿੰਡ ਦੇ ਗ੍ਰੰਥੀ ਸਿੰਘ ਦੀ ਲੜਕੀ ਦੇ ਸਬੰਧ ਪਿੰਡ ਦੇ ਨੌਜਵਾਨ ਨਾਲ ਸਨ ਅਤੇ ਆਰੋਪੀ ਨੌਜਵਾਨ ਜਦੋਂ ਰਾਤ ਨੂੰ ਗੁਰਦੁਆਰਾ ਸਾਹਿਬ ਵਿੱਚ ਬਣੇ ਕੁਆਰਟਰ ਵਿੱਚ ਪਹੁੰਚਿਆ ਤਾਂ ਗ੍ਰੰਥੀ ਸਿੰਘ ਦੀ ਲੜਕੀ ਦੇ ਪਰਿਵਾਰ ਨੂੰ ਪਤਾ ਲੱਗ ਗਿਆ ਕਿ ਕੋਈ ਅੰਦਰ ਆਇਆ ਹੈ ਉਸ ਤੋਂ ਬਾਅਦ ਮੌਕੇ ਤੇ ਲੜਕੇ ਨੂੰ ਫੜ ਲਿਆ ਅਤੇ ਪਰਿਵਾਰ ਵੱਲੋਂ ਇਹ ਦੋਸ਼ ਲਗਾਇਆ ਗਿਆ ਕਿ ਇਹ ਲੜਕਾ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਆਇਆ ਹੈ ਅਤੇ ਇਨ੍ਹਾਂ ਵੱਲੋਂ ਉੱਥੇ ਸਾਰਾ ਸਾਮਾਨ ਵੀ ਉਥਲ ਪੁਥਲ ਕਰ ਦਿੱਤਾ, ਜਿਸ ਤੋਂ ਬਾਅਦ ਗ੍ਰੰਥੀ ਸਿੰਘ ਦੇ ਪਰਿਵਾਰ ਨੇ ਇਕ ਵੀਡੀਓ ਬਣਾ ਕੇ ਲੜਕੇ ਦੀ ਸੋਸ਼ਲ ਮੀਡੀਆ ਤੇ ਪਾ ਦਿੱਤੀ। ਜਿਸ ਤੋਂ ਬਾਅਦ ਮਾਮਲਾ ਗੰਭੀਰ ਹੋ ਗਿਆ ਅਤੇ ਸਾਰੀ ਹੀ ਸਿੱਖ ਸੰਗਤਾਂ ਤੋਂ ਇਲਾਵਾ ਪੁਲਸ ਪਾਰਟੀ ਮੌਕੇ ਤੇ ਪਹੁੰਚੀ ਅਤੇ ਮੌਕੇ ਤੇ ਲੜਕੇ ਨੂੰ ਗ੍ਰਿਫ਼ਤਾਰ ਕਰ ਲਿਆ। ਤਫਤੀਸ਼ ਤੋਂ ਬਾਅਦ ਪਤਾ ਲੱਗਾ ਕਿ ਮੁੰਡਾ ਬੇਅਦਬੀ ਕਰਨ ਨਹੀਂ ਸੀ ਆਇਆ ਉਹ ਗ੍ਰੰਥੀ ਸਿੰਘ ਦੀ ਲੜਕੀ ਨੂੰ ਮਿਲਣ ਲਈ ਆਇਆ ਸੀ ਉਸ ਤੋਂ ਬਾਅਦ ਪੂਰਾ  ਸੱਚ ਸਾਹਮਣੇ ਆਇਆ ਕਿ ਇਹ ਤਾਂ ਲੜਕੇ ਲੜਕੀ ਦੇ ਸੰਬੰਧਾਂ ਨੂੰ ਲੈ ਕੇ ਪਰਿਵਾਰ ਵੱਲੋਂ ਇਸ ਸਭ ਕੁਝ ਝੂਠਾ ਡਰਾਮਾ ਰਚਿਆ ਗਿਆ ਸੀ। ਹੁਣ ਪੁਲਸ ਨੇ ਗ੍ਰੰਥੀ ਸਿੰਘ ਉਸਦੀ ਪਤਨੀ ਅਤੇ ਲੜਕੀ ਅਤੇ ਆਰੋਪੀ ਲੜਕੇ ਨੂੰ ਗ੍ਰਿਫਤਾਰ ਕਰਕੇ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ।
ਇਸ ਮੌਕੇ ਤੇ ਗ੍ਰੰਥੀ ਸਭਾ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਕਰਨੈਲ ਸਿੰਘ ਸੂਰੋਂ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਘਟਨਾ ਨੂੰ ਅੰਜਾਮ ਦੇਣ ਲਈ ਗ੍ਰੰਥੀ ਸਿੰਘ ਵੱਲੋਂ ਝੂਠੀ ਬੇਅਦਬੀ ਦਾ ਇਹ ਡਰਾਮਾ ਰਚਿਆ ਗਿਆ ਸੀ ਬਹੁਤ ਹੀ ਇਹ ਮਾੜੀ ਘਟਨਾ ਹੈ ਕਿਉਂਕਿ ਇਹ ਗ੍ਰੰਥੀ ਸਿੰਘ ਦੀ ਲੜਕੀ ਅਤੇ ਪਿੰਡ ਦੇ ਹੀ ਲੜਕੇ ਦੇ ਨਾਲ ਸੰਬੰਧ ਸਨ ਅਤੇ ਇਨ੍ਹਾਂ ਵੱਲੋਂ ਡਰਾਮਾ ਰਚ ਕੇ ਸਿੱਖ ਕੌਮ ਦਾ ਸਿਰ ਨੀਵਾਂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪੁਲਸ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਕਿ ਜਿਹਨਾਂ ਨੇ ਡੂੰਘਾਈ ਨਾਲ ਜਾਂਚ ਕਰਕੇ ਸਾਰੀ ਅਸਲੀਅਤ ਸਾਹਮਣੇ ਲਿਆਂਦੀ ਹੈ।

ਇਸ ਮੌਕੇ ਤੇ ਨਾਭਾ ਦੇ ਡੀਐੱਸਪੀ ਰਾਜੇਸ਼ ਛਿੱਬਰ ਨੇ ਕਿਹਾ ਕਿ ਪਿੰਡ ਖੁਰਦ ਦੇ ਗੁਰਦੁਆਰਾ ਵਿਚ ਗ੍ਰੰਥੀ ਸਿੰਘ ਵੱਲੋਂ ਜਦੋਂ ਬੇਅਦਬੀ ਦਾ ਝੂਠਾ ਡਰਾਮਾ ਰਚਿਆ ਗਿਆ ਸੀ ਇਹ ਬਿਲਕੁਲ ਝੂਠਾ ਸੀ ਇਹ ਡਰਾਮਾ ਗ੍ਰੰਥੀ ਸਿੰਘ ਅਤੇ ਪਰਿਵਾਰ ਨੇ ਇਸ ਲਈ ਰਚਿਆ ਗਿਆ ਸੀ ਕਿਉਂਕਿ ਇਹ ਪਿੰਡ ਦੇ ਲੜਕੇ ਨੂੰ ਕੇਸ ਵਿੱਚ ਫਸਾਉਣਾ ਚਾਹੁੰਦੇ ਸੀ ਕਿ ਉਹ ਗੁਰਦੁਆਰਾ ਸਾਹਿਬ ਵਿਚ ਬੇਅਦਬੀ ਕਰਨ ਆਇਆ ਹੈ ਜਦੋਂ ਕਿ ਗ੍ਰੰਥੀ ਸਿੰਘ ਦੀ ਲੜਕੀ ਅਤੇ ਲੜਕੇ ਦੇ ਸੰਬੰਧ ਸਨ। ਜਿਸ ਕਰਕੇ ਇਹ ਲੜਕਾ  ਉਸ ਨੂੰ ਮਿਲਣ ਆਇਆ ਸੀ। ਅਸੀਂ ਗ੍ਰੰਥੀ ਸਿੰਘ, ਪਤਨੀ ਅਤੇ ਲੜਕੀ ਦੇ ਖਿਲਾਫ ਧਾਰਾ 295-ਏ, 323, 342, 34 ਆਈ.ਪੀ.ਸੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਦੂਜੇ ਪਾਸੇ ਆਰੋਪੀ ਲੜਕੇ ਦੇ ਖ਼ਿਲਾਫ਼ ਧਾਰਾ 458, 323, 506 ਆਈਪੀਸੀ ਦੇ ਤਹਿਤ ਮਾਮਲਾ ਦਰਜ ਕਰ ਕੇ ਦੋਵੇਂ ਧਿਰਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
Published by: Ashish Sharma
First published: August 3, 2021, 7:15 PM IST
ਹੋਰ ਪੜ੍ਹੋ
ਅਗਲੀ ਖ਼ਬਰ