ਕਿਸਾਨ ਖੇਤੀ ਕਾਨੂੰਨ ਵਾਪਸ ਲੈਣ ਲਈ 1 ਮਹੀਨੇ ਤੋਂ ਵੱਧ ਸਮੇਂ ਤੋਂ ਦਿੱਲੀ ਦੀਆਂ ਹੱਦਾਂ ਉਤੇ ਮੋਰਚੇ ਲਾਈ ਬੈਠੇ ਹਨ। ਇਸੇ ਦੌਰਾਨ ਸ਼ਨੀਵਾਰ ਸਵੇਰੇ ਇੱਕ ਦੁਖਦਾਈ ਖ਼ਬਰ ਆਈ ਹੈ। ਦਿੱਲੀ-ਗਾਜੀਪੁਰ ਸਰਹੱਦ ਉਤੇ ਅੰਦੋਲਨ ਕਰ ਰਹੇ ਇਕ ਕਿਸਾਨ ਨੇ ਆਤਮ ਹੱਤਿਆ ਕਰ ਲਈ ਹੈ।
ਇਥੇ ਅੰਦੋਲਨ ਦੇ ਵਿਚਕਾਰ ਇੱਕ ਅੱਧਖੜ ਉਮਰ ਦੇ ਕਿਸਾਨ ਨੇ ਵਿਰੋਧ ਸਥਾਨ ਦੇ ਨੇੜੇ ਟਾਇਲਟ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਦੀ ਜੇਬ ਵਿਚੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ। ਕਸ਼ਮੀਰ ਸਿੰਘ ਲਾਡੀ ਬਿਲਾਸਪੁਰ ਰਾਮਪੁਰ ਨੇ ਟਾਇਲਟ' ਚ ਖੁਦਕੁਸ਼ੀ ਕਰ ਲਈ।

ਉਸ ਨੇ ਲਿਖਿਆ ਹੈ ਕਿ ਸਰਦੀਆਂ ਵਿੱਚ ਅਸੀਂ ਇੱਥੇ ਕਿੰਨਾ ਸਮਾਂ ਬੈਠੇ ਰਹਾਂਗੇ। ਉਸ ਨੇ ਕਿਹਾ ਹੈ ਕਿ ਇਹ ਸਰਕਾਰ ਨਹੀਂ ਸੁਣ ਰਹੀ, ਇਸ ਲਈ ਮੈਂ ਆਪਣੀ ਜਾਨ ਦੇਣ ਜਾ ਰਿਹਾ ਹਾਂ ਤਾਂ ਕਿ ਕੋਈ ਹੱਲ ਲੱਭਿਆ ਜਾ ਸਕੇ।
ਉਸ ਨੇ ਲਿਖਿਆ ਹੈ ਕਿ ਮੇਰਾ ਅੰਤਮ ਸੰਸਕਾਰ ਦਿੱਲੀ ਯੂ ਪੀ ਦੀ ਸਰਹੱਦ ਉਤੇ ਮੇਰੇ ਬੇਟੇ ਤੇ ਪੋਤੇ ਦੇ ਹੱਥੋਂ ਹੋਣੇ ਚਾਹੀਦਾ ਹੈ। ਉਸ ਦਾ ਬੇਟਾ ਅਤੇ ਪੋਤਾ ਇਸ ਲਹਿਰ ਵਿੱਚ ਨਿਰੰਤਰ ਸੇਵਾ ਕਰ ਰਹੇ ਹਨ।

suide
ਉਸ ਨੇ ਆਪਣੀ ਖੁਦਕੁਸ਼ੀ ਲਈ ਇਸ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਇਸ ਘਟਨਾ ਉਤੇ ਦੁੱਖ ਜ਼ਾਹਰ ਕੀਤਾ ਹੈ। ਰਾਕੇਸ਼ ਟਿਕਟ ਦਾ ਕਹਿਣਾ ਹੈ ਕਿ ਕਿਸਾਨ ਇਸ ਅੰਦੋਲਨ ਨਾਲ ਭਾਵਨਾਤਮਿਕ ਰੂਪ ਨਾਲ ਜੁੜ ਚੁੱਕਾ ਹੈ। ਸਰਕਾਰ ਸੁਣ ਨਹੀਂ ਰਹੀ। ਇਸੇ ਕਰਕੇ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।