ਨਿਰਵਾਣ ਸਿੰਘ ਨੇ ਪਟਿਆਲਾ ਹੈਰੀਟੇਜ ਫੈਸਟੀਵਲ ਵਿੱਚ ਵਿੰਟੇਜ ਕਾਰ ਰੈਲੀ ਨੂੰ ਦਿੱਤੀ ਹਰੀ ਝੰਡੀ

News18 Punjabi | News18 Punjab
Updated: February 27, 2020, 8:52 PM IST
share image
ਨਿਰਵਾਣ ਸਿੰਘ ਨੇ ਪਟਿਆਲਾ ਹੈਰੀਟੇਜ ਫੈਸਟੀਵਲ ਵਿੱਚ ਵਿੰਟੇਜ ਕਾਰ ਰੈਲੀ ਨੂੰ ਦਿੱਤੀ ਹਰੀ ਝੰਡੀ
ਨਿਰਵਾਣ ਸਿੰਘ ਨੇ ਪਟਿਆਲਾ ਹੈਰੀਟੇਜ ਫੈਸਟੀਵਲ ਵਿੱਚ ਵਿੰਟੇਜ ਕਾਰ ਰੈਲੀ ਨੂੰ ਦਿੱਤੀ ਹਰੀ ਝੰਡੀ

  • Share this:
  • Facebook share img
  • Twitter share img
  • Linkedin share img
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਦੌਰਾਨ ਸੈਰ ਸਪਾਟੇ ਦੇ ਖੇਤਰ ਨੂੰ ਮੁੜ ਸੁਰਜੀਤੀ ਦੇਣ 'ਤੇ ਜੋਰ ਦਿੰਦਿਆਂ ਮੁੱਖ ਮੰਤਰੀ ਦੇ ਦੋਹਤੇ ਨਿਰਵਾਣ ਸਿੰਘ ਨੇ ਇਸ ਸਮੇਂ ਦੀ ਉਸਾਰੀ ਦੇ ਸਰਬਪੱਖੀ ਵਿਕਾਸ ਵੱਲ ਆਪਣੀ ਪੂਰੀ ਸੰਭਾਵਨਾ ਦੀ ਪੜਚੋਲ ਕਰਨ ਦਾ ਜੋਰ ਦਿੱਤਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉਨ੍ਹਾਂ ਨੇ ਅੱਜ ਇਥੇ ਮਿੰਨੀ ਝੀਲ ਸੈਕਟਰ 42 ਤੋਂ ਵਿੰਟੇਜ ਕਾਰ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਕੀਤਾ।

ਪਟਿਆਲਾ ਵਿਖੇ ਚੱਲ ਰਹੇ ਹੈਰੀਟੇਜ ਫੈਸਟੀਵਲ ਦੇ ਹਿੱਸੇ ਵਜੋਂ ਕੀਤੀ ਗਈ ਰੈਲੀ ਪੰਜਾਬੀ ਯੂਨੀਵਰਸਿਟੀ ਤੋਂ ਮਿੰਨੀ ਸਕੱਤਰੇਤ (ਡੀਸੀ ਦਫਤਰ ਰੋਡ) ਤੱਕ ਜਾਵੇਗੀ ਜੋ ਕਿ ਥਾਪਰ ਕਾਲਜ ਤੋਂ ਭੁਪਿੰਦਰਾ ਰੋਡ ਫੁਹਾਰਾ ਚੌਕ-ਲੋਅਰ ਮਾਲ ਰੋਡ - ਬ੍ਰਿਟਿਸ ਕੋ-ਐਡ ਸਕੂਲ ਚੌਕ-ਠੀਕਰੀਵਾਲਾ ਚੌਕ, ਫੁਲ ਸਿਨੇਮਾ ਰਾਹੀਂ ਹੋ ਕੇ ਗੁਜਰੇਗੀ।

ਪੰਜਾਬ ਨੇ ਦੇਸ਼ ਦੇ ਪ੍ਰਮੁੱਖ ਸੈਰ-ਸਪਾਟਾ ਸਥਾਨਾਂ ਵਿੱਚੋਂ ਮੁੱਖ ਬਣਨ ਲਈ ਸਾਰੀਆਂ ਸੰਭਵ ਕਦਮ ਚੁੱਕੇ ਹਨ, ਨਿਰਵਾਣ ਨੇ ਅੱਗੇ ਕਿਹਾ ਕਿ ਰਾਜ ਸਰਕਾਰ ਨੇ ਸੈਕਟਰ ਨੂੰ ਮੁੜ ਸੁਰਜੀਤ ਕਰਨ ਲਈ ਵੱਖ ਵੱਖ ਮਾਰਗ-ਨੀਤੀ ਫੈਸਲਿਆਂ ਦੀ ਸ਼ੁਰੂਆਤ ਕੀਤੀ ਹੈ ਅਤੇ ਉਮੀਦ ਕੀਤੀ ਹੈ ਕਿ ਇਸ ਨੂੰ ਹੋਰ ਹੁਲਾਰਾ ਦਿੱਤਾ ਜਾਵੇਗਾ। ਪਟਿਆਲਾ ਵਿਖੇ ਚੱਲ ਰਿਹਾ ਹੈਰੀਟੇਜ ਫੈਸਟੀਵਲ 22 ਫਰਵਰੀ ਤੋਂ ਸੁਰੂ ਹੋਇਆ ਹੈ ਜਿਸਦੀ ਸਮਾਪਤੀ 28 ਫਰਵਰੀ ਨੂੰ ਹੋਵੇਗੀ।
 

 
First published: February 27, 2020
ਹੋਰ ਪੜ੍ਹੋ
ਅਗਲੀ ਖ਼ਬਰ