• Home
 • »
 • News
 • »
 • punjab
 • »
 • GST REVENUE COLLECTION DURING JUNE 2021 STANDS AT RS 1087 CRORE AMID COVID PANDEMIC

ਕੋਵਿਡ ਦੇ ਚੱਲਦਿਆਂ ਜੂਨ 2021 ਦੌਰਾਨ ਜੀ.ਐਸ.ਟੀ. ਤੋਂ 1087 ਕਰੋੜ ਰੁਪਏ ਦਾ ਮਾਲੀਆ ਇਕੱਤਰ ਹੋਇਆ

ਜੀ.ਐਸ.ਟੀ. ਤੋਂ ਜੂਨ 2020 ਦੇ ਮੁਕਾਬਲੇ ਜੂਨ 2021 ਵਿੱਚ 25.06 ਫੀਸਦੀ ਵੱਧ ਮਾਲੀਆ ਪ੍ਰਾਪਤ ਹੋਇਆ। ਇਸੇ ਤਰ੍ਹਾਂ ਜੂਨ 2021 (2021-22 ਦੀ ਪਹਿਲੀ ਤਿਮਾਹੀ) ਤੱਕ ਦਾ ਜੀ.ਐਸ.ਟੀ. ਮਾਲੀਆ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 123.48 ਫੀਸਦੀ ਵੱਧ ਰਿਹਾ।

ਕੋਵਿਡ ਦੇ ਚੱਲਦਿਆਂ ਜੂਨ 2021 ਦੌਰਾਨ ਜੀ.ਐਸ.ਟੀ. ਤੋਂ 1087 ਕਰੋੜ ਰੁਪਏ ਦਾ ਮਾਲੀਆ ਇਕੱਤਰ ਹੋਇਆ (ਸੰਕੇਤਿਕ ਫੋਟੋ)

 • Share this:
  ਚੰਡੀਗੜ੍ਹ-  ਕੋਵਿਡ-19 ਮਹਾਂਮਾਰੀ ਦੀ ਦੂਜੀ ਲਹਿਰ ਅਤੇ ਲੌਕਡਾਊਨ ਦੀਆਂ ਸਖ਼ਤ ਬੰਦਿਸ਼ਾਂ ਦੇ ਬਾਵਜੂਦ ਪੰਜਾਬ ਦੇ ਕਾਰੋਬਾਰੀ ਭਾਈਚਾਰੇ ਨੇ ਰਿਟਰਨ ਭਰਨ ਦੀਆਂ ਸ਼ਰਤਾਂ ਦੀ ਪਾਲਣਾ ਕਰਨ ਦੇ ਨਾਲ-ਨਾਲ ਜੂਨ 2021 ਦੌਰਾਨ ਆਪਣੇ ਜੀ.ਐਸ.ਟੀ. ਬਕਾਏ ਦੀ ਅਦਾਇਗੀ ਸਮੇਂ ਸਿਰ ਕਰਕੇ ਸ਼ਾਨਦਾਰ ਸਥਿਰਤਾ ਅਤੇ ਸਮਰੱਥਾ ਵਿਖਾਈ ਹੈ। ਇਸ ਦੇ ਨਤੀਜੇ ਵਜੋਂ ਜੂਨ ਮਹੀਨੇ ਜੀ.ਐਸ.ਟੀ. ਤੋਂ 1087 ਕਰੋੜ ਰੁਪਏ ਦਾ ਮਾਲੀਆ ਇਕੱਤਰ ਹੋਇਆ ਜਦੋਂ ਕਿ ਪਿਛਲੇ ਸਾਲ ਜੂਨ 2020 ਵਿੱਚ 869.66 ਕਰੋੜ ਰੁਪਏ ਦੇ ਮਾਲੀਆ ਇਕੱਤਰ ਹੋਇਆ ਸੀ।

  ਕਰ ਵਿਭਾਗ ਦੇ ਬੁਲਾਰੇ ਨੇ ਇਸ ਸਬੰਧੀ ਖੁਲਾਸਾ ਕਰਦਿਆਂ ਦੱਸਿਆ ਕਿ ਜੀ.ਐਸ.ਟੀ. ਤੋਂ ਜੂਨ 2020 ਦੇ ਮੁਕਾਬਲੇ ਜੂਨ 2021 ਵਿੱਚ 25.06 ਫੀਸਦੀ ਵੱਧ ਮਾਲੀਆ ਪ੍ਰਾਪਤ ਹੋਇਆ। ਇਸੇ ਤਰ੍ਹਾਂ ਜੂਨ 2021 (2021-22 ਦੀ ਪਹਿਲੀ ਤਿਮਾਹੀ) ਤੱਕ ਦਾ ਜੀ.ਐਸ.ਟੀ. ਮਾਲੀਆ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 123.48 ਫੀਸਦੀ ਵੱਧ ਰਿਹਾ। ਬੁਲਾਰੇ ਨੇ ਕਿਹਾ ਕਿ ਟੈਕਸ ਅਦਾ ਕਰਨ ਵਾਲਿਆਂ 'ਤੇ ਸ਼ਰਤਾਂ ਦੇ ਭਾਰ ਨੂੰ ਘਟਾਉਣ ਲਈ ਕਿਊ.ਆਰ.ਐਮ.ਪੀ. ਵਰਗੇ ਉਪਾਅ ਲਾਗੂ ਕਰਨ, ਜਾਅਲੀ ਬਿਲਿੰਗ 'ਤੇ ਨੇੜਿਓਂ ਨਿਗਰਾਨੀ ਰੱਖਣ, ਵੱਖ ਵੱਖ ਸਰੋਤਾਂ ਦੇ ਡਾਟਾ ਦੀ ਵਰਤੋਂ ਨਾਲ ਉੱਨਤ ਡਾਟਾ ਵਿਸ਼ਲੇਸ਼ਣ, ਪ੍ਰਭਾਵਸ਼ਾਲੀ ਟੈਕਸ ਪ੍ਰਸ਼ਾਸਨ ਅਤੇ ਟੈਕਸ ਪ੍ਰਸਾਸ਼ਨ ਜਿਹੇ ਉਪਾਵਾਂ ਨੇ ਵੀ ਟੈਕਸ ਤੋਂ ਪਾ੍ਰਪਤ ਹੁੰਦੇ ਮਾਲੀਏ ਨੂੰ ਵਧਾਉਣ ਵਿੱਚ ਯੋਗਦਾਨ ਪਾਇਆ ਹੈ।

  ਬੁਲਾਰੇ ਅਨੁਸਾਰ ਜੂਨ 2021 ਦੌਰਾਨ ਵੈਟ ਅਤੇ ਸੀ.ਐਸ.ਟੀ. ਤੋਂ ਕ੍ਰਮਵਾਰ 699.27 ਕਰੋੜ ਅਤੇ 20.96 ਕਰੋੜ ਰੁਪਏ ਦਾ ਮਾਲੀਆ ਪਾ੍ਰਪਤ ਹੋਇਆ ਜਿਸ ਵਿੱਚ ਜੂਨ, 2020 'ਚ ਪ੍ਰਾਪਤ ਮਾਲੀਏ ਦੇ ਮੁਕਾਬਲੇ ਕ੍ਰਮਵਾਰ 42.37 ਫੀਸਦੀ ਅਤੇ 104.90 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜੂਨ 2021 (2021-22 ਦੀ ਪਹਿਲੀ ਤਿਮਾਹੀ) ਤੱਕ ਵੈਟ ਅਤੇ ਸੀ.ਐਸ.ਟੀ. ਤੋਂ ਪਿਛਲੇ ਸਾਲ ਇਸੇ ਮਿਆਦ ਦੇ ਮੁਕਾਬਲੇ ਕ੍ਰਮਵਾਰ 106.73 ਫੀਸਦੀ ਅਤੇ 178.56 ਫੀਸਦੀ ਵੱਧ ਮਾਲੀਆ ਪ੍ਰਾਪਤ ਹੋਇਆ।

  ਗੌਰਤਲਬ ਹੈ ਕਿ ਪੰਜਾਬ ਦੇ ਕਰ ਵਿਭਾਗ ਵੱਲੋਂ ਪੰਜਾਬ ਰਾਜ ਵਿਕਾਸ ਟੈਕਸ (ਪੀ.ਐਸ.ਡੀ.ਟੀ) ਵੀ ਲਗਾਇਆ ਗਿਆ ਹੈ। ਹਾਲਾਂਕਿ ਜੂਨ 2020 ਦੇ ਮੁਕਾਬਲੇ ਜੂਨ 2021 ਦੇ ਮਹੀਨੇ ਦੌਰਾਨ ਪੰਜਾਬ ਰਾਜ ਵਿਕਾਸ ਕਰ ਦੀ ਉਗਰਾਹੀ ਵਿਚ 0.7 ਫੀਸਦੀ ਦੀ ਮਾਮੂਲੀ ਕਮੀ ਆਈ ਹੈ ਪਰ ਜੂਨ, 2021 (2021-22 ਦੀ ਪਹਿਲੀ ਤਿਮਾਹੀ) ਤੱਕ ਪੰਜਾਬ ਰਾਜ ਵਿਕਾਸ ਟੈਕਸ ਦੀ ਉਗਰਾਹੀ ਵਿੱਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 14 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ।

  ਜ਼ਿਕਰਯੋਗ ਹੈ ਕਿ 30 ਜੂਨ, 2021 ਤੱਕ ਭਾਰਤ ਸਰਕਾਰ ਵੱਲ ਪੰਜਾਬ ਦਾ ਜੀ.ਐਸ.ਟੀ. ਮੁਆਵਜ਼ਾ ਵਧ ਕੇ 8495 ਕਰੋੜ ਰੁਪਏ ਹੋ ਗਿਆ ਹੈ।
  Published by:Ashish Sharma
  First published:
  Advertisement
  Advertisement