Home /News /punjab /

ਕੋਰੋਨਾ ਰਿਪੋਰਟ ਪਾਜੀਟਿਵ ਆਉਣ 'ਤੇ ਮਹਿਲਾ ਵੱਲੋਂ ਪੰਜਵੀਂ ਮੰਜ਼ਲ ਤੋਂ ਛਾਲ ਮਾਰ ਕੇ ਖੁਦਕੁਸ਼ੀ

 • Share this:
  ਕੋਰੋਨਾ ਮਹਾਂਮਾਰੀ (Covid-19 Pandemic) ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਦਾ ਜਾ ਰਿਹਾ ਹੈ। ਕੋਰੋਨਾ ਦੇ ਦੂਜੇ ਹੱਲੇ ਅੱਗੇ ਸਰਕਾਰ ਦੀਆਂ ਤਿਆਰੀਆਂ ਵੀ ਬੌਣੀਆਂ ਜਾਪ ਰਹੀਆਂ ਹਨ। ਦੂਜੇ ਪਾਸੇ ਕੋਰੋਨਾ ਕਾਰਨ ਲੋਕਾਂ ਦਾ ਮਨੋਬਲ ਡਿੱਗ ਰਿਹਾ ਹੈ।

  ਮੰਗਲਵਾਰ ਨੂੰ ਗੁਜਰਾਤ ਦੇ ਰਾਜਕੋਟ ਵਿੱਚ ਕੋਰੋਨਾ ਰਿਪੋਰਟ ਪਾਜੀਟਿਵ ਆਉਣ ਉਤੇ ਸਮਰਸ ਹੋਸਟਲ ਵਿੱਚ ਦਾਖਲ ਔਰਤ ਨੇ ਸਵੇਰੇ ਚਾਰ ਵਜੇ ਪੰਜਵੀਂ ਮੰਜ਼ਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਦੋ ਦਿਨ ਪਹਿਲਾਂ ਗੋਂਡਲ ਦੇ ਪਿੰਡ ਵਾਸਾਵਦ ਵਿੱਚ ਇੱਕ ਕੋਰੋਨਾ ਪੀੜਤ ਮਰੀਜ਼ ਨੇ ਦਰਗਾਹ ਦੇ ਅੰਦਰ ਗਲਾ ਵੱਢ ਕੇ ਖੁਦਕੁਸ਼ੀ ਕਰ ਲਈ ਸੀ।

  ਮਿਲੀ ਜਾਣਕਾਰੀ ਦੇ ਅਨੁਸਾਰ, ਰਾਜਕੋਟ ਸ਼ਹਿਰ ਦੇ ਮੋਰਬੀ ਰੋਡ 'ਤੇ ਤ੍ਰਿਪਤੀ ਸੁਸਾਇਟੀ ਦੀ ਨੀਰੂਬੇਨ ਨਾਮ ਦੀ ਔਰਤ ਦੀ ਰਿਪੋਰਟ ਪਾਜੀਟਿਵ ਆਉਣ ਤੋਂ ਬਾਅਦ ਸਮਰਸ ਹੋਸਟਲ ਵਿੱਚ ਦਾਖਲ ਕਰਵਾਇਆ ਗਿਆ ਸੀ, ਪਰ ਮੰਗਲਵਾਰ ਸਵੇਰੇ ਕਰੀਬ 4 ਵਜੇ ਉਸ ਨੇ 5ਵੀਂ ਮੰਜ਼ਲ ਦੀ ਬਾਲਕੋਨੀ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।

  ਮਾਮਲੇ ਦੀ ਜਾਣਕਾਰੀ ਮਿਲਦੇ ਹੀ ਹਸਪਤਾਲ ਦਾ ਸਟਾਫ ਪਹੁੰਚ ਗਿਆ ਅਤੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਰਾਤ ਦੀ ਡਿਊਟੀ 'ਤੇ ਤਾਇਨਾਤ ਡਾ: ਅੰਕੁਰ ਪਟੇਲ ਨੇ ਇਸ ਘਟਨਾ ਦੀ ਜਾਣਕਾਰੀ ਥਾਣੇ 'ਚ ਦਿੱਤੀ ਸੀ। ਨੀਰੂਬੇਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਰਾਜਕੋਟ ਸ਼ਹਿਰ ਦੇ ਸਿਵਲ ਹਸਪਤਾਲ ਵਿਚ ਭੇਜ ਦਿੱਤਾ ਗਿਆ।
  Published by:Gurwinder Singh
  First published:

  Tags: Corona vaccine, Coronavirus, Suicide

  ਅਗਲੀ ਖਬਰ