ਬੇਅਦਬੀ ਕੇਸ ਦੇ ਗਵਾਹ ਦੀ ਮੌਤ ਸਬੰਧੀ ਕਾਂਗੜ ਤੇ ਕਿੱਕੀ ਢਿੱਲੋਂ ਦੀ ਸਫ਼ਾਈ

News18 Punjabi | News18 Punjab
Updated: January 24, 2020, 5:37 PM IST
share image
ਬੇਅਦਬੀ ਕੇਸ ਦੇ ਗਵਾਹ ਦੀ ਮੌਤ ਸਬੰਧੀ ਕਾਂਗੜ ਤੇ ਕਿੱਕੀ ਢਿੱਲੋਂ ਦੀ ਸਫ਼ਾਈ
ਬੇਅਦਬੀ ਮਾਮਲੇ ਦੇ ਗਵਾਹ ਦੀ ਮੌਤ ਸਬੰਧੀ ਕਾਂਗੜ ਤੇ ਕਿੱਕੀ ਢਿੱਲੋਂ ਦੀ ਸਫ਼ਾਈ

ਬਹਿਬਲ ਕਲਾਂ ਗੋਲੀ ਕਾਂਡ ਦੇ ਮੁੱਖ ਗਵਾਹ ਦੀ ਮੌਤ ਤੋਂ ਬਾਅਦ ਸਵਾਲਾਂ ਤੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਤੇ ਵਿਧਾਇਕ ਕੁਸ਼ਲਦੀਪ ਢਿੱਲੋਂ ਮੀਡੀਆ ਸਾਹਮਣੇ ਆਏ। ਉਨਾਂ ਪੂਰੇ ਵਿਵਾਦ ਲਈ ਸੁਖਬੀਰ ਬਾਦਲ ਨੂੰ ਨਿਸ਼ਾਨੇ ਉਤੇ ਲਿਆ। 

  • Share this:
  • Facebook share img
  • Twitter share img
  • Linkedin share img
ਬਹਿਬਲ ਕਲਾਂ ਗੋਲੀ ਕਾਂਡ ਦੇ ਮੁੱਖ ਗਵਾਹ ਦੀ ਮੌਤ ਤੋਂ ਬਾਅਦ ਸਵਾਲਾਂ ਤੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਤੇ ਵਿਧਾਇਕ ਕੁਸ਼ਲਦੀਪ ਢਿੱਲੋਂ ਮੀਡੀਆ ਸਾਹਮਣੇ ਆਏ। ਉਨਾਂ ਪੂਰੇ ਵਿਵਾਦ ਲਈ ਸੁਖਬੀਰ ਬਾਦਲ ਨੂੰ ਨਿਸ਼ਾਨੇ ਉਤੇ ਲਿਆ।
ਕੈਪਟਨ ਦੇ ਵਜੀਰਾਂ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਸਿਆਸੀ  ਜ਼ਮੀਨ ਖੁੱਸਦੀ ਦੇਖਕੇ ਸੁਖਬੀਰ ਨੇ ਦਿਮਾਗੀ ਸੰਤੁਲਨ ਗਵਾ ਲਿਆ ਹੈ, ਜਿਸ ਕਾਰਨ ਉਹ ਬੇਬੁਨਿਆਦ ਬਿਆਨਬਾਜ਼ੀ ਕਰ ਰਿਹਾ ਹੈ ਅਤੇ ਬਿਆਨਬਾਜ਼ੀ ਦਾ ਆਧਾਰ ਉਸ ਧਾਰਮਿਕ ਮਸਲੇ ਨੂੰ ਬਣਾ ਰਿਹਾ ਹੈ ਜਿਸ ਵਿਚ ਸੁਖਬੀਰ ਨੇ ਖੁਦ ਸਰਕਾਰ ਵਿਚ ਰਹਿੰਦਿਆਂ ਕੁਝ ਨਹੀਂ ਸੀ ਕੀਤਾ। ਕਾਂਗੜ ਨੇ ਕਿਹਾ ਕਿ ਪੰਜ ਸਾਲ ਤੱਕ ਸੁਖਬੀਰ ਨੂੰ ਕਦੇ ਬਹਿਬਲ ਕਲਾਂ ਦਾ ਰਸਤਾ ਯਾਦ ਨਹੀਂ ਆਇਆ ਜਦਕਿ ਉਹ ਖੁਦ ਇਸ ਹਲਕੇ ਤੋਂ ਲੋਕ ਸਭਾ ਦੀ ਚੋਣ ਲੜ ਚੁੱਕਾ ਹੈ।
ਕਾਂਗੜ ਨੇ ਕਿਹਾ ਕਿ ਮੈਨੂੰ ਸੁਰਜੀਤ ਸਿੰਘ ਦੇ ਦਿਹਾਂਤ ਦਾ ਬੇਹੱਦ ਅਫਸੋਸ ਹੈ ਅਤੇ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ। ਜਿੱਥੋਂ ਤੱਕ ਮੀਡੀਆ ਰਾਹੀਂ ਸੁਰਜੀਤ ਸਿੰਘ ਦੀ  ਕੁਦਰਤੀ ਮੌਤ ਦਾ ਲਾਹਾ ਲੈਣ ਲਈ ਸੁਖਬੀਰ ਵਲੋਂ ਮੇਰੇ ਵਿਰੁੱਧ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਉਸ ਬਾਰੇ ਮੈਂ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਕਦੇ ਵੀ ਨਾ ਤਾਂ ਸੁਰਜੀਤ ਸਿੰਘ ਜਾਂ ਉਸਦੇ ਕਿਸੇ ਪਰਿਵਾਰਕ ਮੈਂਬਰ ਨੂੰ ਨਿੱਜੀ ਤੌਰ 'ਤੇ ਨਹੀਂ ਮਿਲਿਆ ਅਤੇ ਨਾ ਹੀ ਕਦੀ ਉਨ੍ਹ ਨਾਲ ਫੋਨ 'ਤੇ ਗੱਲ ਕੀਤੀ  ਹੈ।
ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਬੰਧੀ ਸੁਖਬੀਰ ਨੇ ਅੱਜ ਤੱਕ ਕਦੇ ਬਹਿਬਲ ਜਾ ਕੇ ਅਫਸੋਸ ਨਹੀਂ ਪ੍ਰਗਟਾਇਆ ਅਤੇ ਅੱਜ ਇਹ ਸਿਰਫ ਸਿਆਸੀ ਲਾਹਾ ਲੈਣ ਲਈ ਝੂਠੀ ਬਿਆਨਬਾਜ਼ੀ ਕਰ ਰਿਹਾ ਹੈ।

ਇਸ ਮੌਕੇ ਬੋਲਦਿਆਂ ਫਰੀਦਕੋਟ ਤੋਂ ਵਿਧਾਇਕ ਸ੍ਰੀ ਕੁਸ਼ਲਦੀਪ ਸਿੰਘ ਢਿੱਲੋਂ(ਕਿੱਕੀ ਢਿੱਲੋਂ) ਨੇ ਕਿਹਾ ਕਿ ਸੁਖਬੀਰ ਅਤੇ ਉਸਦੇ ਚਮਚਿਆਂ ਨੂੰ ਸਾਡੇ ਨਾਲ ਨਿੱਜੀ ਖੁੰਦਕ ਹੈ ਜਿਸ ਕਾਰਨ ਉਹ ਬਿਨਾਂ ਕਿਸੇ ਆਧਾਰ ਦੇ ਸਾਡਾ ਨਾਮ ਇਸ ਮਾਮਲੇ ਵਿੱਚ ਉਛਾਲ ਰਿਹਾ ਹੈ।
ਦੋਨਾਂ ਆਗੂਆਂ ਨੇ ਸੁਖਬੀਰ ਬਾਦਲ ਨੂੰ ਚੈਲੇਂਜ ਕੀਤਾ ਕਿ ਜੇ ਉਹ ਸੱਚਾ ਹੈ ਤਾਂ ਸਾਡੇ ਖਿਲਾਫ ਦੋਸ਼ ਸਾਬਤ ਕਰੇ ਤਾਂ ਅਸੀਂ ਸਿਆਸਤ ਤੋਂ ਕਿਨਾਰਾ ਕਰ ਲਵਾਂਗੇ ਅਤੇ ਜੇ ਇਹ ਦੋਸ਼ ਉਹ ਸਾਬਤ ਨਾ ਕਰ ਸਕਿਆ ਤਾਂ ਉਹ ਸਿਆਸਤ ਤੋਂ ਲਾਂਭੇ ਹੋ ਜਾਵੇ।
First published: January 24, 2020
ਹੋਰ ਪੜ੍ਹੋ
ਅਗਲੀ ਖ਼ਬਰ