ਵਿੱਤ ਮੰਤਰੀ ਦੇ ਪਿਤਾ ਦਾ ਅੰਤਿਮ ਸਸਕਾਰ, ਮ੍ਰਿਤਕ ਦੇਹ ਨੂੰ ਅਗਨੀ ਮਨਪ੍ਰੀਤ ਤੇ ਸੁਖਬੀਰ ਨੇ ਦਿੱਤੀ..

News18 Punjabi | News18 Punjab
Updated: May 15, 2020, 6:07 PM IST
share image
ਵਿੱਤ ਮੰਤਰੀ ਦੇ ਪਿਤਾ ਦਾ ਅੰਤਿਮ ਸਸਕਾਰ, ਮ੍ਰਿਤਕ ਦੇਹ ਨੂੰ ਅਗਨੀ ਮਨਪ੍ਰੀਤ ਤੇ ਸੁਖਬੀਰ ਨੇ ਦਿੱਤੀ..
ਇਸ ਮੌਕੇ ਅਰਥੀ ਨੂੰ ਮੋਢਾ ਸਪੁੱਤਰ ਮਨਪ੍ਰੀਤ ਸਿੰਘ ਬਾਦਲ ਅਤੇ ਭਤੀਜੇ ਸੁਖਬੀਰ ਸਿੰਘ ਬਾਦਲ ਨੇ ਦਿੱਤਾ।

ਪਿੰਡ ਬਾਦਲ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਪੰਜਾਬ ਪੁਲਿਸ ਦੀ ਜਵਾਨਾਂ ਦੀ ਟੁਕੜੀ ਨੇ ਉਨ੍ਹਾਂ ਨੂੰ ਸਲਾਮੀ ਦਿੱਤੀ। ਇਸ ਮੌਕੇ ਵੱਖ-ਵੱਖ ਆਗੂ ਵੀ ਬਾਦਲ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਹੋਏ ਸਨ।

  • Share this:
  • Facebook share img
  • Twitter share img
  • Linkedin share img
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਛੋਟੇ ਭਰਾ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਸਾਬਕਾ ਲੋਕ ਸਭਾ ਮੈਂਬਰ ਗੁਰਦਾਸ ਸਿੰਘ ਬਾਦਲ  ਬੀਤੀ ਰਾਤ ਫੋਰਟਿਸ ਹਸਪਤਾਲ ਮੋਹਾਲੀ ਵਿਖੇ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਦਾ ਅੱਜ ਪਿੰਡ ਬਾਦਲ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਪੰਜਾਬ ਪੁਲਿਸ ਦੀ ਜਵਾਨਾਂ ਦੀ ਟੁਕੜੀ ਨੇ ਉਨ੍ਹਾਂ ਨੂੰ ਸਲਾਮੀ ਦਿੱਤੀ। ਇਸ ਮੌਕੇ ਵੱਖ-ਵੱਖ ਆਗੂ ਵੀ ਬਾਦਲ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਹੋਏ ਸਨ।

ਜਦੋਂ ਛੋਟੇ ਪ੍ਰਤੀ ਵੱਡੇ ਦਾ 'ਮੋਹ' ਛਲਕਿਆ

ਭਰਾ ਦੀ ਮ੍ਰਿਤਕ ਦੇਹ ਵੇਖ ਕੇ ਵੱਡੇ ਬਾਦਲ ਫੁੱਟ ਪਏ ਅਤੇ ਉਨ੍ਹਾਂ ਦੇਹ ਵਾਲੇ ਬਕਸੇ ਉੱਪਰ ਸਿਰ ਰੱਖ ਵਿਰਲਾਪ ਕਰਨ ਲੱਗੇ। ਬਾਦਲ ਨੇ ਕਿਹਾ ਕਿ ਮੈਂ ਜਿੰਦਗੀ ਵਿਚ ਕਦੀ ਰੋਇਆ ਨਹੀ ਸੀ ਪਰ ਅੱਜ ਭਰਾ ਨੇ ਰੁਆ ਦਿੱਤਾ ਹੈ।ਬਾਦਲ ਨੇ ਗਿਲਾ ਕੀਤਾ ਕਿ ਉਹ ਤਾਂ ਆਖਰੀ ਵਾਰ ਦਾਸ ਜੀ ਨੂੰ ਵੇਖ ਨਾ ਸਕੇ। ਇਸ ਮੌਕੇ ਉਨ੍ਹਾਂ ਆਖਿਆ ਕਿ ਲੋਕੋ ਦਾਸ ਜੀ ਵਰਗਾ ਭਰਾ ਦੁਨੀਆ ਵਿਚ ਨਹੀਂ ਹੋ ਸਕਦਾ। ਇਸ ਮੌਕੇ ਸੁਖਬੀਰ ਸਿੰਘ ਬਾਦਲ, ਮਨਪ੍ਰੀਤ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਹੋਰ ਪਰਿਵਾਰਕ ਮੈਬਰਾਂ ਨੇ ਵੱਡੇ ਬਾਦਲ ਨੂੰ ਦਿਲਾਸਾ ਦਿੰਦੇ ਸੰਭਾਲਿਆ।
ਭਰਾ ਦੇ ਅੰਤਿਮ ਦਰਸ਼ਨ ਮੌਕੇ ਬੋਲੇ ਵੱਡੇ ਬਾਦਲ-'ਮੈਂ ਜਿੰਦਗੀ 'ਚ ਕਦੀ ਰੋਇਆ ਨਹੀ ਸੀ ਪਰ ਅੱਜ ਭਰਾ ਨੇ ਰੁਲਾ ਦਿੱਤਾ'
ਸਾਬਕਾ ਮੁੱਖ ਮੰਤਰੀ ਪ੍ਰਕਾਸ ਬਾਦਲ ਪਿੰਡ ਬਾਦਲ ਵਿੱਚ ਅੰਤਿਮ ਦਰਸ਼ਨਾਂ ਮੌਕੇ ਭਰਾ ਨੂੰ ਦੇਖ ਕੇ ਉਹ ਭਾਵੁਕ ਹੋ ਗਏ ਤੇ ਰੋਣ ਲੱਗੇ।


ਅਰਥੀ ਨੂੰ ਮਨਪ੍ਰੀਤ ਅਤੇ ਸੁਖਬੀਰ ਨੇ ਦਿੱਤਾ ਮੋਢਾ

ਅੰਤਿਮ ਯਾਤਰਾ ਢਾਣੀ ਪਿੰਡ ਬਾਦਲ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਸ਼ਮਸ਼ਾਨਘਾਟ ਨੂੰ ਚੱਲੀ। ਇਸ ਮੌਕੇ ਅਰਥੀ ਨੂੰ ਮੋਢਾ ਸਪੁੱਤਰ ਮਨਪ੍ਰੀਤ ਸਿੰਘ ਬਾਦਲ ਅਤੇ ਭਤੀਜੇ ਸੁਖਬੀਰ ਸਿੰਘ ਬਾਦਲ ਨੇ ਦਿੱਤਾ।



ਮ੍ਰਿਤਕ ਦੇਹ ਨੂੰ ਅਗਨੀ ਮਨਪ੍ਰੀਤ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਦਿੱਤੀ

ਮਿ੍ਰਤਕ ਦੇਹ ਨੂੰ ਅਗਨੀ ਸਪੁੱਤਰ ਮਨਪ੍ਰੀਤ ਸਿੰਘ ਬਾਦਲ ਅਤੇ ਭਤੀਜੇ ਸੁਖਬੀਰ ਸਿੰਘ ਬਾਦਲ ਨੇ ਦਿੱਤੀ। ਇਸ ਮੌਕੇ ਡੇਰਾ ਰਾਧਾ ਸੁਆਮੀ ਮੁਖੀ ਗੁਰਿੰਦਰ ਸਿੰਘ ਢਿੱਲੋਂ, ਕੈਬਨਿਟ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ, ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ, ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ, ਸਿਕੰਦਰ ਸਿੰਘ ਮਲੂਕਾ, ਜਨਮੇਜਾ ਸਿੰਘ ਸੇਖੋਂ, ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ, ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਧਾਇਕ ਗਿੱਦੜਬਾਹਾ, ਵਿਧਾਇਕ ਕੁਲਬੀਰ ਸਿੰਘ ਜੀਰਾ, ਤੇਜਿੰਦਰ ਸਿੰਘ ਮਿੱਡੂਖੇੜਾ, ਹਰਪ੍ਰੀਤ ਸਿੰਘ ਕੋਟਭਾਈ ਸਮੇਤ ਵੱਖ-ਵੱਖ ਪ੍ਰਸ਼ਾਸਨਿਕ ਅਧਿਕਾਰੀ ਅਤੇ ਆਗੂ ਮੌਜੂਦ ਸਨ।



ਦੱਸ ਦੇਈਏ ਕਿ ਪਤਨੀ ਦੇ ਦੇਹਾਂਤ ਤੋਂ ਬਾਅਦ ਗੁਰਦਾਸ ਬਾਦਲ ਦੀ ਸਿਹਤ ਖਰਾਬ ਹੋ ਗਈ ਸੀ। ਇਸ ਤੋਂ ਬਾਅਦ ਉਹਨਾਂ ਨੂੰ ਫੋਰਟਿਸ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਕੱਲ ਰਾਤ ਰਾਤ ਉਹਨਾਂ ਨੇ ਆਖਰੀ ਸਾਹ ਲਏ। ਉਹਨਾਂ ਦੇ ਬੇਟੇ ਮਨਪ੍ਰੀਤ ਬਾਦਲ ਨੇ ਚਿਖਾ ਨੂੰ ਅਗਨੀ ਦਿੱਤੀ। ਮਨਪ੍ਰੀਤ ਬਾਦਲ ਨੇ ਸੋਸ਼ਲ ਮੀਡੀਆ ਜਰੀਏ ਲੋਕਾਂ ਨੂੰ ਅੰਤਿਮ ਸਸਕਾਰ ਵਿਚ ਸ਼ਾਮਿਲ ਨਾ ਹੋਣ ਦੀ ਅਪੀਲ ਕੀਤੀ ਸੀ ਪਰ ਫਿਰ ਵੱਡੀ ਗਿਣਤੀ ਵਿਚ ਲੋਕ ਸ਼ਾਮਿਲ ਹੋਏ।

ਗੁਰਦਾਸ ਬਾਦਲ(Gurdas Singh Badal ) ਨੇ ਲੰਬੀ ਤੋਂ ਅਸੈਂਬਲੀ ਦੀ ਚੋਣ 2012 ਵਿਚ ਪ੍ਰਕਾਸ਼ ਬਾਦਲ ਵਿਰੁੱਧ ਲੜਾਈ ਵਿਚ ਅਸਫਲ ਤੌਰ 'ਤੇ ਲੜੀ ਸੀ। ਹਾਲਾਂਕਿ, ਦੋਹਾਂ ਭਰਾਵਾਂ,' ਪਾਸ਼ '(ਪ੍ਰਕਾਸ਼) ਅਤੇ' ਦਾਸ '(ਗੁਰਦਾਸ) ਵਿਚਕਾਰ ਨਿਜੀ ਸੰਬੰਧ ਬਰਕਰਾਰ ਹੈ ਅਤੇ ਉਹ ਅਕਸਰ ਮਿਲਦੇ ਰਹਿੰਦੇ ਸਨ। ਉਨ੍ਹਾਂ ਦੇ ਰਾਜਨੀਤਿਕ ਵਿਛੋੜੇ ਤੋਂ ਪਹਿਲਾਂ, ਲੋਕਾਂ ਨੇ ਉਨ੍ਹਾਂ ਨੂੰ '' ਪਾਸ਼ ਤੇ ਦਾਸ ਦੀ ਜੋੜੀ '' ਕਿਹਾ, ਕਿਉਂਕਿ ਗੁਰਦਾਸ ਆਪਣੇ ਵੱਡੇ ਭਰਾ ਲਈ ਚੋਣ ਮੈਨੇਜਰ ਦੀ ਭੂਮਿਕਾ ਨਿਭਾਉਂਦਾ ਸਨ।

ਗੁਰਦਾਸ ਬਾਦਲ ਪੰਜਾਬ ਦੀ ਸਿਆਸਤ, ਖਾਸਕਰ ਅਕਾਲੀ ਸਿਆਸਤ ਦੇ ਥੰਮ ਰਹੇ ਹਨ। ਸਦਾ ਆਪਣੇ ਵੱਡੇ ਭਰਾ ਪ੍ਰਕਾਸ਼ ਸਿੰਘ ਬਾਦਲ ਨਾਲ ਇੱਕ ਸਾਏ ਵਾਂਗ ਵਿਚਰਦੇ ਰਹੇ, ਆਮ ਤੌਰ ਤੇ ਉਹ ਲੰਬੀ ਹਲਕੇ ਦੀ ਸਿਆਸਤ ਵਿਚ ਹੀ ਰੁਚੀ ਰੱਖਦੇ ਸਨ। ਪਰ ਪੂਰੇ ਪੰਜਾਬ ਦੀ ਸਿਆਸਤ ਵਿਚ ਉਹਨਾਂ ਦਾ ਸਿੱਕਾ ਚਲਦਾ ਸੀ, ਜਦੋਂ ਵੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੀ ਵਾਗਡੋਰ ਸੰਭਾਲੀ, ਗੁਰਦਾਸ ਬਾਦਲ ਨੇ ਪਰਦੇ ਦੇ ਪਿੱਛੇ ਰਹਿ ਕੇ ਆਪਣੇ ਵੱਡੇ ਭਰਾ ਦੀ ਵਿਰਾਸਤ ਨੂੰ ਸੰਭਾਲਿਆ ਤੇ ਕਦੇ ਡੋਲਣ ਨਾਂ ਦਿੱਤਾ । ਇਹ ਸਿਲਸਿਲਾ 2002 ਦੀ ਸਿਆਸਤ ਤੱਕ ਜਾਰੀ ਰਿਹਾ ਪਰ ਜਦੋ 2007 ਵਿਚ ਦੁਬਾਰਾ ਅਕਾਲੀ ਸਰਕਾਰ ਬਣੀ ਤਾਂ ਕੁਝ ਸਮੇਂ ਬਾਅਦ ਪਰਿਵਾਰਿਕ ਰਿਸ਼ਤਿਆਂ ਚ ਖਟਾਸ ਪੈ ਗਈ ਤੇ ਮਨਪ੍ਰੀਤ ਬਾਦਲ ਨੇ ਸੁਖਬੀਰ ਤੋਂ ਵੱਖਰਾ ਰਾਹ ਅਖਤਿਆਰ ਕਰ ਲਿਆ । ਇਹ ਸਿਆਸੀ ਦੁਫੇੜ ਵੀ ਦੋਹਾਂ ਭਰਾਵਾਂ ਦੇ ਪਿਆਰ ਵਿਚ ਕੋਈ ਰੋੜ੍ਹਾ ਨਹੀਂ ਬਣ ਸਕਿਆ ਇਹ ਸੁਖਬੀਰ ਤੇ ਮਨਪ੍ਰੀਤ ਵੀ ਚੰਗੀ ਤਰ੍ਹਾਂ ਜਾਣਦੇ ਹਨ । ਗੁਰਦਾਸ ਬਾਦਲ 1971 ਵਿਚ ਫਾਜਿਲਕਾ ਤੋਂ ਲੋਕ ਸਭਾ ਦੇ ਮੈਂਬਰ ਬਣੇ ਹਨ। ਇਸ ਤੋਂ ਬਾਅਦ 1977 ਤੋਂ ਲੰਬੀ ਤੋਂ ਵਿਧਾਇਕ ਬਣੇ।

ਨਿਮਰ ਤੇ ਹੱਸਮੁੱਖ ਸੁਭਾਅ ਵਜੋਂ ਜਾਣੇ ਜਾਂਦੇ ਸਨ ਗੁਰਦਾਸ ਬਾਦਲ

ਗੁਰਦਾਸ ਬਾਦਲ ਦਾ ਜਨਮ 6 ਅਗਸਤ 1931 ਨੂੰ ਨਾਨਕੇ ਪਿੰਡ ਅਬੁਲਖੁਰਾਣਾ 'ਚ ਹੋਇਆ। ਉਸ ਦਾ ਮਾਲਵੇ ਦੇ ਜ਼ਿੰਮੀਦਾਰਾਂ ਦੀ ਧੀ ਹਰਮੰਦਰ ਕੌਰ ਨਾਲ ਵਿਆਹ ਹੋਇਆ।ਇਸ ਤੋਂ ਬਾਅਦ ਗੁਰਦਾਸ ਬਾਦਲ ਦੇ ਘਰ  ਬੇਟੀ ਰਾਜਪ੍ਰੀਤ ਕੌਰ ਤੇ ਮਨਪ੍ਰੀਤ ਬਾਦਲ ਨੇ ਜਨਮ ਲਿਆ।ਮਨਪ੍ਰੀਤ ਬਾਦਲ ਪੰਜਾਬ ਦੇ ਵਿੱਤ ਮੰਤਰੀ ਬਣੇ ਹਨ।

ਗੁਰਦਾਸ ਦੀ ਪਤਨੀ ਹਰਮੰਦਰ ਕੌਰ(Harmandir Kaur) ਦਾ ਇਸ ਸਾਲ 19 ਮਾਰਚ ਨੂੰ ਇਥੇ ਪਿੰਡ ਬਾਦਲ(Badal village) ਵਿਖੇ ਪਰਿਵਾਰ ਦੇ ਫਾਰਮ ਹਾਊਸ ਵਿਖੇ ਦੇਹਾਂਤ ਹੋ ਗਿਆ ਸੀ। ਉਨ੍ਹਾ ਦੇ ਪਿੱਛੇ ਬੇਟਾ ਮਨਪ੍ਰੀਤ ਅਤੇ ਇਕ ਬੇਟੀ ਹੈ। ਉਨ੍ਹਾਂ ਨੇ 1971 ਵਿੱਚ ਫਾਜ਼ਿਲਕਾ ਤੋਂ ਲੋਕ ਸਭਾ ਦੀ ਚੋਣ ਜਿੱਤੀ ਸੀ। ਇਸਤੋਂ ਪਹਿਲਾਂ, ਉਸਨੇ ਮਾਰਚ 1967 ਤੋਂ ਅਪ੍ਰੈਲ 1969 ਤੱਕ ਵਿਧਾਨ ਸਭਾ ਦੇ ਮੈਂਬਰ (MLC)) ਦੇ ਵਜੋਂ ਸੇਵਾ ਨਿਭਾਈ।
First published: May 15, 2020, 2:34 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading