Home /punjab /

ਕਿਸਾਨਾਂ ਨੂੰ ਝੋਨੇ ਦੀ ਫਸਲ ਦੀ 1053.13 ਕਰੋੜ ਰੁਪਏ ਦੀ ਅਦਾਇਗੀ

ਕਿਸਾਨਾਂ ਨੂੰ ਝੋਨੇ ਦੀ ਫਸਲ ਦੀ 1053.13 ਕਰੋੜ ਰੁਪਏ ਦੀ ਅਦਾਇਗੀ

ਮੰਡੀਆਂ ਵਿਖੇ ਫਸਲਾਂ ਦੀ ਜਾਣਕਾਰੀ ਦੇਂਦੇ ਹੋਏ ਡਿਪਟੀ ਕਮਿਸ਼ਨਰ

ਮੰਡੀਆਂ ਵਿਖੇ ਫਸਲਾਂ ਦੀ ਜਾਣਕਾਰੀ ਦੇਂਦੇ ਹੋਏ ਡਿਪਟੀ ਕਮਿਸ਼ਨਰ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ 02 ਨਵੰਬਰ ਤੱਕ 670300 ਮੀਟਰਕ ਟਨ ਝੋਨੇ ਦੀ ਆਮਦ ਹੋਈ ਸੀ, ਜਿਸ ਵਿਚੋਂ 663010 ਮੀਟਰਕ ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ। ਪਨਗਰੇਨ ਵਲੋਂ 250276, ਮਾਰਕਫੈੱਡ ਵਲੋਂ 164396, ਪਨਸਪ ਵਲੋਂ 157367, ਵੇਅਰਹਾਊਸ ਵਲੋਂ 79972, ਐਫ.ਸੀ.ਆਈ ਵਲੋਂ 9922 ਅਤੇ ਟਰੇਡਰਜ਼ ਵਲੋਂ 1077 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ।

ਹੋਰ ਪੜ੍ਹੋ ...
  • Share this:

ਜਤਿਨ ਸ਼ਰਮਾ, ਗੁਰਦਾਸਪੁਰ:

ਜ਼ਿਲ੍ਹੇ ਅੰਦਰ ਕਿਸਾਨਾਂ ਨੂੰ ਝੋਨੇਦੀ ਫਸਲ ਦੀ 1053.13 ਕੋਰੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ, ਜੋ 90 ਫੀਸਦ ਬਣਦੀ ਹੈ ਅਤੇ ਮੰਡੀਆਂ ਵਿਚ ਫਸਲ ਦੀ 96 ਫੀਸਦ ਚੁਕਾਈ ਹੋ ਚੁੱਕੀ ਹੈ। ਜ਼ਿਲ੍ਹੇ ਅੰਦਰ ਝੋਨੇ ਦੀ ਖਰੀਦ ਪ੍ਰਕਿਰਿਆ ਦਾ ਜਾਇਜ਼ਾ ਲੈਂਦੇ ਹੋਏ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਕਿਹਾ ਕਿ ਸਰਕਾਰ ਵਲੋਂ ਜਾਰੀ ਹਦਾਇਤਾਂ ਦਾ ਪਾਲਣਾ ਕਰਦੇ ਹੋਏ ਖਰੀਦ ਪ੍ਰਕਿਰਿਆ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹੀ ਜਾਵੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ 02 ਨਵੰਬਰ ਤੱਕ 670300 ਮੀਟਰਕ ਟਨ ਝੋਨੇ ਦੀ ਆਮਦ ਹੋਈ ਸੀ, ਜਿਸ ਵਿਚੋਂ 663010 ਮੀਟਰਕ ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ। ਪਨਗਰੇਨ ਵਲੋਂ 250276, ਮਾਰਕਫੈੱਡ ਵਲੋਂ 164396, ਪਨਸਪ ਵਲੋਂ 157367, ਵੇਅਰਹਾਊਸ ਵਲੋਂ 79972, ਐਫ.ਸੀ.ਆਈ ਵਲੋਂ 9922 ਅਤੇ ਟਰੇਡਰਜ਼ ਵਲੋਂ 1077 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ। ਇਸ ਸਾਲ ਮੰਡੀਆਂ ਵਿਚ ਕਰੀਬ 7 ਲੱਖ 03 ਮੀਟਰਕ ਟਨ ਝੋਨਾ ਆਉਣ ਦੀ ਸੰਭਾਵਨਾ ਹੈ।

ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਫਸਲ ਦੀ ਰਹਿੰਦ-ਖੂੰਹਦ ਨਾ ਸਾੜਨ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਨਾੜ ਨੂੰ ਅੱਗ ਨਾ ਲਾਉਣ। ਉਨ੍ਹਾਂ ਕਿਹਾ ਕਿ ਆਪਣੀ, ਆਪਣੇ ਪਰਿਵਾਰ ਦੇ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਫਸਲ ਦੀ ਰਹਿੰਦ-ਖੂੰਹਦ ਨੂੰ ਪੈਲੀ ਵਿਚ ਹੀ ਵਾਹਿਆ ਜਾਵੇ। ਇਸ ਨਾਲ ਜਿੱਥੇ ਮਿੱਤਰ ਕੀੜੇ ਬੱਚਦੇ ਹਨ, ਉਸ ਦੇ ਨਾਲ-ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵੱਧਦੀ ਹੈ।

Published by:Amelia Punjabi
First published:

Tags: Crops, Farmers, Gurdaspur, Paddy, Punjab, Punjab farmers