Home /punjab /

ਇਨ੍ਹਾਂ ਬੱਚਿਆਂ ਦੀ ਕਹਾਣੀ ਸੁਣ ਕੇ ਤੁਹਾਡੀਆਂ ਅੱਖਾਂ 'ਚ ਆ ਜਾਣਗੇ ਹੰਝੂ 

ਇਨ੍ਹਾਂ ਬੱਚਿਆਂ ਦੀ ਕਹਾਣੀ ਸੁਣ ਕੇ ਤੁਹਾਡੀਆਂ ਅੱਖਾਂ 'ਚ ਆ ਜਾਣਗੇ ਹੰਝੂ 

ਲਾਚਾਰੀ

ਲਾਚਾਰੀ ਦੀ ਜ਼ਿੰਦਗੀ ਜਿਊਣ ਲਈ ਮਜਬੂਰ ਘਰ ਬੈਠੇ ਹੋਏ ਬੱਚੇ

ਪਿੰਡ ਰਾਮਦਿਵਾਲੀ ਦੇ ਛੋਟੇ-ਛੋਟੇ ਇਹ 4 ਬੱਚੇ ਜਿਹਨਾਂ ਦੇ ਸਿਰ ਉੱਤੇ ਇਹਨਾਂ ਦੇ ਮਾਂ ਬਾਪ ਦਾ ਸਾਇਆ ਉੱਠ ਚੁੱਕਾ ਹੈ। 2 ਮਹੀਨੇ ਪਹਿਲਾਂ ਮਾਂ ਨੂੰ ਘਰ ਵਿੱਚ ਕਰੰਟ ਲੱਗਣ ਨਾਲ ਉਸਦੀ ਮੌਤ ਹੋ ਗਈ ਅਜੇ ਉਸਦੇ ਵਿਛੋੜੇ ਦੇ ਜ਼ਖਮ ਵੀ ਨਹੀਂ ਭਰੇ ਸੀ ਕਿ ਬਾਪ ਵੀ ਇਹਨਾਂ 3 ਧੀਆਂ ਅਤੇ 2 ਸਾਲ ਦੇ ਲੜਕੇ ਨੂੰ ਛੱਡ ਕੇ ਇਸ ਸੰਸਾਰ ਚੋਂ ਚਲਾ ਗਿਆ। ਪਿੰਡਵਾਸੀਆਂ ਨੇ ਇਹਨਾਂ ਬੱਚਿਆਂ ਦੀ ਮਦਦ ਲਈ ਸਰਕਾਰ ਤੇ ਲੋਕਾਂ ਅਗੇ ਅਪੀਲ ਕੀਤੀ 

ਹੋਰ ਪੜ੍ਹੋ ...
 • Share this:
  ਜਤਿਨ ਸ਼ਰਮਾ
  ਗੁਰਦਾਸਪੁਰ---ਦੀਵਾਲੀ ਦਾ ਤਿਉਹਾਰ ਹਰ ਵਰਗ ਦੇ ਲੋਕ ਬਹੁਤ ਖ਼ੁਸ਼ੀਆਂ ਅਤੇ ਚਾਵਾਂ ਨਾਲ ਮਨਾਉਂਦੇ ਹਨ। ਪਰ ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਇਹਨਾਂ ਛੋਟੇ-ਛੋਟੇ ਬੱਚਿਆਂ ਦੇ ਲਈ ਦੀਵਾਲੀ ਦਾ ਤਿਉਹਾਰ ਤਾਂ ਇਹਨਾਂ ਦੀ ਜ਼ਿੰਦਗੀ 'ਚ ਅਜਿਹਾ ਹਨੇਰਾ ਕਰ ਕੇ ਚਲਾ ਗਿਆ ਜਿਸ ਦਾ ਚਾਨਣ ਕਦੇ ਵੀ ਨਹੀਂ ਹੋ ਸਕਦਾ। ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਰਾਮਦਿਵਾਲੀ ਦੇ ਛੋਟੇ-ਛੋਟੇ ਇਹ 4 ਬੱਚੇ ਜਿਹਨਾਂ ਦੇ ਸਿਰ ਉੱਤੇ ਇਹਨਾਂ ਦੇ ਮਾਂ ਬਾਪ ਦਾ ਸਾਇਆ ਉੱਠ ਚੁੱਕਾ ਹੈ।

  2 ਮਹੀਨੇ ਪਹਿਲਾਂ ਮਾਂ ਨੂੰ ਘਰ ਵਿੱਚ ਕਰੰਟ ਲੱਗਣ ਨਾਲ ਉਸਦੀ ਮੌਤ ਹੋ ਗਈ ਅਜੇ ਉਸਦੇ ਵਿਛੋੜੇ ਦੇ ਜ਼ਖਮ ਵੀ ਨਹੀਂ ਭਰੇ ਸੀ ਕਿ ਬਾਪ ਵੀ ਇਹਨਾਂ 3 ਧੀਆਂ ਅਤੇ 2 ਸਾਲ ਦੇ ਲੜਕੇ ਨੂੰ ਛੱਡ ਕੇ ਚਲਾ ਗਿਆ। ਪਿੰਡ ਵਾਲਿਆਂ ਦੇ ਮੁਤਾਬਿਕ ਇਨ੍ਹਾਂ ਬੱਚਿਆਂ ਦੀ ਮਾਂ ਨੂੰ ਘਰ ਵਿਚ ਹੀ ਪੱਖੇ ਨਾਲ ਕਰੰਟ ਲੱਗਣ ਨਾਲ ਮੌਤ ਹੋ ਗਈ ਦੀ ਅਤੇ ਹੁਣ ਇਨ੍ਹਾਂ ਦੇ ਪਿਤਾ ਦੀ ਵੀ ਅਚਾਨਕ ਮੌਤ ਹੋ ਗਈ। ਜਿਸ ਨਾਲ ਸਾਰੇ ਪਿੰਡ ਵਿਚ ਸ਼ੋਕ ਦੀ ਲਹਿਰ ਹੈ। ਇਹਨਾਂ ਬੱਚਿਆਂ ਕੋਲ ਨਾ ਤਾਂ ਕੋਈ ਚੰਗਾ ਘਰ ਹੈ ਜਿਸ ਵਿੱਚ ਇਹ ਰਹਿ ਸਕਣ ਅਤੇ ਜੇਕਰ ਰਿਸ਼ਤੇਦਾਰਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਇੰਨੇ ਜੋਗ ਨਹੀਂ ਹਨ ਕਿ ਇਨ੍ਹਾਂ ਬੱਚਿਆਂ ਦੀ ਪਰਵਰਿਸ਼ ਕਰ ਸਕਣ।

  ਰਿਸ਼ਤੇਦਾਰ ਅਤੇ ਪਿੰਡ ਵਾਸੀ ਇਹਨਾਂ ਬੱਚਿਆਂ ਦੀ ਮਦਦ ਲਈ ਅਪੀਲ ਕਰ ਰਹੇ ਹਨ ਤਾਂ ਜੋ ਇਹਨਾਂ ਬੱਚਿਆਂ ਦੀ ਪਰਵਰਿਸ਼ ਹੋ ਸਕੇ ਅਤੇ ਇਹ ਵੀ ਪੜ ਲਿੱਖ ਕੇ ਚੰਗੇ ਇਨਸਾਨ ਬਣ ਸਕਣ।
  First published:

  Tags: Children, Gurdaspur

  ਅਗਲੀ ਖਬਰ