Home /punjab /

4 ਸਾਲ ਦੇ ਇਸ ਬੱਚੇ ਨੂੰ ਹੈ ਡਾਇਨਾਸੋਰਾਂ ਬਾਰੇ ਅਦਭੁਤ ਗਿਆਨ, ਗਿਨੀਜ਼ ਬੁੱਕ ਆਫ਼ ਰਿਕਾਰਡ `ਚ ਨਾਂ ਦਰਜ

4 ਸਾਲ ਦੇ ਇਸ ਬੱਚੇ ਨੂੰ ਹੈ ਡਾਇਨਾਸੋਰਾਂ ਬਾਰੇ ਅਦਭੁਤ ਗਿਆਨ, ਗਿਨੀਜ਼ ਬੁੱਕ ਆਫ਼ ਰਿਕਾਰਡ `ਚ ਨਾਂ ਦਰਜ

ਇੰਡੀਆ

ਇੰਡੀਆ ਬੁੱਕ ਆਫ ਰਿਕਾਰਡ ਵਿਚ ਨਾਮ ਦਰਜ ਕਰਵਾਉਣ ਵਾਲੇ ਬੱਚੇ ਦੀ ਤਸਵੀਰ

World Record: ਹਰਨਵ ਦੀ ਮਾਂ ਨੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਉਸਦਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ ਕਰਵਾਇਆ ਜਾਵੇ। ਉਨ੍ਹਾਂ ਕਿਹਾ, ''ਇਸ ਸਮੇਂ 7 ਸਾਲ ਦੇ ਇਕ ਲੜਕੇ ਨੇ 100 ਡਾਇਨਾਸੋਰਾਂ ਦੇ ਨਾਂ ਯਾਦ ਕਰਕੇ ਇਹ ਰਿਕਾਰਡ ਬਣਾਇਆ ਹੈ ਅਤੇ ਅਸੀਂ ਹਰਨਵ ਨੂੰ ਇਸ ਰਿਕਾਰਡ ਨੂੰ ਤੋੜਨ ਲਈ ਤਿਆਰ ਕਰ ਰਹੇ ਹਾਂ।''

ਹੋਰ ਪੜ੍ਹੋ ...
  • Share this:
    ਜਤਿਨ ਸ਼ਰਮਾ


    ਗੁਰਦਾਸਪੁਰ: ਗੁਰਦਾਸਪੁਰ ਦੇ 4 ਸਾਲਾ ਲੜਕੇ ਹਰਨਵ ਨੇ ਇੰਡੀਆ ਬੁੱਕ ਆਫ ਰਿਕਾਰਡ (India Book of Records) ਵਿੱਚ ਆਪਣਾ ਨਾਂ ਦਰਜ ਕਰਵਾ ਕੇ ਆਪਣੇ ਜ਼ਿਲ੍ਹੇ ਅਤੇ ਆਪਣੇ ਪਰਿਵਾਰ ਦਾ ਨਾਂ ਰੌਸ਼ਨ ਕੀਤਾ ਹੈ।ਰਿਕਾਰਡ ਦਰਜ ਕਰਵਾਉਣ ਵਾਲੇ ਬਚੇ ਨੂੰ ਡਾਇਨਾਸੌਰਾਂ (Dinosaurs) ਦੀਆਂ 60 ਤੋਂ ਵੱਧ ਪ੍ਰਜਾਤੀਆਂ ਦੇ ਅਤੇ 100 ਤੋਂ ਵੱਧ ਜਾਨਵਰਾਂ (Animals) ਅਤੇ ਪੰਛੀਆਂ (Birds) ਦੇ ਨਾਮ ਜ਼ੁਬਾਨੀ ਯਾਦ ਹਨ। ਇਸ ਚਾਰ ਸਾਲਾ ਬੱਚੇ ਦੀ ਮਾਂ ਨੇ ਦੱਸਿਆ ਕਿ ਹਰਨਵ ਨੂੰ ਬਚਪਨ ਤੋਂ ਹੀ ਬਾਕੀ ਬੱਚਿਆਂ ਦੀ ਤਰ੍ਹਾਂ ਕਾਰਟੂਨ (Cartoons) ਦੇਖਣ ਦਾ ਸ਼ੌਕ ਨਹੀਂ ਸੀ। ਉਹ ਬਚਪਨ ਤੋਂ ਹੀ ਡਾਇਨੋਸੌਰਸਦੇ ਵਿੱਚ ਦਿਲਚਸਪੀ ਰੱਖਦਾ ਹੈਅਤੇ ਉਹ ਕਈ ਸਮੇਂ ਤੱਕ ਡਾਇਨਾਸੋਰ ਦੀਆਂ ਤਸਵੀਰਾਂ ਬਣਾਉਂਦਾ ਰਹਿੰਦਾ ਹੈ।

    ਉਨ੍ਹਾਂ ਕਿਹਾ ਕਿ ਇਸ ਦੇ ਰੁਝਾਨ ਨੂੰ ਦੇਖਦੇ ਹੋਏ ਇਸ ਦੀ ਤਿਆਰੀ ਇੰਡੀਆ ਬੁੱਕ ਆਫ ਰਿਕਾਰਡ ਲਈ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ 47 ਡਾਇਨਾਸੌਰਾਂ ਦੇ ਨਾਂ ਯਾਦ ਕਰਨ ਦਾ ਰਿਕਾਰਡ ਚਾਰ ਸਾਲ ਦੇ ਬੱਚੇ ਦੇ ਨਾਂ ਸੀ ਅਤੇ ਹਰਨਵ ਨੇ 64 ਡਾਇਨਾਸੌਰਾਂ ਦੇ ਨਾਂ ਯਾਦ ਕਰਕੇ ਇਹ ਰਿਕਾਰਡ ਆਪਣੇ ਨਾਂ ਕੀਤਾ ਹੈ।

    ਹਰਨਵ ਦੀ ਮਾਂ ਨੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਉਸਦਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ (Genius Book Of World Record) ਵਿੱਚ ਦਰਜ ਕਰਵਾਇਆ ਜਾਵੇ। ਉਨ੍ਹਾਂ ਕਿਹਾ, ''ਇਸ ਸਮੇਂ 7 ਸਾਲ ਦੇ ਇਕ ਲੜਕੇ ਨੇ 100 ਡਾਇਨਾਸੋਰਾਂ ਦੇ ਨਾਂ ਯਾਦ ਕਰਕੇ ਇਹ ਰਿਕਾਰਡ ਬਣਾਇਆ ਹੈ ਅਤੇ ਅਸੀਂ ਹਰਨਵ ਨੂੰ ਇਸ ਰਿਕਾਰਡ ਨੂੰ ਤੋੜਨ ਲਈ ਤਿਆਰ ਕਰ ਰਹੇ ਹਾਂ।''
    Published by:Amelia Punjabi
    First published:

    Tags: Child, Gurdaspur, Prodigy

    ਅਗਲੀ ਖਬਰ