ਜਤਿਨ ਸ਼ਰਮਾ
ਗੁਰਦਾਸਪੁਰ: ਕਿਰਤ ਤੇ ਰੋਜ਼ਗਾਰ ਮੰਤਰਾਲਿਆ ਭਾਰਤ ਸਰਕਾਰ ਵਲੋਂ ਨੈਸ਼ਨਲ ਡਾਟਾਬੇਸ ਆਫ਼ ਅਨਆਰਗਨਾਈਜਡ ਵਰਕਰ ਅਧੀਨ (e SHRAM ) ਪੋਰਟਲ ਤੇ ਅਨਆਰਗੇਨਾਈਜਡ ਵਰਕਰ ਨੂੰ ਰਜਿਸਟਰਡ ਕਰਨ ਲਈ ਸਰਕਾਰ ਦੇ ਹੁਕਮਾਂ ਡਿਸਟਿਕ ਲੈਵਲ ਇਮਲੀਮੈਨਟੇਸ਼ਨ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ, ਜ਼ਿਲ੍ਹਾ ਪੱਧਰ ਇਮਲੀਮੈਨਟੇਸ਼ਨ ਕਮੇਟੀ ਗੁਰਦਾਸਪੁਰ ਦੀ ਮੁਹੰਮਦ ਇਸਫ਼ਾਕ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਵੱਖ-ਵੱਖ ਵਿਭਾਗਾਂ ਦੇ ਮੁੱਖੀਆਂ ਦੇ ਮੁੱਖੀਆਂ ਨੇ ਸ਼ਿਰਕਤ ਕੀਤੀ।
ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਮੈਂਬਰਾਂ ਨੂੰ ਚਲ ਰਹੀ ਸਕੀਮ ਬਾਰੇ ਜਾਣੂੰ ਕਰਵਾਇਆ ਗਿਆ ਤਾਂ ਜੋ ਇਸ ਸਕੀਮ ਨੂੰ ਕਿਰਤੀਆਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਜਾ ਸਕੇ। ਇਹਨਾਂ ਗੈਰ-ਸੰਗਠਿਤ ਕਿਰਤੀਆਂ ਵਿੱਚ ਮਨਰੇਗਾ ਵਰਕਰ, ਆਸ਼ਾ ਵਰਕਰ , ਆਂਗਣਵਾੜੀ ਵਰਕਰ, ਉਸਾਰੀ ਕਿਰਤੀ, ਪ੍ਰਵਾਸੀ ਮਜ਼ਦੂਰ, ਘਰੇਲੂ ਕਿਰਤੀ, ਖੇਤੀਬਾੜੀ ਨਾਲ ਸਬੰਧਤ ਮਜ਼ਦੂਰ, ਆਤਮ ਨਿਰਭਰ ਕਿਰਤੀ, ਸਟਰੀਟ ਵੈਂਡਰ , ਛੋਟੇ ਦੁਕਾਨਦਾਰ, ਮਾਲੀ, ਦੋਧੀ ਆਦਿ ਸ਼ਾਮਲ ਹਨ। ਇਨ੍ਹਾਂ ਕਿਰਤੀਆਂ ਦੀ ਰਜਿਸਟਰੇਸ਼ਨ ਜ਼ਿਲ੍ਹੇ ਦੇ ਸਾਰੇ ਸੀ.ਐ.ਸੀ.ਸੈਂਟਰਾਂ ਅਤੇ ਸੇਵਾ ਕੇਂਦਰਾਂ ਵਿੱਚ ਬਿਨ੍ਹਾਂ ਕਿਸੇ ਫੀਸ ਤੋਂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਰਜਿਸਟਰ ਹੋਣ ਲਈ ਕਿਰਤੀ ਤੇ login ਕਰਕੇ ਆਪਣੇ ਮੋਬਾਇਲ ਤੋਂ ਖੁਦ ਰਜਿਸਟਰੇਸ਼ਨ ਕਰਵਾ ਸਕਦਾ ਹੈ।
ਰਜਿਸਟਰਡ ਹੋਣ ਲਈ ਕਿਰਤੀ ਪਾਸ ਅਧਾਰ ਕਾਰਡ, ਮੋਬਾਇਲ ਨੰਬਰ ਅਤੇ ਬੈਂਕ ਦੀ ਪਾਸ ਬੁੱਕ ਹੋਣੀ ਜ਼ਰੂਰੀ ਹੈ। ਕਮਿਸ਼ਨਰ-ਕਮ-ਚੇਅਰਮੈਨ, ਜ਼ਿਲ੍ਹਾ ਪੱਧਰੀ ਇਮਲੀਮੈਨਟੇਸ਼ਨ ਕਮੇਟੀ ਗੁਰਦਾਸਪੁਰ ਵੱਲੋਂ ਸਮੂਹ ਮੈਂਬਰਾਂ ਨੂੰ ਉਕਤਸਬੰਧੀ ਜ਼ਿਲ੍ਹਾ ਗੁਰਦਾਸਪੁਰ ਵਿੱਚ ਵੱਧ ਤੋਂ ਵੱਧ ਰਜਿਸਟਰੇਸ਼ਨ ਕਰਵਾਉਣ ਲਈ ਕਿਹਾ ਗਿਆ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਨਿਵਾਸੀਆਂ ਨੂੰ ਚੱਲ ਰਹੀ ਸਕੀਮ ਦਾ ਵੱਧ ਤੋਂ ਵੱਧ ਲੋਕਾਂ ਨੂੰ ਲਾਭ ਮਿਲ ਸਕੇ । ਉਨ੍ਹਾਂ ਅੱਗੇ ਦੱਸਿਆ ਕਿ 16 ਜੂਨ ਨੂੰ ਜ਼ਿਲ੍ਹੇ ਦੇ ਸਾਰੇ ਸੀ.ਡੀ.ਪੀ.ਓ. ਦਫ਼ਤਰਾਂ ਵਿੱਚ ਸਵੇਰੇ 9-00 ਵਜੇ ਵਿਸ਼ੇਸ਼ ਕੈਂਪ ਲੱਗਣਗੇ, ਜਿਥੇ ਸਪੈਸ਼ਲ ਤੌਰ 'ਤੇ ਆਂਗਣਵਾੜੀ ਵਰਕਰਾਂ ਤੋਂ ਇਲਾਵਾਂ ਅਨ-ਆਰਗੇਨਾਈਜ਼ਡ ਵਰਕਰਾਂ ਦੀ ਰਜਿਸਟਰੇਸ਼ਨ ਕੀਤਾ ਜਾਵੇਗਾ।
ਇਨ੍ਹਾਂ ਕੈਂਪਾਂ ਵਿੱਚ ਕਾਮਨ ਸਰਵਿਸ ਸੈਂਟਰਾਂ ਦੇ ਕਰਮਚਾਰੀਆਂ ਵੱਲੋਂ ਵਿਸ਼ੇਸ਼ ਤੌਰ 'ਤੇ ਸਿਰਕਤ ਕਰਕੇ , ਰਜਿਸਟਰੇਸ਼ਨ ਕੀਤੀ ਜਾਵੇਗੀ। ਰਜਿਸਟਰੇਸ਼ਨ ਕਰਵਾਉਣ ਵਾਲੇ ਕੋਲ ਆਪਣਾ ਆਧਾਰ ਕਾਰਡ, ਮੋਬਾਇਲ ਨੰਬਰ, ਬੈਂਕ ਖਾਤਾ ਨੰਬਰ ਅਤੇ ਆਈ.ਐਫ.ਐਸ.ਸੀ. ਕੋਡ ਹੋਣਾ ਲਾਜਮੀ ਹੈ। ਇਹ ਰਜਿਸਟਰੇਸ਼ਨ ਮੁਫ਼ਤ ਕੀਤੀ ਜਾਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।