Home /News /punjab /

Gurdaspur : ਡਿਊਟੀ 'ਤੇ ਤਾਇਨਾਤ ਫੌਜੀ ਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

Gurdaspur : ਡਿਊਟੀ 'ਤੇ ਤਾਇਨਾਤ ਫੌਜੀ ਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

Gurdaspur : ਡਿਊਟੀ 'ਤੇ ਤਾਇਨਾਤ ਫੌਜੀ ਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

Gurdaspur : ਡਿਊਟੀ 'ਤੇ ਤਾਇਨਾਤ ਫੌਜੀ ਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਕਰਤਾਰ ਸਿੰਘ (38) ਬੰਬੇ ਇੰਜੀਨੀਅਰ 121ਯੂਨਿਟ ਬੀਨਾਗੁਰੀ ਵੈੱਸਟ ਬੰਗਾਲ ਚ ਵਿਖੇ ਡਿਊਟੀ ਨਿਭਾ ਰਿਹਾ ਸੀ, ਬੀਤੀ 27 ਦਸੰਬਰ ਨੂੰ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਰਕੇ ਆਰਮੀ ਹਸਪਤਾਲ ਕਲੱਕਤਾ ਵਿਖੇ ਭਰਤੀ ਕਰਵਾਇਆ ਗਿਆ ਸੀ।

  • Share this:

ਬਿਸ਼ਬਰ ਬਿੱਟੂ

ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਕੋਟਲੀ ਸੂਰਤ ਮੱਲ੍ਹੀ ਦੇ ਜੰਮਪਲ ਫੌਜੀ ਜਵਾਨ ਕਰਤਾਰ ਸਿੰਘ ਦੀ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਤੇ ਇਲਾਜ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਫੌਜੀ ਕਰਤਾਰ ਸਿੰਘ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਇਲਾਕੇ,ਪਰਿਵਾਰ ਅਤੇ ਰਿਸ਼ਤੇਦਾਰਾਂ ਚ ਸੋਗ ਦੀ ਲਹਿਰ ਚੱਲ ਰਹੀ ਹੈ। ਮ੍ਰਿਤਕ ਫੌਜੀ ਜਵਾਨ ਦੇ ਪਿਤਾ ਤਰਲੋਕ ਸਿੰਘ ਤੇ ਹੋਰ ਪਰਿਵਾਰਿਕ ਮੈਂਬਰਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਆਖਿਆ ਕਿ ਉਨ੍ਹਾਂ ਦਾ ਪੁੱਤਰ ਕਰਤਾਰ ਸਿੰਘ (38) ਬੰਬੇ ਇੰਜੀਨੀਅਰ 121ਯੂਨਿਟ ਬੀਨਾਗੁਰੀ ਵੈੱਸਟ ਬੰਗਾਲ ਚ ਵਿਖੇ ਡਿਊਟੀ ਨਿਭਾ ਰਿਹਾ ਸੀ, ਬੀਤੀ 27 ਦਸੰਬਰ ਨੂੰ ਫੌਜੀ ਜਵਾਨ ਕਰਤਾਰ ਸਿੰਘ ਨੂੰ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਰਕੇ ਆਰਮੀ ਹਸਪਤਾਲ ਕਲੱਕਤਾ ਵਿਖੇ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਅਤੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਹੈ।



ਮ੍ਰਿਤਕ ਫੌਜੀ ਜਵਾਨ ਪਿੱਛੇ ਪਤਨੀ, ਦੋ ਬੱਚੇ,ਬਜ਼ੁਰਗ ਮਾਤਾ -ਪਿਤਾ ਛੱਡ ਗਿਆ ਹੈ। ਮਿ੍ਤਕ ਫੌਜੀ ਜਵਾਨ ਕਰਤਾਰ ਸਿੰਘ ਦੀ ਮ੍ਰਿਤਕ ਦੇਹ ਕੱਲ ਉਨ੍ਹਾਂ ਦੇ ਜੱਦੀ ਪਿੰਡ ਕੋਟਲੀ ਸੂਰਤ ਮੱਲ੍ਹੀ ਵਿਖੇ ਲਿਆਂਦੀ ਜਾਵੇਗੀ ਜਿਥੇ ਉਹਨਾਂ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਰ ਕੀਤਾ ਜਾਵੇਗਾ।

Published by:Ashish Sharma
First published:

Tags: Gurdaspur, Heart attack, Indian Army, Kolkata