ਜਤਿਨ ਸ਼ਰਮਾ
ਗੁਰਦਾਸਪੁਰ: ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸਾਂ ਹੇਠ ਗੈਰ-ਸੰਗਠਿਤ ਕਿਰਤੀਆਂ ਦੀ ਨੈਸ਼ਨਲ ਡਾਟਾਬੇਸ ਆਫ਼ ਅਨ-ਆਰਗੇਨਾਈਜ਼ਡ ਵਰਕਰ (e-SHRAM ) ਤਹਿਤ ਰਜਿਸਟਰੇਸ਼ਨ ਕਰਨ ਸਬੰਧੀ ਕਾਮਨ ਸਰਵਿਸ਼ ਸੈਂਟਰ ਵੱਲੋ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਡਾ: ਅਮਨਦੀਪ ਕੌਰ ਵਧੀਕ ਡਿਪਟੀ ਕਮਿਸ਼ਨਰ (ਜ਼/ ਸ਼ਹਿਰੀ ਵਿਕਾਸ ) ਗੁਰਦਾਸਪੁਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ਼ਰਮ ਯੋਗੀ ਮਾਨ-ਧਨ ਯੋਜਨਾ ਤੋ ਵੱਧ ਤੋ ਵੱਧ ਲਾਭ ਲੈਣ।
ਉਨ੍ਹਾਂ ਅੱਗੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋ ਜਾਰੀ ਆਦੇਸ਼ਾਂ ਤਹਿਤ ਵੱਖ-ਵੱਖ ਵਿਭਾਗਾਂ ਨੂੰ ਗੈਰ-ਸੰਗਠਿਤ ਕਿਰਤੀਆਂ ਦੀ ਵੱਧ ਤੋ ਵੱਧ ਰਜਿਸਟਰੇਸ਼ਨ ਕਰਨ ਦੇ ਆਦੇਸ ਦਿੱਤੇ ਗਏ ,ਜਿਸ ਤਹਿਤ ਜ਼ਿਲ੍ਹੇ ਅੰਦਰ ਵਿਸ਼ੇਸ ਕੈਂਪ ਲਗਾਏ ਜਾ ਰਹੇ ਹਨ। ਅੱਜ ਬੀ.ਡੀ.ਪੀ.ੳ ਦਫਤਰ ਸ੍ਰੀ ਹਰਗੋਬਿੰਦਪੁਰ , ਸੀ.ਐਸ ਕਾਹਨੂੰਵਾਨ ਅਤੇ ਬੀ.ਡੀ.ਪੀ.ਓ ਦਫਤਰ ਕਾਦੀਆਂ ਵਿਖੇ ਕੈਪ ਲਗਾਏ ਗਏ। ਉਨ੍ਹਾਂ ਅੱਗੇ ਦੱਸਿਆ ਕਿ ਪ੍ਰਧਾਨ ਮੰਤਰੀ ਸ਼ਰਮ ਯੋਗੀ ਮਾਨ-ਧਨ ਯੋਜਨਾ (PM-SYM) ਦਾ ਕਿਰਤੀ ਜਿਵੇ ਰਿਕਸ਼ਾ ਚਾਲਕ, ਧੋਬੀ, ਰੇਹੜੀ ਲਾਉਣ ਵਾਲੇ, ਸਫਾਈ ਸੇਵਕ, ਕਪੜੇ ਸਿਲਾਈ ਕਰਨ ਵਾਲੇ, ਮਜਦੂਰ, ਮੋਚੀ, ਛੋਟੇ ਕਿਸਾਨ, ਘਰੇਲੂ ਕੰਮ ਕਰਨ ਵਾਲੀਆਂ ਔਰਤਾਂ ਅਤੇ ਹੋਰ ਇਹੋ ਜਿਹੇ ਛੋਟੇ ਕਿੱਤੇ ਨਾਲ ਸਬੰਧਤ, ਸੇਲਰ, ਕੋਲਡ ਸਟੋਰ ਅਤੇ ਮਨਰੇਗਾ ਵਿਚ ਕੰਮ ਕਰਦੇ ਮਜਦੂਰ ਲੈ ਸਕਦੇ ਹਨ। ਜਿੰਨਾਂ ਦੀ ਮਹੀਨਾਵਾਰ ਕਮਾਈ 15,000 ਤੋ ਘੱਟ ਹੈ ਅਤੇ ਉਮਰ 18 ਤੋ 40 ਸਾਲ ਹੋਵੇ ਦਾ ਲਾਭ ਲੈ ਸਕਦੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਉਮਰ ਦੇ ਹਿਸਾਬ ਨਾਲ 55 ਰੁਪਏ ਤੋ ਲੈ ਕੇ 200 ਰੁਪਏ ਤੱਕ ਮਹੀਨਾਂਵਾਰ ਪੰਚਤ ਪ੍ਰਧਾਨ ਮੰਤਰੀ ਸ਼ਰਮ ਯੋਗੀ ਮਾਨ-ਧਨ ਯੋਜਨਾਂ (PM-SYM ) ਖਾਤੇ ਵਿੱਚ ਜਮਾਂ ਕਰਵਾਉਣੀ ਹੋਵੇਗੀ । ਜਿੰਨ੍ਹੇ ਰੁਪਏ ਪੈਨਸ਼ਨ ਹੋਲਡਰ ਖਾਤੇ ਵਿੱਚ ਜਮਾਂ ਕਰਵਾਏਗਾ ਅਤੇ ਉਨੀ ਹੀ ਰਕਮ ਸਰਕਾਰ ਵੀ ਪੈਨਸ਼ਨ ਹੋਲਡਰ ਦੇ ਪ੍ਰਧਾਨ ਮੰਤਰੀ ਸ਼ਰਮ ਯੋਗੀ ਮਾਨ-ਧਨ ਯੋਜਨਾ ( PM-SYM ) ਖਾਤੇ ਵਿੱਚ ਜਮਾਂ ਕਰੇਗੀ। ਪੈਨਸ਼ਨ ਹੋਲਡਰ ਦੀ ਉਮਰ 60 ਸਾਲ ਹੋਣ 'ਤੇ ਉਸ ਨੂੰ ਮਹੀਨਾਵਾਰ ਘੱਟੋ-ਪੈਨਸ਼ਨ 3000 ਰੁਪਏ ਮਿਲਿਆ ਕਰੇਗੀ।
ਇਹ ਬਹੁਤ ਹੀ ਫਾਇਦੇਮੰਦ ਪੈਨਸ਼ਨ ਸਕੀਮ ਹੈ, ਲੋਕ ਇਸ ਪੈਨਸ਼ਨ ਸਕੀਮ ਦਾ ਵੱਧ ਤੋ ਵੱਧ ਫਾਇਦਾ ਲੈਣ ਅਤੇ ਆਪਣਾ ਬੁਢਾਪਾ ਜੀਵਨ ਸੁਰੱਖਿਅਤ ਕਰਨ। ਉਨ੍ਹਾਂ ਅੱਗੇ ਦੱਸਿਆ ਕਿ ਜਰੂਰੀ ਦਸਤਾਵੇਜ਼ ਅਧਾਰ ਕਾਰਡ, ਬੈਂਕ ਖਾਤਾ ਪਾਸ ਬੁੱਕ ਨਾਲ ਦੇ ਕਿਸੇ ਵੀ ਕਾਮਨ ਸਰਵਿਸ ਸੈਂਟਰ ਵਿੱਚ ਆਪਣਾ ਰਜਿਸਟਰੇਸ਼ਨ ਕਰਵਾਇਆ ਜਾ ਸਕਦਾ ਹੈ ਅਤੇ ਇਸ ਸਕੀਮ ਦਾ ਲਾਭ ਲਿਆ ਜਾ ਸਕਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Gurdaspur, Narendra modi, PM Modi, Punjab