• Home
  • »
  • News
  • »
  • punjab
  • »
  • GURDASPUR DEAD BODY EXHUMED FROM THE GRAVE FOR DNA FIND OUT WHAT IS THE REASON

Gurdaspur- DNA ਕਰਨ ਲਈ ਕਬਰ ਵਿੱਚੋਂ ਕੱਢੀ ਗਈ ਡੇਡ ਬਾਡੀ, ਜਾਣੋ ਕੀ ਹੈ ਪੂਰਾ ਮਾਮਲਾ

Gurdaspur

Gurdaspur- DNA ਕਰਨ ਲਈ ਕਬਰ ਵਿੱਚੋਂ ਕੱਢੀ ਗਈ ਡੇਡ ਬਾਡੀ, ਜਾਣੋ ਕੀ ਕਾਰਨ ਹੈ

Gurdaspur- DNA ਕਰਨ ਲਈ ਕਬਰ ਵਿੱਚੋਂ ਕੱਢੀ ਗਈ ਡੇਡ ਬਾਡੀ, ਜਾਣੋ ਕੀ ਕਾਰਨ ਹੈ

  • Share this:
ਬਿਸ਼ਬਰ ਬਿੱਟੂ ਗੁਰਦਾਸਪੁਰ

ਗੁਰਦਾਸਪੁਰ  ਦੇ ਪਿੰਡ ਧਾਰੀਵਾਲ ਖਿੱਚੀਆਂ ਦੀ ਰਹਿਣ ਵਾਲੀ ਮਿੰਨੀ ਨਾਮਕ ਔਰਤ ਦੀ 26 ਫਰਵਰੀ ਨੂੰ ਮੁਕੇਰੀਆਂ  ਦੇ ਕੋਲ ਪੈਂਦੇ ਪਿੰਡ ਕੋਹਲੀਆਂ  ਦੇ ਰਹਿਣ ਵਾਲੇ ਜੋਨ ਮਸ਼ੀਹ  ਦੇ ਨਾਲ ਵਿਆਹ ਹੋਈਆ ਸੀ ਜਿਸਦੀ ਸਹੁਰਾ-ਘਰ ਵਿੱਚ ਹੀ 8 ਅਗਸਤ ਨੂੰ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ ਸੀ। ਉਦੋਂ ਮਿੰਨੀ  ਦੇ  ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਗਾਇਆ ਸੀ  ਦੇ ਮਿਨੀ ਨੂੰ ਉਸਦੇ ਸਹੁਰਾ-ਘਰ ਵਾਲੀਆਂ ਨੇ ਮਾਰਿਆ। ਪੁਲਿਸ ਵੱਲੋਂ ਮਿੰਨੀ ਦੇ ਪਤੀ ਸਮੇਤ 3 ਲੋਕਾਂ  ਦੇ ਖਿਲਾਫ ਮਾਮਲਾ ਦਰਜ ਹੋਇਆ ਸੀ ਅਤੇ ਉਹ ਤਿੰਨੇ ਹੁਣ ਜੇਲ੍ਹ ਵਿੱਚ ਬੰਦ ਹਨ। ਇਸ ਕੇਸ ਵਿੱਚ ਉਦੋ ਨਵਾਂ ਮੋੜ ਆਇਆ ਜਦੋਂ ਮਿੰਨੀ  ਦੇ ਸਹੁਰਾ-ਘਰ ਵਾਲੀਆਂ ਨੇ ਕੋਰਟ ਵਿੱਚ ਕੇਸ ਦਰਜ ਕੀਤਾ ਕਿ ਮਰਨ ਵੇਲੇ ਮਿੰਨੀ 6 ਮਹੀਨੇ ਤੋਂ ਜ਼ਿਆਦਾ ਸਮੇਂ ਦੀ ਗਰਭਵਤੀ ਸੀ ਜਦੋਂ ਕਿ ਉਸਦੀ ਸ਼ਾਦੀ ਹੋਏ ਨੂੰ 6 ਮਹੀਨੇ ਪੂਰੇ ਵੀ ਨਹੀ ਹੋਏ ਸਨ ਤਾਂ ਉਹ 6 ਮਹੀਨੇ ਦੀ ਗਰਭਵਤੀ ਕਿਵੇਂ ਹੋ ਗਈ ? ਜਿਸਦਾ DNA ਕਰਵਾਉਣ ਲਈ ਹੁਣ ਤਹੀਸੀਲਦਾਰ ਮੁਕੇਰੀਆਂ ਦੀ ਅਗਵਾਹੀ ਵਿੱਚ ਪੁਲਿਸ ਦੀ ਟੀਮ ਨੇ ਮਿਨੀ ਦੀ ਡੇਡ ਬਾਡੀ ਨੂੰ ਅੱਜ ਕਬਰ ਵਿੱਚੋਂ ਕੱਢ ਕੇ DNA ਕਰਵਾਉਣ ਲਈ ਆਪਣੇ ਨਾਲ ਮੁਕੇਰੀਆਂ ਲੈ ਗਈ  ਹੈ।

ਇਸ  ਬਾਰੇ ਵਿੱਚ ਮਿਨੀ  ਦੇ ਪਰਵਾਰ ਵਾਲੀਆਂ ਨੇ ਇਲਜ਼ਾਮ ਲਗਾਇਆ ਕਿ ਮਿਨੀ  ਦੇ ਮਰਨ ਤੋਂ ਬਾਅਦ ਉਸਦੇ ਸਹੁਰਾ-ਘਰ ਵਾਲੇ ਉਸਦਾ ਡੀਏਨਏ ਕਰਵਾ ਕੇ ਸਾਡੀ ਮਿਰਤਕ ਧੀ ਨੂੰ ਬਦਨਾਮ ਕਰਕੇ  ਬਚਨਾ ਚਾਹੰਦੇ ਰਨ।

ਇਸ ਮੌਕੇ ਕਬਰ ਦੀ ਖੁਦਿਈ ਕਰਣ ਪਹੁੰਚੇ ਤਹੀਸੀਲਦਾਰ ਮੁਕੇਰੀਆਂ ਵਿਕਾਸ ਅਤੇ ਪੁਲਿਸ ਅਧਿਕਾਰੀ ਨੇ ਦੱਸਿਆ  ਕਿ ਮਿਰਤਕਾ  ਦੇ ਸਹੁਰਾ-ਘਰ ਵਾਲੀਆਂ ਨੇ ਕੋਰਟ ਵਿੱਚ ਡੀਏਨਏ ਕਰਣ ਲਈ ਕੇਸ ਕੀਤਾ ਸੀ,  ਇਸ ਲਈ ਕੋਰਟ  ਦੇ ਆਦੇਸ਼ ਉੱਤੇ ਅਸੀ ਲੋਕ ਡੇਡ ਬਾਡੀ ਨੂੰ ਕੱਢ ਕੇ ਮੁਕੇਰੀਆਂ ਹਾਸਪਿਟਲ ਵਿੱਚ ਲਜਾ  ਰਹੇ ਹਾਂ। ਉਸਦੇ ਬਾਅਦ ਫਿਰ ਇਸ ਜਗ੍ਹਾ ਉੱਤੇ ਦਫਨਾ  ਦਿੱਤਾ ਜਾਵੇਗਾ। ਮਿਰਤਕਾ ਦੀ ਉਸਦੇ ਸਹੁਰਾ-ਘਰ ਵਿੱਚ ਮੌਤ ਹੋਈ ਸੀ ਅਤੇ ਉਸਦੀ ਡੇਡ ਬਾਡੀ ਨੂੰ ਉਸਦੇ ਪੇਕੇ ਧਾਰੀਵਾਲ ਖਿਚੀਆ ਵਿੱਚ ਦਫਨਾਇਆ ਗਿਆ ਸੀ ਅਸੀ ਕੋਰਟ  ਦੇ ਆਦੇਸ਼ਾਂ ਦਾ ਪਾਲਣ ਕਰ ਰਹੇ ਹੈ।
Published by:Ashish Sharma
First published: