Illicit liquor: ਗੁਰਦਾਸਪੁਰ 'ਚ 50 ਨਸ਼ਾ ਤਸਕਰਾਂ ਨੇ ਕੀਤਾ ਆਤਮ ਸਮਰਪਣ

News18 Punjabi | News18 Punjab
Updated: May 31, 2020, 12:10 PM IST
share image
Illicit liquor: ਗੁਰਦਾਸਪੁਰ 'ਚ 50 ਨਸ਼ਾ ਤਸਕਰਾਂ ਨੇ ਕੀਤਾ ਆਤਮ ਸਮਰਪਣ
ਪਿੰਡ ਮੌਜਪੁਰ ਦੇ ਡੀ ਐੱਸ ਪੀ ਕੁਲਵਿੰਦਰ ਸਿੰਘ ਐੱਸ ਐਚ ਓ ਸੁਰਿੰਦਰਪਾਲ ਸਿੰਘ ਆਤਮ ਸਮਰਪਣ ਕਰਨ ਵਾਲੇ ਲੋਕ

ਪੁਲਿਸ ਦੀ ਹਾਜ਼ਰੀ ਵਿੱਚ ਸ਼ਰਾਬ ਬਣਾਉਣ ਵਾਲਾ ਸਾਜੋ ਸਮਾਨ ਅਤੇ ਡਰੰਮ ਵੀ ਕੀਤੇ ਪੁਲਸ ਹਵਾਲੇ

  • Share this:
  • Facebook share img
  • Twitter share img
  • Linkedin share img
ਬਿਸ਼ਬਰ ਬਿੱਟੂ, ਗੁਰਦਾਸਪੁਰ:

ਬੀਤੇ ਕੁੱਝ ਦਿਨਾਂ ਤੋਂ ਦਰਿਆ ਬਿਆਸ ਕੰਢੇ ਕੱਢੀ ਜਾਂਦੀ ਨਾਜਾਇਜ਼ ਸ਼ਰਾਬ ਦੀ ਤਸਕਰੀ ਨੂੰ ਠੱਲ੍ਹ ਪਾਉਂਦਿਆਂ ਡੀਐੱਸਪੀ ਕੁਲਵਿੰਦਰ ਸਿੰਘ ਵਿਰਕ ਵੱਲੋਂ ਪਿੰਡ ਮੌਜਪੁਰ ਪਹੁੰਚ ਕੇ ਪਿੰਡ ਅਤੇ ਇਲਾਕੇ ਦੇ ਮੋਹਤਬਰਾਂ ਨੂੰ ਅਪੀਲ ਕੀਤੀ ਗਈ ਸੀ ਕਿ ਨਸ਼ਾ ਤਸਕਰਾਂ ਨੂੰ ਆਤਮ ਸਮਰਪਣ ਕਰਨ ਲਈ ਪ੍ਰੇਰਿਆ ਜਾਵੇ।

ਅੱਜ 50 ਦੇ ਕਰੀਬ ਨਸ਼ਾ ਤਸਕਰਾਂ ਨੇ ਡੀਐਸਪੀ ਕੁਲਵਿੰਦਰ ਸਿੰਘ ਅਤੇ ਥਾਣਾ ਭੈਣੀ ਮੀਆਂ ਖਾਂ ਦੇ ਐਸਐਚਓ ਸੁਰਿੰਦਰਪਾਲ ਸਿੰਘ ਦੇ ਸਾਹਮਣੇ ਆਤਮ ਸਮਰਪਣ ਕੀਤਾ।
ਇਸ ਮੌਕੇ ਡੀਐਸਪੀ ਕੁਲਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਸਰਕਾਰ ਵੱਲੋਂ ਨਾਜਾਇਜ਼ ਸ਼ਰਾਬ ਕੱਢਣ ਅਤੇ ਵੇਚਣ ਖ਼ਿਲਾਫ਼ ਸਖ਼ਤ ਕਾਰਵਾਈ ਆਰੰਭੀ ਹੋਈ ਹੈ। ਇਸ ਲਈ ਸਰਕਾਰ ਨਾਲ ਮੱਥਾ ਲਾਉਣਾ ਅਤੇ ਕਾਨੂੰਨ ਹੱਥ ਵਿੱਚ ਲੈਣਾ ਕਦੀ ਵੀ ਵਾਜਬ ਨਹੀਂ ਮੰਨਿਆ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਬੜੀ ਖ਼ੁਸ਼ੀ ਅਤੇ ਵਿਸ਼ਵਾਸ ਵਾਲੇ ਪਲ ਹਨ। ਜਿਸ ਵਿੱਚ ਬੁਰਿਆਈ ਤੋਂ ਕਿਰਤ ਵਾਲੀ ਜ਼ਿੰਦਗੀ ਵੱਲ ਆਉਣ ਦਾ ਤੁਸੀਂ ਫ਼ੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ, "ਉਹ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪੁਲਿਸ ਪਰ ਸ਼ਾਸਨ ਨੂੰ ਵੀ ਤੁਹਾਡੇ ਲੋਕਾਂ ਦੇ ਮੁੜ ਵਸੇਬੇ ਦਾ ਯਤਨ ਕਰਨਗੇ।"

ਇਸ ਮੌਕੇ ਡੀਐਸਪੀ ਕੁਲਵਿੰਦਰ ਸਿੰਘ ਅਤੇ ਐਸਐਚਓ ਸੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਵਿੱਚ ਪਿੰਡ ਮੌਜਪੁਰ ਦੇ ਸਰਪੰਚ ਦਲਬੀਰ ਸਿੰਘ ਦਾ ਵਿਸ਼ੇਸ਼ ਯੋਗਦਾਨ ਹੈ। ਉਨ੍ਹਾਂ ਨੇ ਕਿਹਾ ਕਿ ਸਰਪੰਚ ਦਲਬੀਰ ਸਿੰਘ ਅਤੇ ਪਿੰਡ ਵਾਸੀਆਂ ਦੇ ਸਾਹਮਣੇ ਦੇਸੀ ਸ਼ਰਾਬ ਬਣਾਉਣ ਵਾਲਿਆਂ ਨੇ ਪ੍ਰਣ ਕੀਤਾ ਹੈ ਕਿ ਉਹ ਨਸ਼ਾ ਕੱਢਣ ਦਾ ਧੰਦਾ ਕਰਨ ਵਾਲਿਆਂ ਨੂੰ ਮੁੜ ਇਸ ਗੈਰ ਕਾਨੂੰਨੀ ਧੰਦੇ ਵਿਚ ਨਹੀਂ ਫਸਣ ਦੇਣਗੇ। ਇਸ ਮੌਕੇ ਨਸ਼ਾ ਕਰਨ ਵਾਲਿਆਂ ਨੇ ਵੀ ਦੱਸਿਆ ਕਿ ਉਹ ਵੀ ਇਸ ਕੰਮ ਤੋਂ ਅੱਕ ਚੁੱਕੇ ਹਨ। ਪੁਲਸ ਦੀ ਸਖ਼ਤੀ ਅਤੇ ਸ਼ਰਾਬ ਦੇ ਦਰਜਨਾਂ ਕੇਸਾਂ ਦਾ ਸਾਹਮਣਾ ਕਰ ਰਹੇ ਹਨ।
First published: May 31, 2020, 11:58 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading