Home /punjab /

ਕੋਵਿਡ-19 ਮਹਾਂਮਾਰੀ ਕਾਰਨ ਮ੍ਰਿਤਕ ਲੋਕਾਂ ਦੇ ਪਰਿਵਾਰਾਂ ਨੂੰ ਮਿਲੇਗੀ 50 ਹਜ਼ਾਰ ਰੁਪਏ ਦੀ ਐਕਸ ਗਰੇਸ਼ੀਆਂ ਗਰਾਂਟ

ਕੋਵਿਡ-19 ਮਹਾਂਮਾਰੀ ਕਾਰਨ ਮ੍ਰਿਤਕ ਲੋਕਾਂ ਦੇ ਪਰਿਵਾਰਾਂ ਨੂੰ ਮਿਲੇਗੀ 50 ਹਜ਼ਾਰ ਰੁਪਏ ਦੀ ਐਕਸ ਗਰੇਸ਼ੀਆਂ ਗਰਾਂਟ

50 ਹਜ਼ਾਰ ਰੁਪਏ ਦੀ ਐਕਸ ਗਰੇਸ਼ੀਆਂ ਗਰਾਂਟ  ਬਾਰੇ ਜਾਣਕਾਰੀ ਦੇਂਦੇ ਹੋਏ ਵਧੀਕ ਡਿਪਟੀ ਕਮਿਸ਼ਨਰ

50 ਹਜ਼ਾਰ ਰੁਪਏ ਦੀ ਐਕਸ ਗਰੇਸ਼ੀਆਂ ਗਰਾਂਟ  ਬਾਰੇ ਜਾਣਕਾਰੀ ਦੇਂਦੇ ਹੋਏ ਵਧੀਕ ਡਿਪਟੀ ਕਮਿਸ਼ਨਰ

ਗੁਰਦਾਸਪੁਰ: ਡਾ. ਅਮਨਦੀਪ ਕੋਰ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ/ਜ) ਗੁਰਦਾਸਪੁਰ (Gurdaspur) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ (Supreme Court) ਦੇ ਦਿਸ਼ਾ-ਨਿਰਦੇਸ਼ਾਂ ਨੂੰ ਮੁੱਖ ਰੱਖਦੇ ਹੋਏ ਕੋਵਿਡ-19 (Covid-19) ਮਹਾਂਮਾਰੀ ਕਾਰਨ ਮ੍ਰਿਤਕ ਵਿਅਕਤੀਆਂ ਦੇ ਪਰਿਵਾਰਾਂ ਨੂੰ 50 ਹਜ਼ਾਰ ਰੁਪਏ ਦੀ ਐਕਸ ਗਰੇਸ਼ੀਆਂ ਗਰਾਂਟ ਦਿੱਤੀ ਜਾ ਰਹੀ ਹੈ।

ਹੋਰ ਪੜ੍ਹੋ ...
  • Share this:

ਜਤਿਨ ਸ਼ਰਮਾ

ਗੁਰਦਾਸਪੁਰ: ਡਾ. ਅਮਨਦੀਪ ਕੋਰ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ/ਜ) ਗੁਰਦਾਸਪੁਰ (Gurdaspur) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ (Supreme Court) ਦੇ ਦਿਸ਼ਾ-ਨਿਰਦੇਸ਼ਾਂ ਨੂੰ ਮੁੱਖ ਰੱਖਦੇ ਹੋਏ ਕੋਵਿਡ-19 (Covid-19) ਮਹਾਂਮਾਰੀ ਕਾਰਨ ਮ੍ਰਿਤਕ ਵਿਅਕਤੀਆਂ ਦੇ ਪਰਿਵਾਰਾਂ ਨੂੰ 50 ਹਜ਼ਾਰ ਰੁਪਏ ਦੀ ਐਕਸ ਗਰੇਸ਼ੀਆਂ ਗਰਾਂਟ ਦਿੱਤੀ ਜਾ ਰਹੀ ਹੈ।

ਇਸ ਲਈ ਕੋਵਿਡ-19 ਕਾਰਨ ਮ੍ਰਿਤਕ ਵਿਅਕਤੀਆਂ ਦੇ ਪਰਿਵਾਰਕ ਮੈਂਬਰ ਆਪਣੇ ਦਸਤਾਵੇਜ਼, ਕੋਵਿਡ-19, ਡਾਟਾ ਸੈਂਟਰ, ਕਮਰਾ ਨੰਬਰ 323, ਬੀ ਬਲਾਕ, ਜ਼ਿਲ੍ਹਾ ਪ੍ਰਬੰਧਕਰੀ ਕੰਪਲੈਕਸ ਗੁਰਦਾਸਪੁਰ (District Administrative Complex Gurdaspur) ਵਿਖੇ 18 ਜੁਲਾਈ 2022 ਤੱਕ ਜਮ੍ਹਾ ਕਰਵਾਏ ਜਾਣ ਤਾਂ ਜੋ ਮ੍ਰਿਤਕ ਵਿਅਕਤੀਆਂ ਦੇ ਵਾਰਸਾਂ ਨੂੰ 50 ਹਜ਼ਾਰ ਰੁਪਏ ਦਾ ਮੁਆਵਜ਼ਾ ਸਮੇਂ ਸਿਰ ਦਿੱਤਾ ਜਾ ਸਕੇ। ਕਿਸੇ ਵੀ ਤਰਾਂ ਦੀ ਸਹਾਇਤਾ ਜਾਂ ਵਧੇਰੇ ਜਾਣਕਾਰੀ ਲਈ ਕੋਵਿਡ-19 ਡਾਟਾ ਸੈਂਟਰ ਗੁਰਦਾਸਪੁਰ ਦੇ ਮੋਬਾਇਲ ਨੰਬਰ 70097-61377 'ਤੇ ਸੰਪਰਕ ਕੀਤਾ ਜਾ ਸਕਦਾ ਹੈ।

ਉਨਾਂ ਅੱਗੇ ਦੱਸਿਆ ਕਿ ਕੋਵਿਡ-19 ਕਾਰਨ ਮ੍ਰਿਤਕ ਵਿਅਕਤੀਆਂ ਦੇ ਪਰਿਵਾਰਕ ਮੈਂਬਰ ਆਪਣੇ ਨਾਲ ਦਸਤਾਵੇਜ਼ ਜਿਵੇਂ ਕਿ ਅਰਜ਼ੀ ਫਾਰਮ, ਮੌਤ ਦਾ ਸਰਟੀਫਿਕੇਟ (Death Certificate), ਮ੍ਰਿਤਕ ਦਾ ਆਧਾਰ ਕਾਰਡ (Aadhar Card) ਦੀ ਫੋਟੋਕਾਪੀ, ਕੋਵਿਡ-19 ਪੋਜ਼ੀਟਿਵ ਰਿਪੋਰਟ, ਐਮ.ਸੀ.ਸੀ.ਡੀ ਸਰਟੀਫਿਕੇਟ (4/4ਏ), ਡੈਥ ਸਮਰੀ, ਅਪਲਾਈ ਕਰਨ ਵਾਲੇ ਦੇ ਆਧਾਰ ਕਾਰਡ ਦੀ ਫੋਟੋ ਕਾਪੀ, ਮੁਆਵਜ਼ਾ ਲੈਣ ਵਾਲੇ ਵਾਰਸ ਦੀ ਬੈਂਕ ਅਕਾਊਂਟ ਪਾਸ ਬੁੱਕ/ਕੈਂਸਲ ਕੀਤਾ ਹੋਇਆ ਚੈੱਕ ਅਤੇ ਕਾਨੂੰਨੀ ਵਾਰਸ ਵਲੋਂ ਘੋਸ਼ਣਾ ਪੱਤਰ ਲੈ ਕੇ ਆਉਣ।

Published by:rupinderkaursab
First published:

Tags: Corona, Gurdaspur, Punjab