Home /punjab /

Gurdaspur: ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਵੱਲੋਂ ਗੁਰਦਾਸਪੁਰ ਵਿੱਚ ਫਸਟ ਏਡ ਟਰੇਨਿੰਗ ਕੈਪ ਦਾ ਕੀਤਾ ਗਿਆ ਆਯੋਜਨ

Gurdaspur: ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਵੱਲੋਂ ਗੁਰਦਾਸਪੁਰ ਵਿੱਚ ਫਸਟ ਏਡ ਟਰੇਨਿੰਗ ਕੈਪ ਦਾ ਕੀਤਾ ਗਿਆ ਆਯੋਜਨ

ਫਸਟ ਏਡ ਟਰੇਨਿੰਗ ਕੈਪ ਦੀ ਤਸਵੀਰ

ਫਸਟ ਏਡ ਟਰੇਨਿੰਗ ਕੈਪ ਦੀ ਤਸਵੀਰ

ਗੁਰਦਾਸਪੁਰ: ਡਿਪਟੀ ਕਮਿਸ਼ਨਰ ਕਮ ਪ੍ਰਧਾਨਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ (Red Cross Society), ਗੁਰਦਾਸਪੁਰ ਦੇ ਦਿਸਾ ਨਿਰਦੇਸਾਂ ਦੀ ਪਾਲਣਾ ਵਿਚਜ਼ਿਲ੍ਹਾ ਰੈੱਡ ਕਰਾਸ ਸੁਸਾਇਟੀਵਲੋ ਪੰਡਿਤ ਮੋਹਨ ਲਾਲ ਐਸ.ਡੀ.ਕਾਲਜ ਫਾਰ ਵੂਮੈਨ, ਗੁਰਦਾਸਪੁਰ ਦੇ ਹੈਲਥ ਅਤੇਰੈੱਡਰੀਬਨ ਕਲੱਬ ਦੇ ਸਾਂਝੇ ਯਤਨਾਂ ਸਕਦਾ ਚਾਰਰੋਜ਼ਾਫਸਟ ਏਡ ਟਰੇਨਿੰਗ ਦਾ ਕੈਪ (Training Camp) ਆਯੋਜਿਤ ਕੀਤਾ ਗਿਆ।

ਹੋਰ ਪੜ੍ਹੋ ...
 • Share this:
  ਜਤਿਨ ਸ਼ਰਮਾ

  ਗੁਰਦਾਸਪੁਰ: ਡਿਪਟੀ ਕਮਿਸ਼ਨਰ ਕਮ ਪ੍ਰਧਾਨਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ (Red Cross Society), ਗੁਰਦਾਸਪੁਰ ਦੇ ਦਿਸਾ ਨਿਰਦੇਸਾਂ ਦੀ ਪਾਲਣਾ ਵਿਚਜ਼ਿਲ੍ਹਾ ਰੈੱਡ ਕਰਾਸ ਸੁਸਾਇਟੀਵਲੋ ਪੰਡਿਤ ਮੋਹਨ ਲਾਲ ਐਸ.ਡੀ.ਕਾਲਜ ਫਾਰ ਵੂਮੈਨ, ਗੁਰਦਾਸਪੁਰ ਦੇ ਹੈਲਥ ਅਤੇਰੈੱਡਰੀਬਨ ਕਲੱਬ ਦੇ ਸਾਂਝੇ ਯਤਨਾਂ ਸਕਦਾ ਚਾਰਰੋਜ਼ਾਫਸਟ ਏਡ ਟਰੇਨਿੰਗ ਦਾ ਕੈਪ (Training Camp) ਆਯੋਜਿਤ ਕੀਤਾ ਗਿਆ।

  ਇਸ ਕੈਪ ਦੇ ਸਮਾਪਤੀ ਸਮਾਰੋਹ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਸਾਹਲਾ ਕਾਦਰੀ ਚੇਅਰਪਰਸਨ, ਰੈੱਡ ਕਰਾਸ ਭਲਾਈ ਸਾਖਾ, ਗੁਰਦਾਸਪੁਰ ਅਤੇ ਵਿਸ਼ੇਸ਼ ਮਹਿਮਾਨ ਡਾ: ਸੁਰਿੰਦਰ ਕੋਰ ਪੰਨੂ ਪਹੁੰਚੇ। ਕਾਲਜ ਦੇ ਪ੍ਰਿਸੀਪਲ ਡਾ: ਨੀਰੂ ਸਰਮਾ ਨੇ ਦਸਿਆ ਕਿ ਇਹ ਚਾਰ ਰੋਜ਼ਾ ਟਰੇਨਿੰਗ ਰਾਜੀਵ ਸਿੰਘ, ਸਕੱਤਰ ਕਮ ਜ਼ਿਲ੍ਹਾ ਟਰੇਨਿੰਗ ਅਫ਼ਸਰ, ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ, ਗੁਰਦਾਸਪੁਰ ਵਲੋ ਇਸ ਕਾਲਜ ਦੇ ਬੱਚਿਆ ਨੂੰ ਦਿੱਤੀ ਗਈ।

  ਜਿਵੇਂ ਕਿ ਪਹਿਲੇ ਦਿਨ ਗਲੇ ਵਿਚ ਕੋਈ ਚੀਜ ਫੱਸ ਜਾਦੀ ਹੈ ਤਾਂ ਉਸ ਨੂੰ ਕਿਵੇ ਕੱਢਣਾ ਚਾਹੀਦਾ ਹੈ। ਉਨ੍ਹਾਂ ਵਲੋ ਵੱਖ-ਵੱਖ ਉਮਰ ਦਰਾਜ ਦੇ ਅਨੁਸਾਰ ਟਰੇਨਿੰਗ ਦਿੱਤੀ ਗਈ। ਦੁਸਰੇ ਦਿਨ ਜੇਕਰ ਸੜਕ ਦੁਰਘਟਨਾ (Road Accident) ਵਿੱਚ ਕੋਈ ਬੱਚਾ, ਆਦਮੀ ਜਾਂ ਅੋਰਤ ਜਖਮੀ ਜਾਂ ਬੇਹੋਸ ਹੋ ਜਾਂਦੀ ਹੈ ਤਾਂ ਉਸ ਨੂੰ ਮੁੱਢਲੀ ਜਾਂਚ ਕਿਵੇ ਕਰਨੀ ਹੈ। ਉਸ ਬਾਰੇ ਵਿਸਥਾਰ ਨਾਲ ਵਿਦਿਆਰਥਣਾ ਨੂੰ ਟਰੇਨਿੰਗ ਦਿੱਤੀ, ਉਨਾਂ ਨੇ ਕਿਹਾ ਕਿ ਦੁਰਘਟਨਾ ਗ੍ਰਸਤ ਵਿਅਕਤੀ ਜੇਕਰ ਹੋਸ ਵਿਚ ਹੋਵੇ ਤਾਂ ਉਸ ਕੋਲੋ ਵੱਖ-ਵੱਖ ਅੰਗ ਹਿਲਾਉਣ ਦੀ ਤਰਜੀਹ ਦਿੱਤੀ ਜਾਵੇ ਤਾਂ ਜ਼ੋ ਉਹਨਾਂ ਦੇ ਫ੍ਰੈਕਚਰ ਦਾ ਪਤਾ ਚਲੇ ਕਿ ਕਿਸ ਅੰਗ ਨੂੰ ਸੱਟ ਲੱਗੀ ਹੈ ਅਤੇ ਉਸ ਨੂੰ ਕਿਸ ਤ੍ਹਰਾਂ ਨਾਲ ਤਿਰਕੋਨੀ ਪੱਟੀ ਦਾ ਇਸਤੇਮਾਲ ਕਰਕੇ ਫੱਟੜ ਵਿਅਕਤੀ ਨੂੰ ਕਿਸ ਤ੍ਹਰਾਂ ਹਸਪਤਾਲ ਪਹੁੰਚਣਾ ਚਾਹੀਦਾ ਹੈ ਬਾਰੇ ਪ੍ਰਰੈਕਟੀਕਲ ਕਰਕੇ ਦਸਿਆ ਅਤੇ ਬੱਚਿਆ ਪਾਸੋ ਇਸ ਦਾ ਅਭਿਆਸ ਕਰਵਾਇਆ ਗਿਆ।

  ਇਸ ਮੌਕੇ 'ਤੇ ਮੁੱਖ ਮਹਿਮਾਨ ਨੇ ਵਿਦਿਆਰਥਣਾਂ ਨੂੰ ਸਾਂਝੇ ਤੋਰ 'ਤੇ ਕਿਹਾ ਕਿ ਇਸ ਟਰੇਨਿੰਗ ਵਿਚ ਜ਼ੋ ਕੁਝ ਆਪ ਨੇ ਸਿਖਿਆ ਹੈ ਉਸ ਗਿਆਨ ਨੂੰ ਹੋਰਾਂ ਨਾਲ ਸਾਝਿਆ ਕਰੋ ਤਾਂ ਕਿ ਜਰੂਰਤ ਪੈਣ ਸਮੇ ਉਸ ਫੱਟੜ ਵਿਅਕਤੀ ਦੀ ਸਹੀ ਤਰੀਕੇ ਦੇ ਨਾਲ ਮਦਦ ਕੀਤੀ ਜਾ ਸਕੇ। ਇਸਮੌਕੇ 'ਤੇਮੁੱਖ ਮਹਿਮਾਨ ਜੀ ਤਰਫੋ ਇਸ ਟਰੇਨਿੰਗ ਵਿੱਚ ਭਾਗ ਲੈ ਰਹੀਆ ਵਿਦਿਆਥਣਾਂ ਨੂੰ ਰੈੱਡ ਕਰਾਸ ਸੋਸਾਇਟੀ ਦੀ ਤਰਫੋ ਹਾਈਜੈਨਿਕ ਕਿੱਟਾਂ ਦਿੱਤੀਆ ਗਈਆ। ਅੰਤ ਵਿਚ ਕਾਲਜ ਦੇ ਪ੍ਰਿਸੀਪਲ ਵਲੋਂ ਮੁੱਖ ਮਹਿਮਾਨ ਸਾਹਲਾ ਕਾਦਰੀ, ਡਾ: ਪੰਨੂ ਅਤੇ ਰਾਜੀਵ ਸਿੰਘ, ਸਕੱਤਰ ਦਾ ਧੰਨਵਾਦ ਕੀਤਾ ਅਤੇ ਵਿਸਵਾਸ ਦਿਵਾਇਆ ਕਿ ਉਨ੍ਹਾਂ ਦਾ ਕਾਲਜ ਹਰ ਸਮੇ ਲੋਕ ਭਲਾਈ ਦੇ ਕੰਮਾਂ ਲਈ ਜ਼ਿਲ੍ਹਾ ਪ੍ਰਸਾਸਨ ਅਤੇ ਰੈੱਡ ਕਰਾਸ ਸੋਸਾਇਟੀ ਦਾ ਸਹਿਯੋਗ ਕਰੇਗਾ।
  Published by:rupinderkaursab
  First published:

  Tags: Gurdaspur, Punjab

  ਅਗਲੀ ਖਬਰ