ਜਤਿਨ ਸ਼ਰਮਾ
ਗੁਰਦਾਸਪੁਰ: ਗੁਰਦਾਸਪੁਰ ਸੰਗਲਪੁਰਾ ਰੋਡ 'ਤੇ ਮਜ਼ੂਦ ਮਨਦੀਪ ਕਨਫੈਕਚਨਰੀ ਦੀ ਫੈਕਟਰੀ ਵਿੱਚ ਦੇਰ ਰਾਤ ਸ਼ਾਰਟ ਸਰਕਟ ਕਾਰਨ ਅਚਾਨਕ ਅੱਗ ਲੱਗ ਗਈ। ਜਦੋਂ ਤੱਕ ਅੱਗ 'ਤੇ ਲੋਕਾਂ ਵਲੋਂ ਕਾਬੂ ਪਾਇਆ ਗਿਆ ਤਦ ਤੱਕ ਅੱਗ ਵਿੱਚ ਸੜ ਕੇ 20 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਪੀੜਤ ਦੁਕਾਨ ਮਾਲਿਕ ਜਗਦੀਪ ਅਤੇ ਮੌਕੇ 'ਤੇ ਮੌਜੂਦ ਅਮਿਤ ਕੁਮਾਰ ਨੇ ਦੱਸਿਆ ਕਿ ਦੇਰ ਰਾਤ ਅਚਾਨਕ ਫੈਕਟਰੀ ਅੰਦਰੋਂ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ ਜਿਸ ਤੋਂ ਬਾਅਦ ਤੁਰੰਤ ਫਾਇਰ ਬਰਗੇਡ ਨੂੰ ਇਸ ਦੀ ਇਤਲਾਹ ਦਿਤੀ ਗਈ ਪਰ ਫਾਇਰ ਬ੍ਰਿਗੇਡ ਨਹੀਂ ਪੁਹੰਚੀ ਅਤੇ ਲੋਕਾਂ ਵਲੋਂ ਹੀ ਅੱਗ ਉਤੇ ਕਾਬੂ ਪਾਇਆ ਗਿਆ।
ਇਨ੍ਹਾਂ ਕਿਹਾ ਕਿ ਫਾਇਰ ਬਰਗੇਡ ਦੀ ਲਾਪਰਵਾਹੀ ਕਾਰਣ 20 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੇਕਰ ਫਾਇਰ ਬਿਰਗੇਡ ਆ ਜਾਂਦੀ ਤਾਂ ਨੁਕਸਾਨ ਤੋਂ ਬਚਾ ਹੋ ਸਕਦਾ ਸੀ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Factory, Fire, Gurdaspur