Home /punjab /

ਗੁਰਦਾਸਪੁਰ ਦੇ ਸਾਬਕਾ ਫੌਜੀ ਜੋਗਿੰਦਰ ਸਿੰਘ ਦੀ ਕਲਾਕਾਰੀ ਦੇ ਲੋਕ ਹੋ ਰਹੇ ਦੀਵਾਨੇ, ਹੱਥੀਂ ਨੱਕਾਸ਼ੀ 'ਚ ਹਨ ਮਾਹਰ

ਗੁਰਦਾਸਪੁਰ ਦੇ ਸਾਬਕਾ ਫੌਜੀ ਜੋਗਿੰਦਰ ਸਿੰਘ ਦੀ ਕਲਾਕਾਰੀ ਦੇ ਲੋਕ ਹੋ ਰਹੇ ਦੀਵਾਨੇ, ਹੱਥੀਂ ਨੱਕਾਸ਼ੀ 'ਚ ਹਨ ਮਾਹਰ

X
ਲੱਕੜ

ਲੱਕੜ 'ਤੇ ਹੱਥੀਂ ਨੱਕਾਸ਼ੀ ਕਰਦਾ ਹੋਇਆ ਸਾਬਕਾ ਫੌਜੀ ਜੋਗਿੰਦਰ ਸਿੰਘ 

ਗੁਰਦਾਸਪੁਰ: ਦੋ ਦਹਾਕੇ ਪਹਿਲਾਂ ਜਿੱਥੇ ਬੂਹੇ ਬਾਰੀਆਂ, ਅਲਮਾਰੀਆਂ ਦਰਵਾਜ਼ਿਆਂ, ਮੇਜ਼-ਕੁਰਸੀਆਂ ਆਦਿ ਲੱਕੜੀ ਦੇ ਸਾਜ਼ੋ-ਸਾਮਾਨ 'ਤੇ ਹੱਥੀਂ ਮੀਨਾਕਾਰੀ ਕਰਨ ਵਾਲੇ ਕਾਰੀਗਰਾਂ ਦੀਆਂ ਦੁਕਾਨਾਂ 'ਤੇ ਗਾਹਕਾਂ ਦੀਆਂ ਲਾਈਨਾਂ ਲੱਗੀਆਂ ਹੁੰਦੀਆਂ ਸਨ ਉਥੇ ਬਦਲਦੇ ਜ਼ਮਾਨੇ ਨਾਲ ਹੱਥ ਨਾਲ ਲੱਕੜੀ 'ਤੇ ਮੀਨਾਕਾਰੀ ਕਰਨ ਦੀ ਕਲਾ ਅਲੋਪ ਹੁੰਦੀ ਜਾ ਰਹੀ ਹੈ। ਇਹ ਕਹਿਣਾ ਹੈ ਲੱਕੜੀ 'ਤੇ ਮੀਨਾਕਾਰੀ ਰਾਹੀਂ ਕਈ ਕਲਾਕ੍ਰਿਤੀਆਂ ਬਣਾ ਚੁੱਕੇ ਪ੍ਰਸਿੱਧ ਕਾਰੀਗਰ ਫੌਜੀ ਜੋਗਿੰਦਰ ਸਿੰਘ ਦਾ।

ਹੋਰ ਪੜ੍ਹੋ ...
  • Share this:

ਜਤਿਨ ਸ਼ਰਮਾ

ਸੇਵਾਮੁਕਤ ਫੌਜੀ ਜੋਗਿੰਦਰ ਸਿੰਘ (74) ਪੁੱਤਰ ਵਕੀਲ ਸਿੰਘ ਵਾਸੀ ਪੁਰਾਣਾ ਸ਼ਾਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਲੱਕੜੀ 'ਤੇ ਮੀਨਾਕਾਰੀ ਦਾ ਬਚਪਨ ਹੀ ਸ਼ੌਂਕ ਸੀ। ਪੜ੍ਹਾਈ ਕਰਨ ਉਪਰੰਤ ਉਹ 1974 ਵਿੱਚ ਬੰਬੇ ਇੰਜੀਨੀਅਰ ਰੈਜੀਮੈਂਟ 270 ਵਿੱਚ ਕਾਰਪੇਂਟਰ ਵਜੋਂ ਭਰਤੀ ਹੋ ਗਿਆ ਅਤੇ ਇਸ ਉਪਰੰਤ ਪੂਨਾ ਵਿਖੇ ਟਰੇਨਿੰਗ ਪ੍ਰਾਪਤ ਕੀਤੀ ਅਤੇ ਇਸ ਦੌਰਾਨ ਲੱਕੜੀ 'ਤੇ ਮੀਨਾਕਾਰੀ ਕਰਨ ਦਾ ਵੀ ਹੁਨਰ ਸਿੱਖਿਆ। ਫੌਜ ਵਿੱਚ ਬੰਗਾਲ ਇੰਜੀਨੀਅਰ, ਮਦਰਾਸ ਇੰਜੀਨੀਅਰ ਅਤੇ ਬੰਬੇ ਇੰਜੀਨੀਅਰ ਦੀ ਕਰਵਾਈ ਗਈ ਪ੍ਰਤੀਯੋਗਤਾ ਵਿੱਚ ਲੱਕੜੀ ਦਾ ਹਾਥੀ ਤੇ ਗਣੇਸ਼ ਤਰਾਸ਼ ਕੇ ਉਸ ਉੱਪਰ ਕੀਤੀ ਗਈ ਮੀਨਾਕਾਰੀ ਕਾਰਨ ਉਨ੍ਹਾਂ ਦੀ ਬੰਬੇ ਇੰਜੀਨੀਅਰ 270 ਰੈਜੀਮੈਂਟ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ। ਜਿਸ ਦੇ ਬਦਲੇ ਉਨ੍ਹਾਂ ਨੂੰ ਐਵਾਰਡ ਵੀ ਪ੍ਰਾਪਤ ਹੋਇਆ ਸੀ। ਫੌਜ ਵਿੱਚ ਰਹਿੰਦਿਆਂ ਹੀ ਰਾਜੌਰੀ ਵਿਖੇ ਆਰਮੀ ਬ੍ਰਿਗੇਡ ਵਿੱਚ ਪਿੱਤਲ ਦੀਆਂ ਤੋਪਾਂ ਦੇ ਪਹੀਏ ਤਿਆਰ ਕਰ ਕੇ ਉਸ 'ਤੇ ਮੀਨਾਕਾਰੀ ਕੀਤੀ ਸੀ ਜਿਸ ਦੇ ਬਦਲੇ ਉਨ੍ਹਾਂ ਨੂੰ ਫ਼ੌਜ ਵਿੱਚੋਂ ਪ੍ਰਸ਼ੰਸਾ ਪੱਤਰ ਅਤੇ ਹਿਮਾਚਲ ਵਿਚ ਪੰਜ ਡਿੱਬ ਵਿੱਚ ਲੱਕੜੀ ਤੇ ਚਾਂਦੀ ਦਾ ਤਮਗਾ ਵੀ ਪ੍ਰਾਪਤ ਕੀਤਾ ਸੀ।

ਫੌਜ ਵਿਚ ਰਹਿੰਦਿਆਂ ਆਪਣੀ ਵਿਲੱਖਣ ਪ੍ਰਤਿਭਾ ਕਈ ਸ਼ਗਿਰਦਾਂ ਨੂੰ ਵੰਡੀ ਅਤੇ ਉਹ ਕੈਪਟਨ ਜਿਹੇ ਉੱਚ ਅਹੁਦੇ ਤੋਂ ਪਹੁੰਚੇ ਅਤੇ ਅੱਜ ਵੀ ਉਨ੍ਹਾਂ ਦਿਨਾਂ ਨੂੰ ਯਾਦ ਕਰਦੇ ਹਨ। ਪ੍ਰਸਿੱਧ ਕਾਰੀਗਰ ਜੋਗਿੰਦਰ ਸਿੰਘ ਨੇ ਕਿਹਾ ਕਿ ਸੇਵਾਮੁਕਤੀ ਤੋਂ ਬਾਅਦ ਉਨ੍ਹਾਂ ਇਕ ਫਰਨੀਚਰ ਹਾਊਸ ਖੋਲ੍ਹਿਆ ਹੋਇਆ ਹੈ ਜਿੱਥੇ ਅੱਜ ਵੀ ਉਹ ਬੁਢਾਪੇ ਵਿੱਚ ਆਪਣੇ ਮੀਨਾਕਾਰੀ ਦੇ ਸ਼ੌਂਕ ਨੂੰ ਜਿਊਂਦਾ ਰੱਖ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਿੱਥੇ ਪਿਛਲੇ ਸਮਿਆਂ ਵਿੱਚ ਮੀਨਾਕਾਰੀ ਕਰਨ ਵਾਲੇ ਕਾਰੀਗਰਾਂ ਨੂੰ ਲੋਕ ਦੂਰ=ਦੁਰਾਡੇ ਤੋਂ ਲੱਭਦੇ ਸਨ ਅਤੇ ਮੀਨਾਕਾਰੀ ਕਰਾਉਣ ਵਾਲਿਆਂ ਦੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਸਨ ਪਰ ਹੁਣ ਕੰਪਿਊਟਰ ਯੁੱਗ ਦੌਰਾਨ ਲੱਕੜੀ 'ਤੇ ਕਢਾਈ ਮਸ਼ੀਨਾਂ ਨਾਲ ਹੋਣ ਕਾਰਨ ਹੱਥਾਂ ਨਾਲ ਕਢਾਈ ਕਰਨ ਵਾਲੇ ਕਾਰੀਗਰਾਂ ਦੇ ਕੰਮ ਠੰਢੇ ਪੈ ਗਏ ਹਨ।

ਉਨ੍ਹਾਂ ਨੇ ਦੱਸਿਆ ਕਿ ਅੱਜ ਵੀ ਕਈ ਲੋਕਾਂ ਅਤੇ ਫੌਜ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਕੋਲੋਂ ਹੱਥੀਂ ਮੀਨਾਕਾਰੀ ਕਰਵਾਈ ਜਾਂਦੀ ਹੈ। ਉਹ ਗੁਰੂ ਘਰ ਦੇ ਦਰਵਾਜ਼ਿਆਂ 'ਤੇ ਹੱਥੀਂ ਮੀਨਾਕਾਰੀ ਕਰ ਚੁੱਕੇ ਹਨ ਅਤੇ ਅਜੇ ਵੀ ਮੰਦਰਾ ਗੁਰਦੁਆਰਿਆਂ ਦਾ ਕੰਮ ਇਨ੍ਹਾਂ ਨੂੰ ਮਿਲਦਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਮੰਦਰਾਂ ਗੁਰਦੁਆਰਿਆਂ ਵਿੱਚ ਉਨ੍ਹਾਂ ਵੱਲੋਂ‌ ਕੀਤੀ ਗਈ ਨਕਾਸ਼ੀ ਉਹਨਾਂ ਦੇ ਬਾਦ ਵੀ ਉਨ੍ਹਾਂ ਦੀ ਯਾਦ ਦੁਆਉਂਦੀ ਰਹੇਗੀ। ਪੰਜਾਬ ਵਿੱਚੋਂ ਅਲੋਪ ਹੁੰਦਾ ਜਾ ਰਿਹਾ ਹੱਥ ਕਢਾਈ ਦਾ ਇਹ ਹੁਨਰ ਫੌਜੀ ਜੋਗਿੰਦਰ ਸਿੰਘ ਜਿਹੇ ਕੁਝ ਹੁਨਰਮੰਦਾਂ ਕਾਰਨ ਹੀ ਬਚਿਆ ਹੋਇਆ ਹੈ।

Published by:rupinderkaursab
First published:

Tags: Gurdaspur, Punjab