ਜਤਿਨ ਸ਼ਰਮਾ
ਗੁਰਦਾਸਪੁਰ: ਜਿੱਥੇ ਸਰਕਾਰਾਂ ਵੱਲੋਂ ਖੇਡਾਂ ਅਤੇ ਖਿਡਾਰੀਆਂ (Sportsman) ਨੂੰ ਪ੍ਰਫੁੱਲਤ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਉੱਥੇ ਹੀ ਪੰਜਾਬ (Punjab) ਵਿੱਚ ਅਜੇ ਵੀ ਕਈ ਅਜਿਹੇ ਖਿਡਾਰੀ ਹਨ ਜੋ ਸਰਕਾਰਾਂ ਦੀ ਬੇਰੁਖ਼ੀ ਦਾ ਸ਼ਿਕਾਰ ਹੋ ਕੇ ਨੌਕਰੀਆਂ ਹਾਸਲ ਕਰਨ ਲਈ ਹਰ ਪਾਸੇ ਠੋਕਰ ਖਾ ਰਹੇ ਹਨ।
ਆਪਣਾ ਜ਼ਿਲ੍ਹਾ ਚੁਣੋ (ਗੁਰਦਾਸਪੁਰ)
ਅਜਿਹਾ ਹੀ ਇੱਕ ਹੈਂਡਬਾਲ ਦਾ ਖਿਡਾਰੀ (Handball Player) ਹੈ ਸਰਬਜੀਤ ਸਿੰਘ ਜਿਸ ਨੇ ਸਕੂਲ ਨੈਸ਼ਨਲ ਹੈਂਡਬਾਲ ਖੇਡ ਵਿੱਚ ਸੋਨੇ ਦਾ ਤਗਮਾ ਜਿਤਿਆ ਹੋਇਆ ਹੈ ਅਤੇ ਉਸ ਸਮੇ ਦੇ ਰਾਜਪਾਲ ਵਲੋਂ ਉਸਨੂੰ ਸਮਾਨਿਤ ਵੀ ਕੀਤੀ ਗਿਆ ਸੀ। ਜੋ ਕਿ ਇਕ ਚਪੜਾਸੀ (Peon) ਦੀ ਨੌਕਰੀ ਲੈਣ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ।ਪਰ ਅਜੇ ਤੱਕ ਕਿਸੇ ਵੀ ਸਰਕਾਰ ਨੇ ਉਸ ਸੀ ਸਾਰ ਨਹੀਂ ਲਈ।
ਨੌਕਰੀ ਦੇ ਮਸਲੇ ਨੂੰ ਲੈ ਕੇ ਇਹ ਖਿਡਾਰੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Bhagwant Maan) ਨੂੰ ਵੀ ਮਿਲ ਕੇ ਅਪੀਲ ਕਰ ਚੁੱਕਾ ਹੈ। ਪਰ ਅਜੇ ਤੱਕ ਉਸਨੂੰ ਕੋਈ ਨੌਕਰੀ ਨਹੀਂ ਮਿਲੀ ਜਿਸ ਕਰਕੇ ਅੱਜ ਇਹ ਖਿਡਾਰੀ ਆਪਣਾ ਪਰਿਵਾਰ ਪਾਲਣ ਲਈ ਗੱਲ ਵਿੱਚ ਆਪਣੇ ਜਿੱਤੇ ਹੋਏ ਮੈਡਲ ਪਾ ਕੇ ਸਬਜ਼ੀ ਵੇਚਣ ਲਈ ਮਜਬੂਰ ਹੈ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।