Home /punjab /

ਗੁਰਦਾਸਪੁਰ ਦੇ ਇਹ ਭਰਾ ਸਬਜ਼ੀਆਂ, ਫਲਾਂ ਤੇ ਫੁੱਲਾਂ ਦੀ ਕਰਦੇ ਹਨ ਖੇਤੀ, ਪਨੀਰੀ ਵੇਚ ਕੇ ਕਰਦੇ ਹਨ ਚੌਖਾ ਮੁਨਾਫਾ

ਗੁਰਦਾਸਪੁਰ ਦੇ ਇਹ ਭਰਾ ਸਬਜ਼ੀਆਂ, ਫਲਾਂ ਤੇ ਫੁੱਲਾਂ ਦੀ ਕਰਦੇ ਹਨ ਖੇਤੀ, ਪਨੀਰੀ ਵੇਚ ਕੇ ਕਰਦੇ ਹਨ ਚੌਖਾ ਮੁਨਾਫਾ

ਨੌਜਵਾਨਾਂ

ਨੌਜਵਾਨਾਂ ਲਈ ਪ੍ਰੇਰਣਾ ਬਣੇ ਗੁਰਦਾਸਪੁਰ ਦੇ ਇਹ ਭਰਾ, ਘਰ ਦੀ ਛੱਤ 'ਤੇ ਕਰਦੇ ਹਨ ਖੇਤੀ

ਗੁਰਦਾਸਪੁਰ ਦੇ ਵਿੱਚ ਰਹਿਣ ਵਾਲੇ ਦੋ ਸਕੇ ਭਰਾਵਾਂ ਨੇ ਇਸ ਘਰ ਦੀ ਛੱਤ ਉਪਰ ਸਬਜ਼ੀਆਂ, ਫਲਾਂ ਅਤੇ ਫੂਲਾ ਦੀ ਕਾਸ਼ਤ ਕੀਤੀ ਸ਼ੁਰੂ 

  • Share this:
    ਜਤਿਨ ਸ਼ਰਮਾ

    ਗੁਰਦਾਸਪੁਰ ਦੇ ਰਹਿਣ ਵਾਲੇ ਦੋ ਸਕੇ ਭਰਾਵਾਂ ਨੇ ਘਰ ਦੀ ਛੱਤ ਉਪਰ ਸਬਜ਼ੀਆਂ, ਫ਼ਲਾਂ ਅਤੇ ਫੂਲਾਂ ਦੀ ਕਾਸ਼ਤ ਸ਼ੁਰੂ ਕੀਤੀ ਹੈ। ਘਰ ਦੀ ਛੱਤ ਉਪਰ ਹੀ ਪਨੀਰੀ ਤਿਆਰ ਕਰਕੇ ਕਿਸਾਨਾਂ ਨੂੰ ਵੇਚ ਕੇ ਵਧੀਆ ਮੁਨਾਫ਼ਾ ਕਮਾ ਰਹੇ ਹਨ।

    ਅਗਾਂਹਵਧੂ ਨੌਜਵਾਨਾਂ ਨੇ ਦੱਸਿਆ ਕਿ ਉਹ ਇਸ ਖੇਤੀ ਵਿੱਚ ਜ਼ਹਿਰਾਂ ਦੀ ਵਰਤੋਂ ਬਿਲਕੁੱਲ ਨਹੀਂ ਕਰਦੇ। ਸਿਰਫ ਦੇਸੀ ਗੰਡੋਇਆਂ ਦੀ ਖਾਦ ਵਰਤ ਰਹੇ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਵਿਦੇਸ਼ ਵਿੱਚ ਜਾਣ ਦੀ ਬਜਾਏ ਆਪਣੇ ਦੇਸ਼ ਵਿੱਚ ਰਹਿ ਕੇ ਮਿਹਨਤ ਕਰੋ।

    ਨੌਜਵਾਨਾਂ ਨੇ ਦੱਸਿਆ ਕਿ ਹਰ ਕੋਈ ਇਸ ਨੂੰ ਛੱਤ ਉਪਰ ਖੇਤੀ ਦੀ ਸ਼ੁਰੂਆਤ ਕਰ ਸਕਦੀ ਹੈ ਅਤੇ ਇਸ ਲਈ ਕੋਈ ਜ਼ਿਆਦਾ ਖੁੱਲ੍ਹੀ ਜਾਂ ਖੇਤ ਵਗੈਰਾ ਦੀ ਵੀ ਲੋੜ ਨਹੀਂ ਬਸ ਇੱਕ ਇੱਛਾ ਹੋਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਤੁਸੀ ਵੀ ਇਸ ਖੇਤੀ ਨੂੰ ਕਰਨ ਦੀ ਇੱਛਾ ਰੱਖਦੇ ਹੋ ਤਾਂ ਫਿਰ ਘਰੋਂ ਹੀ ਸ਼ੁਰੂਆਤ ਕਰਦੇ ਹੋ ਟੁੱਟੀਆਂ ਬਾਲਟੀਆਂ, ਬੋਰੀਆਂ ਅਤੇ ਹੋਰ ਸਾਮਾਨ ਤੋਂ ਕਰ ਸਕਦੇ ਹੋ।

    ਤੁਸੀ ਇਨ੍ਹਾਂ ਟੁੱਟੇ ਬਰਤਨਾਂ ਆਦਿ ਵਿੱਚ ਸਬਜ਼ੀਆਂ ਨੂੰ ਉਗਾ ਕੇ ਕੰਮ ਦੀ ਸ਼ੁਰੂਆਤ ਕਰ ਸਕਦੇ ਹੋ ਅਤੇ ਇਸ ਵਿੱਚ ਜ਼ਿਆਦਾ ਲਾਗਤ ਵੀ ਨਹੀਂ ਆਉਂਦੀ। ਇਸ ਵਿੱਚ ਥੋੜੀ ਜਿਹੀ ਲਾਗਤ ਅਤੇ ਮਿਹਨਤ ਨਾਲ ਤੁਸੀਂ ਚੰਗਾ ਮੁਨਾਫ਼ਾ ਕਮਾ ਸਕਦੇ ਹੋ।

    ਉਨ੍ਹਾਂ ਦੱਸਿਆ ਇਸ ਵਾਰ ਉਹ ਵਿਦੇਸ਼ੀ ਸਬਜ਼ੀਆਂ ਅਤੇ ਫ਼ਲਾਂ ਦੀ ਕਾਸ਼ਤ ਵੀ ਕਰ ਰਹੇ ਹਨ। ਨਾਲ ਹੀ ਉਸਦੀ ਪਨੀਰੀ ਵੀ ਤਿਆਰ ਕਰ ਰਹੇ ਹਨ, ਜੋ ਕਿ ਕਾਫੀ ਲਾਭਦਾਇਕ ਹੈ। ਉਹ ਇਕ ਫੀਡ ਸਟੋਰ ਵੀ ਚਲਾਉਂਦੇ ਹਨ, ਪਰ ਲੌਕਡਾਊਨ ਕਰਕੇ ਕੰਮ-ਕਾਜ ਠੱਪ ਹੋਣ ਕਰਕੇ ਉਨ੍ਹਾਂ ਨੇ ਘਰ ਦੀ ਛੱਤ ਉਪਰ ਹੀ ਸਬਜ਼ੀਆਂ ਦੀ ਖੇਤੀ ਕਰਨ ਦੀ ਸੋਚੀ ਅਤੇ ਯੂਟਿਊਬ ਤੋਂ ਟ੍ਰੈੱਸ ਗਾਰਡਨ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਵਿਦੇਸ਼ੀ ਸਬਜ਼ੀਆਂ ਅਤੇ ਫਲਾਂ ਦੀ ਖੇਤੀ ਕੀਤੀ।

    ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਵਿਦੇਸ਼ ਵਿੱਚ ਜਾਣ ਦੀ ਬਜਾਏ ਆਪਣੇ ਦੇਸ਼ ਵਿੱਚ ਰਹਿ ਕੇ ਮਿਹਨਤ ਕਰੋ। ਜੇਕਰ ਸਾਡੇ ਵਿੱਚ ਕੁੱਝ ਕਰਨਾ ਦਾ ਹੌਸਲਾ ਅਤੇ ਜ਼ਜਬਾ ਹੈ ਤਾਂ ਅਸੀਂ ਇਥੇ ਵੀ ਬਹੁਤ ਕੁੱਝ ਕਰ ਸਕਦੇ ਹਾਂ।
    Published by:Krishan Sharma
    First published:

    Tags: Farmer, Inspiration, Progressive Farmer, Punjab farmers

    ਅਗਲੀ ਖਬਰ