Home /punjab /

Pathankot: Bullet ਦੇ ਪਟਾਕੇ ਮਾਰਨ ਵਾਲੇ ਨੌਜਵਾਨਾਂ ਦੀ ਖੈਰ ਨਹੀਂ, ਪੁਲਿਸ ਨੇ ਦਿਤੀ ਚੇਤਾਵਨੀ

Pathankot: Bullet ਦੇ ਪਟਾਕੇ ਮਾਰਨ ਵਾਲੇ ਨੌਜਵਾਨਾਂ ਦੀ ਖੈਰ ਨਹੀਂ, ਪੁਲਿਸ ਨੇ ਦਿਤੀ ਚੇਤਾਵਨੀ

ਬੁਲਟ

ਬੁਲਟ 'ਤੇ ਪਟਾਕੇ ਵਜਾਉਣ ਵਾਲਿਆਂ ਦੇ ਚਲਾਨ ਕੱਟਦੇ ਹੋਏ ਪੁਲਿਸ ਅਧਿਕਾਰੀ  

Bullet Motorcycle: ਗੁਰਦਾਸਪੁਰ ਪੁਲਿਸ ਵੱਲੋਂ ਉਨ੍ਹਾਂ ਲੋਕਾਂ ਨੂੰ ਚੇਤਾਵਨੀ (Warning) ਦਿੱਤੀ ਗਈ ਜੋ ਬੁਲਟ 'ਤੇ ਸਵਾਰ ਹੋ ਕੇ ਪਟਾਕੇ ਮਾਰਦੇ ਹਨ ਅਤੇ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਹਨ। ਉਨ੍ਹਾਂ ਨੌਜਵਾਨਾਂ ਦੇ ਹੁਣ ਚਲਾਨ ਕੀਤੇ ਜਾਣਗੇ।

  • Share this:
    ਜਤਿਨ ਸ਼ਰਮਾ

    ਗੁਰਦਾਸਪੁਰ: ਬੁਲਟ ਮੋਟਰਸਾਈਕਲ (Bullet motorcycle) 'ਤੇ ਪਟਾਕੇ ਮਾਰਨ ਵਾਲੇ ਨੌਜਵਾਨ ਨੂੰ ਹੁਣ ਗੁਰਦਾਸਪੁਰ ਪੁਲਿਸ (Gurdaspur police) ਨਹੀਂ ਬਖਸ਼ੇਗੀ। ਗੁਰਦਾਸਪੁਰ ਪੁਲਿਸ ਵੱਲੋਂ ਉਨ੍ਹਾਂ ਲੋਕਾਂ ਨੂੰ ਚੇਤਾਵਨੀ (Warning) ਦਿੱਤੀ ਗਈ ਜੋ ਬੁਲਟ 'ਤੇ ਸਵਾਰ ਹੋ ਕੇ ਪਟਾਕੇ ਮਾਰਦੇ ਹਨ ਅਤੇ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਹਨ।

    ਉਨ੍ਹਾਂ ਨੌਜਵਾਨਾਂ ਦੇ ਹੁਣ ਚਲਾਨ ਕੀਤੇ ਜਾਣਗੇ ਨਾਲ ਹੀ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਐਸ ਐਸ ਪੀ ਗੁਰਦਾਸਪੁਰ (Ssp gurdaspur) ਦੇ ਦਿਸ਼ਾ ਨਿਰਦੇਸ਼ 'ਤੇ ਲੋਕਾਂ ਨੂੰ ਟਰੈਫਿਕ ਨਿਯਮਾਂ (Traffic rules) ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਕਿਉਂਕਿ ਰੋਜ਼ਾਨਾ ਸੜਕ ਹਾਦਸਿਆਂ ਦੇ ਵਿੱਚ ਵਾਧਾ ਹੋ ਰਿਹਾ ਹੈ। ਜਿਸ ਕਾਰਨ ਕਈ ਕੀਮਤੀ ਜਾਨਾਂ ਵੀ ਚਲੀਆਂ ਜਾਂਦੀਆਂ ਹਨ।

    ਉਨ੍ਹਾਂ ਕਿਹਾ ਕਿ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ ਅਜਿਹਾ ਕਰਨ ਨਾਲ ਸੜਕ 'ਤੇ ਹੋਣ ਵਾਲੇ ਹਾਦਸਿਆਂ ਵਿੱਚ ਠੱਲ੍ਹ ਪਏਗੀ, ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੋ ਲੋਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਉਹਨਾਂ ਦੇ ਚਲਾਨ ਕੀਤੇ ਜਾਣਗੇ ।
    Published by:Amelia Punjabi
    First published:

    Tags: Bullet, Gurdaspur

    ਅਗਲੀ ਖਬਰ