ਜਤਿਨ ਸ਼ਰਮਾ
ਗੁਰਦਾਸਪੁਰ: ਸਬਜ਼ੀਆਂ (Vegetables) ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਾਰਨ ਆਮ ਲੋਕਾਂ ਦੇ ਨਾਲ-ਨਾਲ ਸਬਜ਼ੀ ਵੇਚਣ ਵਾਲੇ ਵੀ ਪ੍ਰੇਸ਼ਾਨ ਹਨ। ਜੇਕਰ ਗੁਰਦਾਸਪੁਰ (Gurdaspur) ਦੀ ਗੱਲ ਕਰੀਏ ਤਾਂ ਇੱਕ ਹਫ਼ਤਾ ਪਹਿਲਾਂ 15 ਤੋਂ 20 ਰੁਪਏ ਕਿਲੋ ਤੱਕ ਵਿਕਣ ਵਾਲੀਆਂ ਸਬਜ਼ੀਆਂ ਦੇ ਭਾਅ ਵੀ ਅਸਮਾਨੀ ਚੜ੍ਹ ਗਏ ਹਨ। ਹੁਣ ਉਹੀ ਸਬਜ਼ੀਆਂ 40 ਤੋਂ 50 ਰੁਪਏ ਪ੍ਰਤੀ ਕਿਲੋ ਤੱਕ ਵਿਕ ਰਹੀਆਂ ਹਨ ਅਤੇ ਕੁਝ ਸਬਜ਼ੀਆਂ ਤਾਂ ਇਸਤੋਂ ਵੀ ਵੱਧ ਭਾਅ 'ਤੇ ਵਿਕ ਰਹੀਆਂ ਹਨ, ਸਬਜ਼ੀਆਂ ਦੀਆਂ ਵਧਦੀਆਂ ਕੀਮਤਾਂ ਕਾਰਨ ਆਮ ਨਾਗਰਿਕ ਦਾ ਰਸੋਈ ਦਾ ਬਜਟ ਦਿਨੋ-ਦਿਨ ਵਿਗੜ ਰਿਹਾ ਹੈ ਅਤੇ ਸਬਜ਼ੀ ਵਿਕਰੇਤਾ ਨੂੰ ਵੀ ਮਹਿੰਗੀਆਂ ਹੋ ਚੁੱਕੀਆਂ ਸਬਜ਼ੀਆਂ ਵੇਚਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਬਜ਼ੀਆਂ ਦੇ ਭਾਅ ਵਧਣ ਦਾ ਕਾਰਨ ਹਾਲ ਹੀ ਵਿੱਚ ਹੋਈ ਬਾਰਸ਼ ਹੈ ਅਤੇ ਇਸ ਸਮੇਂ ਪੰਜਾਬ (Punjab) ਵਿੱਚ ਸਬਜ਼ੀਆਂ ਹਿਮਾਚਲ (Himachal) ਤੋਂ ਮੰਗਵਾ ਕੇ ਵੇਚੀਆਂ ਜਾ ਰਹੀਆਂ ਹਨ, ਜਿਸ ਕਾਰਨ ਆਮ ਜਨਤਾ ਦੇ ਨਾਲ-ਨਾਲ ਸਬਜ਼ੀ ਵੇਚਣ ਵਾਲੇ ਵੀ ਪ੍ਰੇਸ਼ਾਨ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Gurdaspur, Inflation, Punjab, Vegetables