Home /punjab /

Gurdaspur: ਪੰਜਾਬ ਦੇ ਗੰਨਾ ਕਿਸਾਨਾਂ ਨੂੰ ਲੈਕੇ ਕੈਬਨਿਟ ਮੰਤਰੀ ਕਟਾਰੂਚੱਕ ਨੇ ਕਹੀ ਇਹ ਗੱਲ

Gurdaspur: ਪੰਜਾਬ ਦੇ ਗੰਨਾ ਕਿਸਾਨਾਂ ਨੂੰ ਲੈਕੇ ਕੈਬਨਿਟ ਮੰਤਰੀ ਕਟਾਰੂਚੱਕ ਨੇ ਕਹੀ ਇਹ ਗੱਲ

Cabinet Minister: ਕੈਬਨਿਟ ਲਾਲ ਚੰਦ ਕਟਾਰੂ ਚੱਕ ਨੇ ਕਿਹਾ ਕਿ ਪੰਜਾਬ ਸਰਕਾਰ ਗੰਨਾ ਕਾਸਤਕਾਰਾਂ ਦੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ 'ਤੇ ਹੱਲ ਕਰਨ ਲਈ ਵਚਨਬੱਧ ਹੈ ਤੇ ਕਿਸਾਨਾਂ ਦੇ ਸਰਬਪੱਖੀ ਵਿਕਾਸ ਲਈ ਸਰਕਾਰ ਦਿ੍ਰੜ ਸੰਕਲਪ ਹੈ। ਉਨ੍ਹਾਂ ਗੰਨਾ ਕਾਸਤਕਾਰਾਂ ਨੂੰ ਆ ਰਹੀਆਂ ਮੁਸਕਿਲਾਂ ਵੀ ਸੁਣੀਆਂ ਅਤੇ ਉਨ੍ਹਾਂ ਦਾ ਹੱਲ ਕਰਨ ਦਾ ਭਰੋਸਾ ਦੁਆਇਆ। 

ਹੋਰ ਪੜ੍ਹੋ ...
  • Share this:
    ਜਤਿਨ ਸ਼ਰਮਾ

    ਗੁਰਦਾਸਪੁਰ: ਮੁੱਖ ਮੰਤਰੀ, ਪੰਜਾਬ (Chief Minister Punjab) ਦੀ ਰਹਿਨੁਮਾਈ ਹੇਠ ਲਾਲ ਚੰਦ ਕਟਾਰੂ ਚੱਕ, (Lal Chand Kataru chak) ਫੂਡ ਸਪਲਾਈ ਅਤੇ ਜੰਗਲਾਤ ਮੰਤਰੀ ਪੰਜਾਬ ਵੱਲੋਂ ਗੁਰਦਾਸਪੁਰ ਖੰਡ ਮਿੱਲ ਵਿਖੇ ਲਗ ਰਹੇ 5000 ਟੀ.ਸੀ.ਡੀ. ਦੇ ਨਵੇਂ ਸੂਗਰ ਪਲਾਂਟ ਅਤੇ 28 ਮੈਗਾਵਾਟ-ਜਨਰੇਸਨ ਪਲਾਂਟ ਦਾ ਮੁਆਇਨਾ ਕੀਤਾ ਅਤੇ ਇਸ ਮੌਕੇ 'ਤੇ ਪਾਵਰ ਪਲਾਂਟ ਦੀ ਟਰਬਾਈਨ ਦੀ ਫਾਉਂਡੇਸਨ ਦਾ ਸੁਭ ਆਰੰਭ ਅਪਣੇ ਕਰ-ਕਮਲਾਂ ਨਾਲ ਕੀਤਾ। ਇਸ ਮੌਕੇ ਸਮਸੇਰ ਸਿੰਘ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਦੀਨਾਨਗਰ (Dinanagar) ਅਤੇ ਕੇਸ਼ਵ ਬਹਿਲ ਆਦਿ ਨੇ ਸ਼ਿਰਕਤ ਕੀਤੀ।

    ਇਸ ਮੌਕੇ ਕੈਬਨਿਟ ਲਾਲ ਚੰਦ ਕਟਾਰੂ ਚੱਕ ਨੇ ਕਿਹਾ ਕਿ ਪੰਜਾਬ ਸਰਕਾਰ ਗੰਨਾ ਕਾਸਤਕਾਰਾਂ ਦੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ 'ਤੇ ਹੱਲ ਕਰਨ ਲਈ ਵਚਨਬੱਧ ਹੈ ਤੇ ਕਿਸਾਨਾਂ ਦੇ ਸਰਬਪੱਖੀ ਵਿਕਾਸ ਲਈ ਸਰਕਾਰ ਦਿ੍ਰੜ ਸੰਕਲਪ ਹੈ। ਉਨ੍ਹਾਂ ਗੰਨਾ ਕਾਸਤਕਾਰਾਂ ਨੂੰ ਆ ਰਹੀਆਂ ਮੁਸਕਿਲਾਂ ਵੀ ਸੁਣੀਆਂ ਅਤੇ ਉਨ੍ਹਾਂ ਦਾ ਹੱਲ ਕਰਨ ਦਾ ਭਰੋਸਾ ਦੁਆਇਆ। ਇਸ ਮੌਕੇ 'ਤੇ ਗੰਨਾਂ ਕਾਸਤਕਾਰਾਂ ਨੂੰ ਨਵੀਆਂ ਕਿਸਮਾਂ ਦੇ ਗੰਨੇ ਦੀ ਪਨੀਰੀ ਵੰਡੀ ਗਈ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਕਿਸਾਨਾਂ ਦੀ ਗੰਨੇ ਦੀ ਬਕਾਇਆ ਰਾਸ਼ੀ ਜਲਦੀ ਰਲੀਜ਼ ਕਰ ਦਿੱਤੀ ਜਾਵੇਗੀ।

    ਮਿੱਲ ਦੇ ਜਨਰਲ ਮੈਨੇਜਰ ਪਵਨ ਕੁਮਾਰ ਭੱਲਾ ਵੱਲੋਂ ਦੱਸਿਆ ਗਿਆ ਕਿ ਇਸ ਪ੍ਰੋਜੈਕਟ 'ਤੇ ਪੰਜਾਬ ਸਰਕਾਰ (Punjab Government) ਦੇ ਯੋਗਦਾਨ ਤਹਿਤ 402 ਕਰੋੜ ਰੁਪਏ ਖਰਚ ਆਉਣ ਦਾ ਅਨੁਮਾਨ ਹੈ। ਪ੍ਰੋਜੈਕਟ ਦੇ ਕੰਟਰੈਕਟ ਮੁਤਾਬਿਕ ਇਹ ਪ੍ਰੋਜੈਕਟ ਅਪ੍ਰੈਲ 2023 ਤੱਕ ਮੁਕੰਮਲ ਹੋਣ ਉਪਰੰਤ ਇਸ ਦਾ ਟਰਾਇਲ ਹੋ ਜਾਵੇਗਾ। ਇਸ ਤੋਂ ਇਲਾਵਾ ਮਿੱਲ ਵਿਖੇ 250 ਕਰੋੜ ਰੁਪਏ ਦੀ ਲਾਗਤ ਨਾਲ ਇੱਕ 120 ਕੇਐਲਪੀਡੀ ਈਥਾਨੋਲ ਪਲਾਂਟ ਲਗਾਉਣ ਦੀ ਵੀ ਤਜਵੀਜ ਹੈ, ਜਿਸ ਦੇ ਟੈਂਡਰ ਪਾਸ ਹੋ ਚੁੱਕੇ ਹਨ ਅਤੇ ਮੰਤਰੀ ਵੱਲੋਂ ਜਲਦੀ ਹੀ ਇਸ ਪਲਾਂਟ ਦੇ ਕੰਮ ਨੂੰ ਸ਼ੁਰੂ ਕਰਨ ਦਾ ਭਰੋਸਾ ਦੁਆਇਆ ਅਤੇ ਦੱਸਿਆ ਕਿ ਪਲਾਂਟਾਂ ਦੇ ਲਗਣ ਨਾਲ ਮਿੱਲ ਏਰੀਏ ਦੇ ਗੰਨਾ ਕਾਸਤਕਾਰਾਂ ਦਾ ਸਾਰਾ ਗੰਨਾ ਪੀੜਿਆ ਜਾ ਸਕੇਗਾ ਜਿਸ ਨਾਲ ਗੰਨਾਂ ਕਾਸਤਕਾਰਾਂ ਅਤੇ ਇਲਾਕਾ ਵਾਸੀਆਂ ਨੂੰ ਵਿੱਤੀ ਲਾਭ ਹੋਵੇਗਾ। ਇਹ ਪ੍ਰੋਜੈਕਟ ਲਗਣ 'ਤੇ ਗੰਨਾ ਕਾਸਤਕਾਰਾਂ ਨੂੰ ਬਾਹਰਲੀਆਂ ਮਿੱਲਾਂ ਵਿੱਚ ਸਪਲਾਈ ਕੀਤੇ ਜਾ ਰਹੇ ਗੰਨੇ ਦੀ ਢੋਆ-ਢੁਆਈ 'ਤੇ ਖਰਚੇ ਜਾ ਰਹੇ 15-20 ਕਰੋੜ ਰੁਪਏ ਦੀ ਬਚਤ ਹੋਵੇਗੀ।

    ਇਸ ਮੌਕੇ ਰਪਾਲ ਸਿੰਘ ਚੀਮਾ, ਸਹਿਕਾਰਤਾ ਅਤੇ ਖਜਾਨਾ ਮੰਤਰੀ ਦੀ ਸੋਚ ਅਤੇ ਰਾਜੀਵ ਗੁਪਤਾ ਪ੍ਰਬੰਧ ਨਿਰਦੇਸ਼ਕ ਸੂਗਰਫੈਡ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਗੰਨੇ ਦਾ ਝਾੜ ਵਧਾਉਣ ਲਈ, ਗੰਨਾ ਕਾਸ਼ਤਕਾਰਾਂ ਨੂੰ ਗੰਨੇ ਦੇ ਬੀਜ ਦੀਆਂ ਨਵੀਆਂ ਕਿਸਮਾਂ ਦੇ ਬੀਜ ਮੁਹੱਈਆ ਕਰਵਾਉਣ ਹਿੱਤ ਇੱਕ ਪ੍ਰਦਰਸਨੀ ਲਗਾਈ ਗਈ। ਮਿੱਲ ਦੇ ਜਨਰਲ ਮੈਨੇਜਰ ਨੇ ਦੱਸਿਆ ਕਿ ਇਸ ਪਨੀਰੀ ਨਾਲ ਗੰਨਾਂ ਕਾਸਤਕਾਰਾਂ ਦੀ ਪ੍ਰਤੀ ਏਕੜ ਲਾਗਤ ਖਰਚਾ ਘੱਟ ਹੋਵੇਗਾ ਤੇ ਇਸ ਤੋਂ ਵਧੀਆ ਝਾੜ ਵੀ ਪ੍ਰਾਪਤ ਹੋਵੇਗਾ ਅਤੇ ਗੰਨਾ ਪਾਸਤਕਾਰਾਂ ਦੀ ਪ੍ਰਤੀ ਏਕੜ ਆਮਦਨ ਵਿੱਚ ਲਗਭਗ 30 ਤੋਂ 35 ਹਜਾਰ ਪ੍ਰਤੀ ਏਕੜ ਦਾ ਵਾਧਾ ਹੋਵੇਗਾ।

    ਇਸ ਮੌਕੇ ਮਿਲ ਦੇ ਬੋਰਡ ਆਫ ਡਾਇਰੈਕਟਰ, ਐਸ. ਐਸ ਇੰਜੀਨੀਅਰ ਵਲੋਂ ਐਸਾ ਜੇ ਬੱਡ ਅਰਵਿੰਦਰ ਸਿੰਘ-ਮੁੱਖ ਗੰਨਾ ਵਿਕਾਸ ਅਸਰ, ਸੰਦੀਪ ਸਿੰਘ ਇੰਸਟਰੂਮੈਂਟ ਇੰਜੀਨੀਅਰ, ਸੀਆ ਰਾਮ ਗੌਤਮ ਚੀਫ ਕੈਮਿਸਟ, ਮਨਜਿੰਦਰ ਸਿੰਘ ਪਾਹੜਾ ਸਹਾਇਕ ਲੇਖਾ ਅਫਸਰ, ਚਰਨਜੀਤ ਸਿੰਘ ਨਿਗਰਾਨ, ਐਸ.ਕੇ. ਮਲਹੋਤਰਾ ਪਲਾਂਟ ਕੋ-ਆਰਡੀਨੇਟਰ ਅਤੇ ਯੂਨੀਅਨ ਦੇ ਨੁਮਾਇੰਦੇ ਹਾਜਰ ਸਨ।
    Published by:rupinderkaursab
    First published:

    Tags: Farmer, Gurdaspur, Punjab Cabinet

    ਅਗਲੀ ਖਬਰ