Home /punjab /

ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਗੁਰਦਾਸਪੁਰ ਦੇ ਵਪਾਰੀ, ਕਿਹਾ- ਕਾਰੋਬਾਰ ਹੋ ਰਿਹਾ ਠੱਪ 

ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਗੁਰਦਾਸਪੁਰ ਦੇ ਵਪਾਰੀ, ਕਿਹਾ- ਕਾਰੋਬਾਰ ਹੋ ਰਿਹਾ ਠੱਪ 

ਬਿਜਲੀ

ਬਿਜਲੀ ਕੱਟ ਕਾਰਨ ਬੰਦ ਪਏ ਕੋਹਲੂ ਦੀ ਤਸਵੀਰ  

ਗੁਰਦਾਸਪੁਰ: ਅੱਜ ਜਿੱਥੇ ਦੇਸ਼ ਬਿਜਲੀ ਸੰਕਟ ਨਾਲ ਜੂਝ ਰਿਹਾ ਹੈ, ਉੱਥੇ ਹੀ ਪੰਜਾਬ ਵਿੱਚ ਬਿਜਲੀ ਸੰਕਟ ਕਾਰਨ ਸਥਿਤੀ ਨਾਜ਼ੁਕ ਬਣੀ ਹੋਈ ਹੈ। ਅਜਿਹੇ ਵਿੱਚ ਪੰਜਾਬ ਦੇ ਛੋਟੇ ਕਾਰੋਬਾਰੀਆਂ (Small businessmen) ਨੂੰ ਹੁਣ ਡਰ ਹੈ ਕਿ ਜੇਕਰ ਬਿਜਲੀ ਨਾ ਮਿਲੀ ਤਾਂ ਉਨ੍ਹਾਂ ਦਾ ਕੰਮ ਠੱਪ ਹੋ ਜਾਵੇਗਾ। ਛੋਟੇ ਕਾਰੋਬਾਰੀਆਂ ਨੇ ਦੱਸਿਆ ਕਿ ਪੰਜਾਬ ਭਰ ਵਿੱਚ ਬਿਜਲੀ ਕੱਟਾਂ (Power cut) ਕਾਰਨ ਉਨ੍ਹਾਂ ਦੇ ਹਾਲਾਤ ਮਾੜੇ ਹੋ ਗਏ ਹਨ ਅਤੇ ਉਨ੍ਹਾਂ ਦਾ ਕੰਮ ਬੰਦ ਹੋਣ ਦੇ ਕਗਾਰ 'ਤੇ ਹੈ।

ਹੋਰ ਪੜ੍ਹੋ ...
  • Share this:
    ਜਤਿਨ ਸ਼ਰਮਾ

    ਉੱਥੇ ਇਸ ਬਿਜਲੀ ਕੱਟਾਂ ਦੇ ਕਾਰਨ ਸਭ ਤੋਂ ਵੱਧ ਗੁਰਦਾਸਪੁਰ (Gurdaspur) ਚੱਕੀ ਅਤੇ ਕੋਲੂ ਚਲਾ ਰਹੇ ਦੁਕਾਨਦਾਰ (Shopkeepers) ਪ੍ਰਭਾਵਿਤ ਹੋ ਰਹੇ ਹਨ। ਇਨ੍ਹਾਂ ਦੁਕਾਨਾਂ ਦੇ ਮਾਲਕਾਂ ਨੇ ਦੱਸਿਆ ਕਿ ਇਸ ਸਮੇਂ ਪੰਜਾਬ ਦਾ ਵਪਾਰੀ ਬਿਜਲੀ ਦੇ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕੋਰੋਨਾ ਮਹਾਂਮਾਰੀ ਕਾਰਨ ਵਪਾਰੀਆਂ ਦਾ ਕੰਮ ਠੱਪ ਹੋ ਗਿਆ ਸੀ ਅਤੇ ਹੁਣ ਬਿਜਲੀ ਕੱਟ ਲੱਗਣ ਕਾਰਨ ਇੱਕ ਵਾਰ ਮੁੜ ਤੋਂ ਕੰਮ ਬੰਦ ਹੋਣ ਦੀ ਕਗਾਰ 'ਤੇ ਹੈ।

    ਗੁਰਦਾਸਪੁਰ ਦੇ ਆਟਾ ਚੱਕੀ ਅਤੇ ਕੋਹਲੂ ਚਲਾਉਣ ਵਾਲੇ ਵਪਾਰੀਆਂ ਨੇ ਕਿਹਾ ਕਿ ਜਿੱਥੇ ਇਸ ਸਮੇਂ ਬਿਜਲੀ ਸੰਕਟ ਕਾਰਨ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ, ਉਥੇ ਹੀ ਪੰਜਾਬ ਸਰਕਾਰ ਬਿਜਲੀ ਕੱਟ ਲਗਾ ਕੇ ਇਸ ਸਮੱਸਿਆ ਨੂੰ ਵਧਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬਿਜਲੀ ਤੋਂ ਬਿਨਾਂ ਉਤਪਾਦਨ ਸੰਭਵ ਨਹੀਂ ਹੋਵੇਗਾ ਅਤੇ ਡੀਜ਼ਲ ਮਹਿੰਗਾ ਹੋਣ ਕਾਰਨ ਦੁਕਾਨਦਾਰ ਜਰਨੇਟਰ ਲਗਾ ਕੇ ਵੀ ਆਪਣਾ ਵਪਾਰ ਨਹੀਂ ਚਲਾ ਸਕਦਾ।

    ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਜਲਦ ਹੀ ਇਸਦਾ ਹੱਲ ਕੱਢਣਾ ਚਾਹੀਦਾ ਹੈ ਕਿਉਂਕਿ ਪੰਜਾਬ ਵਿੱਚ ਆਉਣ ਵਾਲੇ ਕੁਝ ਦਿਨਾਂ ਚ ਝੋਨੇ ਦੀ ਖੇਤੀ ਹੋਣੀ ਹੈ ਅਤੇ ਉਸ ਸਮੇਂ ਕਿਸਾਨਾਂ ਨੂੰ ਪਾਣੀ ਦੀ ਲੋੜ ਹੁੰਦੀ ਹੈ ਅਤੇ ਜੇਕਰ ਅਜਿਹੇ ਬਿਜਲੀ ਦੇ ਕੱਟ ਲੱਗਣਗੇ ਤਾਂ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
    Published by:rupinderkaursab
    First published:

    Tags: Gurdaspur, Powercut, Punjab

    ਅਗਲੀ ਖਬਰ