Home /punjab /

ਗੁਰਦਾਸਪੁਰ ਦੇ ਨੌਜਵਾਨ ਦੀ ਕੈਨੇਡਾ 'ਚ ਸੜਕ ਹਾਦਸੇ ਦੌਰਾਨ ਮੌਤ

ਗੁਰਦਾਸਪੁਰ ਦੇ ਨੌਜਵਾਨ ਦੀ ਕੈਨੇਡਾ 'ਚ ਸੜਕ ਹਾਦਸੇ ਦੌਰਾਨ ਮੌਤ

ਲੜਕੇ

ਲੜਕੇ ਦੀ ਮੌਤ ਦੀ ਖ਼ਬਰ ਮਿਲਣ ਤੋਂ ਪਰਿਵਾਰ ਵਿਚ ਛਾਇਆ ਮਾਤਮ 

 • Share this:
  ਜਤਿਨ ਸ਼ਰਮਾ
  ਗੁਰਦਾਸਪੁਰ: ਬਟਾਲਾ ਦੇ ਨੇੜਲੇ ਪਿੰਡ ਅੰਮੋਨੰਗਲ ਦੇ ਨੌਜਵਾਨ ਦੀ ਕੈਨੇਡਾ ਸ਼ਹਿਰ (ਬ੍ਰਮਿਟਨ) ਵਿਚ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ।

  ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਿਤਾ ਪਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਇਕਲੌਤਾ ਬੇਟਾ ਕਰਨਪਾਲ ਸਿੰਘ ਪਿਛਲੇ ਸਾਲ 26 ਜਨਵਰੀ ਨੂੰ ਸਟੱਡੀ ਵੀਜ਼ੇ 'ਤੇ ਕੈਨੇਡਾ (ਬ੍ਰਹਿਮਟਨ) ਸ਼ਹਿਰ ਵਿੱਚ ਪੜ੍ਹਾਈ ਲਈ ਗਿਆ ਸੀ।

  ਉਨ੍ਹਾਂ ਦੱਸਿਆ ਮੇਰੇ ਬੇਟੇ ਦੇ ਦੋਸਤ ਦਾ ਰਾਤ ਕਰੀਬ 2 ਵਜੇ ਫੋਨ ਆਇਆ ਅਤੇ ਉਸ ਨੇ ਦੱਸਿਆ ਕਿ ਜਦ ਕਰਨਪਾਲ ਆਪਣੇ ਦੋਸਤਾਂ ਦੇ ਨਾਲ ਪੇਪਰ ਦੇ ਕੇ ਘਰ ਵਾਪਸ ਆ ਰਿਹਾ ਸੀ ਤਾਂ ਰਸਤੇ ਵਿੱਚ ਉਨ੍ਹਾਂ ਦੀ ਟੈਕਸੀ ਦੀ ਟਰਾਲੇ ਨਾਲ ਟੱਕਰ ਹੋ ਗਈ ਜਿਸ ਵਿਚ ਕਰਨਪਾਲ ਦੀ ਮੌਤ ਹੋ ਗਈ ਹੈ।

  ਮ੍ਰਿਤਕ ਕਰਨਪਾਲ ਦੇ ਪਰਿਵਾਰ ਵਾਲਿਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕਰਦੇ ਹੋਏ ਕਿਹਾ ਕਿ ਸਾਡੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਜਲਦੀ ਤੋਂ ਜਲਦੀ ਪੰਜਾਬ ਲਿਆਂਦਾ ਜਾਵੇ।
  Published by:Gurwinder Singh
  First published:

  Tags: Canada, Gurdaspur, Road accident

  ਅਗਲੀ ਖਬਰ