ਜਤਿਨ ਸ਼ਰਮਾ, ਗੁਰਦਾਸਪੁਰ
ਦੇਸ਼ ਵਿੱਚ ਲਗਾਏ ਗਏ ਲੌਕਡਾਊਨ ਕਾਰਨ ਹਰ ਇੱਕ ਵਰਗ ਦਾ ਕਾਰੋਬਾਰ ਕਾਫੀ ਪ੍ਰਭਾਵਿਤ ਹੋਇਆ ਸੀ ਪਰ ਇਸ ਲੌਕਡਾਊਨ ਦੀ ਮਾਰ ਸੱਭ ਤੋਂ ਵੱਧ ਵਿਆਹਾਂ-ਸ਼ਾਦੀਆਂ ਪਾਰਟੀਆਂ ਵਿੱਚ ਨੱਚ ਗਾ ਕੇ ਲੋਕਾਂ ਦਾ ਮਨੋਰੰਜਨ ਕਰਨ ਵਾਲੇ ਸੱਭਿਆਚਾਰ ਗਰੁੱਪਾਂ ਉਪਰ ਪਿਆ ਹੈ। ਅਜਿਹੀ ਹੀ ਇੱਕ ਗੁਰਦਾਸਪੁਰ ਦੀ ਡਾਂਸਰ ਹੈ ਜੋ ਲੌਕਡਾਊਨ ਵਿੱਚ ਕੰਮ-ਕਾਜ ਠੱਪ ਹੋਣ ਤੋਂ ਬਾਅਦ ਹੁਣ ਗੁਰਦਾਸਪੁਰ ਦੇ ਇੱਕ ਨਸ਼ਾਮੁਕਤੀ ਕੇਂਦਰ ਵਿੱਚ ਨਸ਼ੇੜੀ ਮਰੀਜ਼ਾਂ ਨੂੰ ਡਾਂਸ ਅਤੇ ਯੋਗਾ ਸਿਖਾ ਕੇ ਨਸ਼ਾ ਛੱਡਣ ਲਈ ਪ੍ਰੇਰਤ ਕਰ ਰਹੀ ਹੈ।
ਗੁਰਦਾਸਪੁਰ ਦੀ ਇਹ ਕੁੜੀ ਡੋਲੀ ਪਹਿਲਾਂ ਖੁਦ ਵੀ ਨਸ਼ੇ ਕਰਨ ਦੀ ਆਦੀ ਸੀ ਪਰੰਤੂ ਹੁਣ ਨਸ਼ਿਆਂ ਨੂੰ ਛੱਡ ਦੂਸਰਿਆਂ ਨੂੰ ਜਾਗਰੂਕ ਕਰ ਰਹੀ ਹੈ ਅਤੇ ਨੌਜਵਾਨਾਂ ਨੂੰ ਚੰਗੀ ਸਿਹਤ ਦੇ ਰਹੀ ਹੈ। ਆਪਣੀ ਦਾਸਤਾਨ ਸੁਣਾਉਂਦੇ ਹੋਏ ਉਸ ਨੇ ਦੱਸਿਆ ਕਿ ਉਹ ਲੌਕਡਾਊਨ ਤੋਂ ਪਹਿਲਾਂ ਸਭਿਆਚਾਰ ਗਰੁੱਪ ਵਿੱਚ ਕੰਮ ਕਰਦੀ ਸੀ ਅਤੇ ਗਰੁੱਪ ਵਿੱਚ ਦੋ ਸਾਲ ਕੰਮ ਕਰਨ ਤੋਂ ਬਾਅਦ ਉਹ ਨਸ਼ੇ ਦੀ ਆਦੀ ਹੋ ਗਈ ਅਤੇ ਕਰੀਬ ਇੱਕ ਸਾਲ ਉਸ ਨੇ ਨਸ਼ਾ ਕੀਤਾ।
ਉਸ ਨੇ ਦੱਸਿਆ ਕਿ ਲੌਕਡਾਊਨ ਦੌਰਾਨ ਨਸ਼ਾ ਨਾ ਮਿਲਣ ਕਾਰਨ ਉਸਨੂੰ ਕਾਫੀ ਪ੍ਰੇਸ਼ਾਨੀ ਹੋਣ ਲਗੀ ਅਤੇ ਉਸਨੇ ਨਸ਼ਾ ਛੱਡਣ ਦਾ ਮਨ ਬਣਾ ਲਿਆ ਤੇ ਗੁਰਦਾਸਪੁਰ ਦੇ ਇੱਕ ਨਸ਼ਾ ਮੁਕਤੀ ਕੇਂਦਰ ਵਿਚ ਭਰਤੀ ਹੋ ਗਈ। ਇਥੇ ਉਸਨੇ ਤਿੰਨ ਮਹੀਨਿਆਂ ਤੋਂ ਬਾਅਦ ਨਸ਼ੇ ਦੀ ਲਤ ਨੂੰ ਅਲਵਿਦਾ ਕਹਿ ਕੇ ਨਵੀਂ ਜਿੰਦਗੀ ਸ਼ੁਰੂ ਕਰ ਦਿੱਤੀ।
ਉਸ ਨੇ ਦੱਸਿਆ ਕਿ ਹੁਣ ਉਹ ਦੁਬਾਰਾ ਹੁਣ ਸਭਿਆਚਾਰ ਗਰੁੱਪ ਵਿੱਚ ਕੰਮ ਨਹੀਂ ਕਰਨਾ ਚਾਹੁੰਦੀ ਸੀ ਅਤੇ ਉਸਨੇ ਫ਼ੈਸਲਾ ਕੀਤਾ ਕਿ ਉਹ ਇਸ ਨਸ਼ਾ ਮੁਕਤੀ ਕੇਂਦਰ ਵਿੱਚ ਹੀ ਰਹਿ ਕੇ ਨੌਜਵਾਨ ਮੁੰਡੇ-ਕੁੜੀਆਂ ਨੂੰ ਇਸ ਨਸ਼ੇ ਦੀ ਬੁਰੀ ਲਤ ਬਾਰੇ ਜਾਗਰੂਕ ਕਰੇਗੀ ਅਤੇ ਨਸ਼ੇ ਦੀ ਦਲ-ਦਲ ਵਿਚੋਂ ਬਾਹਰ ਕੱਢੇਗੀ। ਇਸ ਮਕਸਦ ਨਾਲ ਹੀ ਇਸ ਡਾਂਸਰ ਨੇ ਨਸ਼ਾ ਮੁਕਤੀ ਕੇਂਦਰ ਨੌਕਰੀ ਕਰ ਨਸ਼ੇ ਵਿੱਚ ਫਸੇ ਨੋਜਵਾਨ ਮੁੰਡੇ ਕੁੜੀਆਂ ਨੂੰ ਯੋਗਾ ਅਤੇ ਡਾਂਸ ਸਿਖਾਉਣਾ ਸ਼ੁਰੂ ਕਰ ਦਿੱਤਾ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Dancer, Drugs, Gurdaspur, Inspiration, Punjab, Yoga